ਸੰਗਰੂਰ, 1 ਅਪ੍ਰੈਲ਼ (ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਡੈਮੋਕਰੇਟਿਕ ਮਨਰੇਗਾ ਫਰੰਟ (ਪੰਜਾਬ) ਦੀ ਪਿੰਡ
ਇਕਾਈ ਦੇ ਮਨਰੇਗਾ ਵਰਕਰਾਂ ਦੀ ਮੀਟਿੰਗ ਬਲਜੀਤ ਕੌਰ ਤੇ ਜਸਵੀਰ ਕੌਰ ਦੀ ਅਗਵਾਈ ਹੇਠ ਕੀਤੀ ਗਈ।ਉਨ੍ਹਾਂ ਕਿਹਾ 100 ਦਿਨ ਗਰੰਟੀ ਰੋਜ਼ਗਾਰ ਕਾਨੂੰਨ ਨੂੰ ਬਣਿਆ 16 ਸਾਲ ਬੀਤ ਗਏ ਹਨ।ਪਰ ਪਹਿਲੀਆਂ ਸਰਕਾਰਾਂ ਨੇ ਇਸ ਨੂੰ ਹੱਕ ਦੀ ਬਜ਼ਾਏ ਖੈਰਾਤ ਬਣਾ ਕੇ ਪੇਸ਼ ਕੀਤਾ।ਅਰਜੀ ਤੇ ਕੰਮ ਦੇਣ ਦੀ ਬਜ਼ਾਏ ਸਰਪੰਚਾਂ ਤੇ ਅਧਿਕਾਰੀਆਂ ਦੀ ਮਰਜ਼ੀ ਤੇ ਛੱਡ ਦਿੱਤਾ, ਕੰਮ ‘ਤੇ ਜਾਣ ਵਾਲੇ ਵਰਕਰਾਂ ਨੂੰ ਨਿਯੁੱਕਤੀ ਪੱਤਰ ਨਹੀਂ ਦਿੱਤੇ ਜਾਂਦੇ, ਹਾਜ਼ਰੀ ਮਾਸਟਰੋਲ ‘ਤੇ ਲਾਉਣ ਦੀ ਬਜ਼ਾਏ ਕੱਚੀ ਕਾਪੀ ‘ਤੇ ਲਾਈ ਜਾਂਦੀ ਹੈ। ਉਨ੍ਹਾਂ ਕਿਹਾ ਪਿੰਡ ਸਤੌਜ ਦੇ ਵਰਕਰਾਂ ਨੇ 100 ਦਿਨ ਦੇ ਰੋਜ਼ਗਾਰ ਦੀ ਮੰਗ ਕੀਤੀ ਸੀ, ਪਰ ਕੰਮ ਸਿਰਫ 6 ਦਿਨ ਹੀ ਮਿਲਿਆ।ਵਰਕਰਾਂ ਨੇ ਕੰਮ ਨਾ ਮਿਲਣ ‘ਤੇ ਬੇਰੁਜ਼ਗਾਰੀ ਭੱਤੇ ਦੀ ਮੰਗ ਕੀਤੀ ਗਈ।ਉਸ ਤੇ ਵੀ ਬੀ.ਡੀ.ਪੀ.ਓ ਸੁਨਾਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਮਜ਼਼ਦੂਰ ਆਗੂਆਂ ਨੇ ਮੰਗ ਕੀਤੀ ਕਿ ਸੁਨਾਮ ਬਲਾਕ ਵਿੱਚ ਮਨਰੇਗਾ ‘ਚ ਹੋਏ ਕੰਮਾਂ ਦੀ ਪੜ੍ਹਤਾਲ ਕੀਤੀ ਜਾਵੇ ਤੇ ਦੋਸ਼ੀ ਪਾਏ ਗਏ ਵਿਆਕਤੀਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media