ਸਿਕੰਦਰਪੁਰ ਪਿੰਡ ਵਿਖੇ ਚਿਪ ਵਾਲੇ ਮੀਟਰਾਂ ਨੂੰ ਯੂਨੀਅਨ ਵਲੋਂ ਲੁਹਾਇਆ ਗਿਆ
ਸਮਰਾਲਾ, 4 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਸਰਕਾਰ ਵਲੋਂ ਸਮਾਰਟ ਮੀਟਰ ਲਗਾਉਣ ਦੀ ਵਿਕਾਇਦ ਸ਼ੁਰੂ ਕੀਤੀ ਗਈ ਹੈ, ਪ੍ਰੰਤੂ ਪੰਜਾਬ ਦੇ ਲੋਕੀ ਇਨ੍ਹਾਂ ਮੀਟਰਾਂ
ਨੂੰ ਨਹੀਂ ਲੱਗਣ ਦੇਣਗੇ।ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਸਮਰਾਲਾ ਵਲੋਂ ਹਲਕੇ ਅੰਦਰ ਪਿਛਲੇ ਦਿਨਾਂ ਤੋਂ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮੀਟਰ ਲਾਹੇ ਵੀ ਜਾ ਰਹੇ ਹਨ।
ਸਿਕੰਦਰਪੁਰ ਪਿੰਡ ਵਿਖੇ ਬਿਜਲੀ ਮੁਲਾਜਮਾਂ ਵਲੋਂ ਪਿੰਡ ਦੀ ਚੱਕੀ ‘ਤੇ ਜਦੋਂ ਸਮਾਰਟ ਮੀਟਰ ਲਗਾਇਆ ਗਿਆ ਤਾਂ ਬਲਾਕ ਮਾਛੀਵਾੜਾ ਦੇ ਬਲਾਕ ਪ੍ਰਧਾਨ ਮੋਹਣ ਸਿੰਘ ਬਾਲਿਓਂ ਦੀ ਅਗਵਾਈ ਹੇਠ ਇੱਕ ਵੱਡਾ ਜਥਾ ਇਸ ਦੇ ਵਿਰੋਧ ਵਿੱਚ ਡਟ ਗਿਆ ਅਤੇ ਹਾਜ਼ਰ ਆਗੂਆਂ ਦੀ ਅਗਵਾਈ ਹੇਠ ਇਹ ਸਮਾਰਟ ਮੀਟਰ ਲਾਹ ਦਿੱਤਾ ਗਿਆ ਅਤੇ ਸਰਕਾਰ ਵਿਰੁੱਧ ਜ਼ੰਮ ਕੇ ਨਾਅਰੇਬਾਜੀ ਕੀਤੀ ਗਈ।ਮੋਹਣ ਸਿੰਘ ਬਾਲਿਓਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀ ਘੁਰਕੀ ਦੇ ਡਰੋਂ ਪੰਜਾਬ ਦੇ ਪਿੰਡਾਂ ਵਿੱਚ ਸਮਾਰਟ ਮੀਟਰ ਲਗਾਉਣ ਲੱਗ ਪਈ ਹੈ, ਪ੍ਰੰਤੂ ਬੀ.ਕੇ.ਯੂ (ਕਾਦੀਆਂ) ਅਜਿਹਾ ਨਹੀਂ ਹੋਣ ਦੇਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਇਹ ਸਮਾਰਟ ਮੀਟਰ ਪਿੰਡਾਂ ਵਿੱਚ ਲਗਾਉਣ ਦੀ ਬਜ਼ਾਏ ਆਪਣੇ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਵਿੱਚ ਲਗਾਉਣ ਖਾਸ ਕਰਕੇ ਤਹਿਸੀਲਾਂ ਅਤੇ ਥਾਣਿਆਂ ਵਿੱਚ ਪਹਿਲ ਦੇ ਅਧਾਰ ‘ਤੇ ਲਗਾਉਣ ਤਾਂ ਜੋ ਸਰਕਾਰੀ ਅਦਾਰਿਆਂ ਵਿਚੋਂ ਬਿਜਲੀ ਚੋਰੀ ਬੰਦ ਹੋ ਸਕੇ ਅਤੇ ਸਰਕਾਰ ਨੂੰ ਪੂਰਾ ਪੈਸਾ ਵਸੂਲ ਹੋ ਸਕੇ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਆਮ ਲੋਕਾਂ ਦੇ ਹਿੱਤਾਂ ਤੇ ਡਾਕਾ ਨਹੀਂ ਪੈਣ ਦੇਣਗੇ।
ਅੱਜ ਸਿਕੰਦਰਪੁਰ ਵਿਖੇ ਮੀਟਰ ਲਹਾਉਣ ਵੇਲੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਗੜ੍ਹੀ ਜ਼ਿਲ੍ਹਾ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਮਨਪ੍ਰੀਤ ਸਿੰਘ ਰੋਹਲੇ, ਉਜਾਗਰ ਸਿੰਘ ਚਹਿਲਾਂ, ਕੇਸਰ ਸਿੰਘ, ਭਿੰਦਰ ਸਿੰਘ ਲੱਧੜਾਂ, ਰੋਜੀ ਉਟਾਲਾਂ ਬਲਾਕ ਸਮਰਾਲਾ ਪ੍ਰਧਾਨ, ਕੁਲਦੀਪ ਸਿੰਘ ਗੜ੍ਹੀ, ਕਸ਼ਮੀਰ ਸਿੰਘ, ਸੁਰਿੰਦਰ ਸੋਹੀ, ਗੁਰਪ੍ਰੀਤ ਸਿੰਘ, ਹਰਜੀਤ ਚੋਪੜਾ, ਮਨਦੀਪ ਲਾਲ, ਕਾਕਾ ਰਾਣਾ, ਦਿਲਬਰ ਸਿੰਘ, ਰਾਮ ਪਾਲ ਪੱਪੀ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਮਨਦੀਪ ਸਿੰਘ, ਸੋਹਣ ਸਿੰਘ, ਜੈਮਲ ਸਿੰਘ, ਭੱਲਾ ਸਿੰਘ, ਬਗੀਚਾ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media