ਸਮਰਾਲਾ, 18 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਵਲੋਂ ਬੀਤੇ ਦਿਨੀਂ ਸਾਹਿਤ ਜਗਤ ਦੀਆਂ ਦੋ ਉਘੀਆਂ ਸਖਸੀਅਤਾਂ ਡਾ. ਮਨਮੋਹਣ ਸਿੰਘ ਆਈ.ਪੀ.ਐਸ ਦੀ ਮਾਤਾ ਤੇ ਕਈ ਪੁਸਤਕਾਂ ਦੀ ਰਚੇਤਾ ਕਵਿੱਤਰੀ ਦਰਸ਼ਣ ਕੌਰ ਅਤੇ ਵੱਡੇ ਸਾਹਿਤਕਾਰ ਤੇ ਆਲੋਚਕ ਗੁਰਬਖਸ਼ ਸਿੰਘ ਫਰੈਂਕ ਪੰਜਾਬੀ ਕਾਫਲੇ ਨੂੰ ਸਦੀਵੀ ਵਿਛੋੜੇ ਦੇਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਲੇਖਕ ਮੰਚ (ਰਜਿ:) ਸਮਰਾਲਾ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਤੇ ਜਨਰਲ ਸਕੱਤਰ ਸੁਰਜੀਤ ਵਿਸ਼ਦ ਨੇ ਕਿਹਾ ਹੈ ਕਿ ਇਹਨਾਂ ਸਖਸੀਅਤਾਂ ਦੇ ਜਾਣ ਨਾਲ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ।ਸਾਹਿਤ ਜਗਤ ਨੂੰ ਦੋਹਾਂ ਸਖਸ਼ੀਅਤਾਂ ਦੇ ਵਡਮੁੱਲੇ ਯੋਗਦਾਨ ਦੀ ਸਰਾਹਨਾ ਕਰਦਿਆਂ ਉਹਨਾਂ ਕਿਹਾ ਕਿ ਲੇਖਕ ਮੰਚ ਸਮਰਾਲਾ ਇਹਨਾਂ ਸਖਸ਼ੀਅਤਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।
ਇਸੇ ਦੌਰਾਨ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਵਿੱਤ ਸਕੱਤਰ ਮਾ. ਪੁਖਰਾਜ ਸਿੰਘ ਘੁਲਾਲ ਦੇ ਮਾਤਾ ਸ੍ਰੀਮਤੀ ਅਵਿਨਾਸ਼ ਕੌਰ ਤੇ ਲੇਖਕ ਮੰਚ (ਰਜਿ:) ਸਮਰਾਲਾ ਦੇ ਮੈਂਬਰ ਐਡਵੋਕੇਟ ਅਮਿਤ ਸੱਦੀ ਦੇ ਪਿਤਾ ਦੇ ਅਕਾਲ ਚਲਾਣੇ ‘ਤੇ ਵੀ ਦੁੱਖ ਪ੍ਰਗਟਾਇਆ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media