Friday, July 31, 2026

ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰੀ ਮਨਜੀਤ ਸਿੰਘ ਭੁੱਲਰ ਰੇਲਵੇ ਦੀ ਮੌਤ ‘ਤੇ ਪ੍ਰਗਟਾਇਆ ਦੁੱਖ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਦਿਲ ਦਾ ਦੌਰਾ ਪੈਣ ਕਾਰਨ 17-18 ਅਪੈ੍ਰਲ ਦੀ ਦਰਮਿਆਨੀ ਰਾਤ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਅੰਤਰਰਾਸ਼ਟਰੀ ਐਥਲੈਟਿਕ ਖਿਡਾਰੀ ਤੇ ਸੇਵਾਮੁਕਤ ਰੇਲ ਅਫਸਰ ਮਨਜੀਤ ਸਿੰਘ ਭੁੱਲਰ (62) ਦੀ ਹੋਈ ਬੇਵਕਤੀ ਮੌਤ ‘ਤੇ ਕਈ ਧਾਰਮਿਕ, ਸਮਾਜਿਕ, ਖੇਡ ਸੰਸਥਾਵਾਂ ਤੋਂ ਇਲਾਵਾ ਕਈ ਰਾਜਨੀਤਿਕ ਪਾਰਟੀਆਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।ਉਨ੍ਹਾਂ ਦੀ ਪਤਨੀ ਬਖਤਾਵਰ ਭੁੱਲਰ ਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਨਾਂਲ ਗਹਿਰੇ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਵਿੱਚ ਉਘੇ ਖੇਡ ਪ੍ਰਮੋਟਰ ਜਰਨੈਲ ਸਿੰਘ ਸਖੀਰਾ, ਹਾਕੀ ਉਲੰਪੀਅਨ ਬਲਵਿੰਦਰ ਸ਼ੰਮੀ, ਜੀ.ਐਨ.ਡੀ.ਯੂ ਖੇਡ ਡਾਇਰੈਕਟਰ ਪ੍ਰੋ. ਡਾ. ਸੁਖਦੇਵ ਸਿੰਘ, ਆਈ.ਜੀ. ਬਲਵਿੰਦਰ ਸਿੰਘ, ਕੋਚ ਅਜੀਤ ਸਿੰਘ, ਜ਼ਸਪਾਲ ਸਿੰਘ ਢਿੱਲੋਂ ਰੇਲਵੇ, ਦਲਜੀਤ ਸਿੰਘ ਰੇਲਵੇ, ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ, ਰਸ਼ਪਾਲ ਸਿੰਘ ਕੋਟ ਖਾਲਸਾ, ਡੀ.ਐਸ.ਪੀ ਰਾਜੀਵ ਮੋਹਨ, ਜਗਜੀਤ ਸਿੰਘ ਜੱਗੀ ਰੇਲਵੇ, ਕੁਲਦੀਪ ਕੌਰ ਰੇਲਵੇ, ਜ਼ੱਸੀ ਢਿੱਲੋਂ, ਪਰਮਿੰਦਰਜੀਤ ਕੌਰ ਸਖੀਰਾ, ਉੱਪਕਾਰ ਸਿੰਘ ਸੰਧੂ ਪੱਧਰੀ, ਬਲਜਿੰਦਰ ਸਿੰਘ ਮੱਟੂ, ਹਰਪਵਨਪ੍ਰੀਤ ਕੌਰ ਸੰਧੂ, ਸ਼ੈਫੀ ਸੰਧੂ, ਪ੍ਰ਼ਕਾਸ਼ ਸਿੰਘ, ਗੁਰਮੇਜ਼ ਸਿੰਘ ਕੋਟ ਖਾਲਸਾ, ਰਾਜਬੀਰ ਸਿੰਘ ਰੰਧਾਵਾ ਰੇਲਵੇ, ਕੋਚ ਕੁਲਵਿੰਦਰ ਸਿੰਘ ਕਿੰਦਾ, ਕੋਚ ਰਣਕੀਰਤ ਸਿੰਘ ਸੰਧੂ, ਬੱਬੂ ਰੇਲਵੇ, ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਰੇਲਵੇ, ਰਣਜੀਤ ਸਿੰਘ ਹੁੰਦਲ ਪਾਖਰਪੁਰਾ, ਕੁਲਜੀਤ ਸਿੰਘ ਮਾਂਗਟ, ਦਲਜੀਤ ਸਿੰਘ ਵਾਕਰ ਰੇਲਵੇ ਆਦਿ ਦੇ ਨਾਮ ਸ਼ਾਮਲ ਹਨ।
                ਅੱਜ ਦੁਪਹਿਰ ਸਵ. ਭੁੱਲਰ ਦਾ ਅੰਤਿਮ ਸੰਸਕਾਰ ਸਿੱਖ ਧਾਰਮਿਕ ਰਸਮਾ ਰਿਵਾਜਾਂ ਮੁਤਾਬਿਕ ਉਨ੍ਹਾਂ ਦੇ ਜੱਦੀ ਪਿੰਡ ਜੇਠੂ ਨੰਗਲ ਵਿਖੇ ਕਰ ਦਿੱਤਾ ਗਿਆ।ਜਿਸ ਦੌਰਾਨ ਧਾਰਮਿਕ, ਸਮਾਜਿਕ, ਖੇਡ ਸੰਸਥਾਵਾਂ ਤੋਂ ਇਲਾਵਾ ਕਈ ਰਾਜਨੀਤਿਕ ਪਾਰਟੀਆਂ ਦੇ ਸਰਗਰਮ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਸਵ. ਮਨਜੀਤ ਸਿੰਘ ਭੁੱਲਰ ਦੀ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਉੱਘੇ ਖੇਡ ਪ੍ਰਮੋਟਰ ਤੇ ਮਾਸਟਰ ਐਥਲੀਟ ਜਰਨੈਲ ਸਿੰਘ ਸਖੀਰਾ ਨੇ ਦੱਸਿਆ ਕਿ ਸਵ. ਭੁੱਲਰ ਨੇ ਖਾਲਸਾ ਕਾਲਜ ਦੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਐਥਲੈਟਿਕਸ ਖੇਡ ਖੇਤਰ ਨੂੰ ਚੁਣਦਿਆਂ ਉਹ ਬੁਲੰਦੀਆਂ ਸਰ ਕੀਤੀਆਂ ਜਿਸ ਦਾ ਗੁਣਗਾਨ ਰਹਿੰਦੀ ਦੁਨੀਆਂ ਤੱਕ ਹੁੰਦਾ ਰਹੇਗਾ।ਖਾਲਸਾ ਕਾਲਜ, ਜੀ.ਐਨ.ਡੀ.ਯੂ ਤੇ ਦੇਸ਼ ਨੇ ਖੇਡ ਖੇਤਰ ਦਾ ਉਹ ਅਨਮੋਲ ਹੀਰਾ ਗੁਆ ਲਿਆ ਹੈ ਜਿਸ ਦੀ ਘਾਟ ਤੇ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …