Tuesday, August 4, 2026

ਅੱਖੀਆਂ

ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ।
ਜਾਪਦਾ ਜਿਉਂ ਬੱਦਲਾਂ ਦਾ ਵਰਸਣਾ।

ਉਸਦਾ ਮੇਰੇ ਕੋਲ ਬਹਿਣਾ ਹੱਸ ਕੇ
ਤੇਜ਼ੀ ਨਾਲ ਦਿਲ ਮੇਰੇ ਦਾ ਧੜਕਣਾ।

ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ
ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ?

ਉਹ ਹੈ ਖੁਸ਼ਬੂ ਦੀ ਦੀਵਾਨੀ ਮੈਂ ਤਦੇ
ਲੋਚਦਾ ਹਾਂ ਫੁੱਲ ਬਣ ਕੇ ਮਹਿਕਣਾ।

ਤੂੰ ਨਸੀਬਾਂ ਵਿੱਚ ਮੇਰੇ ਹੈ ਨਹੀਂ
ਮੇਰੀ ਕਿਸਮਤ ਵਿੱਚ ਤੈਨੂੰ ਤਰਸਣਾ।

ਕੰਮ ਜਨਤਾ ਦੋ ਹੀ ਕਰਦੀ ਅੱਜਕਲ੍ਹ
ਲੀਡਰਾਂ ਨੂੰ ਕੋਸਣਾ ਜਾਂ ਕਲਪਣਾ। 0304202204

ਹਰਦੀਪ ਬਿਰਦੀ
ਮੋ – 90416 00900

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …