ਅੰਮ੍ਰਿਤਸਰ, 21 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ।ਕਾਲਜ ਉਤਰੀ ਭਾਰਤ ’ਚੋਂ ਚੌ
ਥੇ ਅਤੇ ਭਾਰਤ ਦੇ ਸਾਰੇ ਖ਼ੁਦਮੁਖਤਿਆਰ ਕਾਲਜਾਂ ’ਚੋਂ 46ਵੇਂ ਸਥਾਨ ’ਤੇ ਹੈ।ਇਹ ਰੈਂਕਿੰਗ ਵਰਲਡ ਇੰਡੀਆਂ ਹਾਇਰ ਐਜ਼ੂਕੇਸ਼ਨ ਰੈਂਕਿੰਗ 2022-23 ਦੁਆਰਾ ਕੀਤੀ ਗਈ ਹੈ।ਇਨ੍ਹਾਂ ਸੰਸਥਾਵਾਂ ਨੂੰ ਸਿੱਖਿਆ ਦੀ ਉਤਮਤਾ, ਪਾਠਕ੍ਰਮ ਤੇ ਸਿੱਖਿਆ ਸ਼ਾਸਤਰ, ਡਿਜੀਟਲ ਜਾਗਰੂਕਤਾ, ਫੈਕਲਟੀ ਯੋਗਤਾ, ਨਤੀਜੇ ਅਤੇ ਨਵੀਨਤਾ, ਪਲੇਸਮੈਂਟ, ਉਦਯੋਗ ਇੰਟਰਫੇਸ ਆਦਿ ਦੇ ਨੌ ਮਾਪਦੰਡਾਂ ਦੇ ਆਧਾਰ ਦਰਜਾ (ਰੈਂਕਿੰਗ) ਦਿੱਤਾ ਗਿਆ ਹੈ।ਕਾਲਜ ਨੇ ਸਾਰੇ ਮਾਪਦੰਡਾਂ ’ਚੋਂ ਉਤਮਤਾ/ਸ੍ਰੇਸ਼ਟਤਾ ਪ੍ਰਾਪਤ ਕੀਤੀ ਅਤੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪੰਜਾਬ ਦੀ ਚੋਟੀ ਦੀ ਰੈਂਕਿਗ ਵਾਲੀ ਸੰਸਥਾ ਬਣ ਗਈ ਹੈ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਸਟਾਫ਼ ਦੀ ਸਖ਼ਤ ਮਿਹਨਤ ਨੂੰ ਦਿੱਤਾ ਹੈ।ਉਨ੍ਹਾਂ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਅਤੇ ਕਾਮਨਾ ਕੀਤੀ ਕਿ ਕਾਲਜ ਨਾ ਸਿਰਫ਼ ਆਪਣੀ ਸ਼ਾਨ ਨੂੰ ਬਰਕਰਾਰ ਰੱਖੇਗਾ, ਸਗੋਂ ਆਉਣ ਵਾਲੇ ਸਮੇਂ ’ਚ ਹੋਰ ਵੀ ਨਵੀਆਂ ਬੁਲੰਦੀਆਂ ਨੂੰ ਛੂਹੇਗਾ।
Punjab Post Daily Online Newspaper & Print Media