Monday, June 16, 2025
Breaking News

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਹੋਈ ਮਾਸਿਕ ਮੀਟਿੰਗ

ਸਰਕਾਰੀ ਅਦਾਰਿਆਂ ਦੀ ਨਿਗਰਾਣੀ ਲਈ ਫਰੰਟ ਦੇ ਅਹੁੱਦੇਦਾਰਾਂ ਦੀ ਲਾਈ ਡਿਊਟੀ

ਸਮਰਾਲਾ, 13 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਹੋਈ।ਜਿਸ ਦੌਰਾਨ ਸਭ ਤੋਂ ਪਹਿਲਾਂ ਨਵੀਂ ਬਣੀ ਸਰਕਾਰ ਨੂੰ ਵਧਾਈ ਦਿੱਤੀ ਗਈ।ਫਰੰਟ ਦੇ ਕਰੀਬੀ ਰਹੇ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਫਰੰਟ ਵਲੋਂ ਹਰ ਕੰਮ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।ਅਫਸਰਸ਼ਾਹੀ, ਸਰਕਾਰੀ ਮਹਿਕਮਿਆਂ ਅਤੇ ਤਹਿਸੀਲ ਵਿੱਚ ਹੁੰਦੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਫਰੰਟ ਵਲੋਂ ਵਿਧਾਇਕ ਦਾ ਵੀ ਸਹਿਯੋਗ ਲਿਆ ਜਾਵੇਗਾ।ਇਸ ਸਮੇਂ ਐਸ.ਡੀ.ਐਮ ਦਫਤਰ ਦੀ ਨਿਗਰਾਨੀ ਸੁਦੇਸ਼ ਸ਼ਰਮਾ ਚੇਅਰਮੈਨ, ਪ੍ਰੇਮ ਨਾਥ ਆਡੀਅਰ ਤੇ ਸੁਰਿੰਦਰ ਕੁਮਾਰ ਦਫਤਰ ਸਕੱਤਰ ਨੂੰ ਸੌਂਪੀ ਗਈ।ਤਹਿਸੀਲ ਦਫਤਰ ਲਈ ਨਿਰਮਲ ਸਿੰਘ ਸੀਨੀ: ਵਾਈਸ ਪ੍ਰਧਾਨ ਤੇ ਰਾਜਿੰਦਰ ਸਿੰਘ ਵਾਈਸ ਪ੍ਰਧਾਨ, ਪੁਲਿਸ ਸਟੇਸ਼ਨ ਸਮਰਾਲਾ ਲਈ ਅਮਰਜੀਤ ਸਿੰਘ ਬਾਲਿਓਂ ਪ੍ਰਧਾਨ, ਬਲਵਿੰਦਰ ਸਿੰਘ ਮਾਛੀਵਾੜਾ ਮੈਂਬਰ ਤੇ ਮੈਂਬਰ ਸੰਤੋਖ ਸਿੰਘ ਨਾਗਰਾ, ਬੀ.ਡੀ.ਪੀ.ਓ ਦਫਤਰ ਲਈ ਦੀਪ ਦਿਲਬਰ ਵਾਈਸ ਪ੍ਰਧਾਨ ਤੇ ਰਾਜਿੰਦਰ ਸਿੰਘ, ਸਰਕਾਰੀ ਹਸਪਤਾਲ ਲਈ ਸੁਦੇਸ਼ ਸ਼ਰਮਾ, ਪ੍ਰੇਮ ਨਾਥ, ਸ਼ਵਿੰਦਰ ਸਿੰਘ ਜਨ: ਸਕੱਤਰ ਤੇ ਸੁਰਿੰਦਰ ਕੁਮਾਰ, ਬਿਜਲੀ ਦਫਤਰ ਲਈ ਜੁਗਲ ਕਿਸ਼ੋਰ ਸਾਹਨੀ ਵਾਈਸ ਪ੍ਰਧਾਨ ਤੇ ਪਰਮਜੀਤ ਸਿੰਘ ਮਾਛੀਵਾੜਾ, ਫੂਡ ਸਪਲਾਈ ਤੇ ਸੀ.ਡੀ.ਪੀ.ਓ ਸਮਰਾਲਾ ਲਈ ਜੁਗਲ ਕਿਸ਼ੋਰ ਸਾਹਨੀ ਦੀਪ ਦਿਲਬਰ ਨੁੰ ਚੁਣਿਆ ਗਿਆ।ਜਦਕਿ ਪਹਿਲਾਂ ਵਾਂਗ ਹੀ ਆਰ.ਟੀ.ਆਈ ਦੀ ਜਿੰਮੇਵਾਰੀ ਦਰਸ਼ਨ ਸਿੰਘ ਕੰਗ ਨੂੰ ਸੌਂਪੀ ਗਈ ਹੈ।
                 ਇਸ ਮੀਟਿੰਗ ਵਿੱਚਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ, ਬਲਦੇਵ ਸਿੰਘ ਖਮਾਣੋਂ, ਭਗਤ ਸਿੰਘ ਸਰੋਆ, ਸੁਭਾਸ਼ ਚੰਦਰ, ਸੋਹਣ ਸਿੰਘ ਭੰਡਾਲ, ਮੈਡਮ ਸੋਨੀਆ, ਗਮਦੂਰ ਸਿੰਘ, ਭਜਨ ਸਿੰਘ, ਕੈਪਟਨ ਮਹਿੰਦਰ ਸਿੰਘ, ਕੈਪਟਨ ਪਰਮਜੀਤ ਸਿੰਘ, ਰਵਿੰਦਰ ਕੌਰ, ਬੂਟਾ ਸਿੰਘ, ਅਵਤਾਰ ਸਿੰਘ ਉਟਾਲਾਂ ਪ੍ਰੋਪੇਗੰਡਾ ਸਕੱਤਰ, ਜਗੀਰਾ ਰਾਮ ਕੋਟਾਲਾ ਤਾਲਮੇਲ ਸਕੱਤਰ, ਨੇਤਰ ਸਿੰਘ ਮੁਤਿਓਂ, ਕੇਵਲ ਕ੍ਰਿਸ਼ਨ, ਨਰੇਸ਼ ਕੁਮਾਰ ਆਦਿ ਸ਼ਾਮਲ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …