Sunday, July 26, 2026

ਵਿਸਾਖੀ ਮੇਲੇ ਦੇ ਲੱਕੀ ਕੂਪਨ ਡਰਾਅ ਜੇਤੂਆਂ ਨੂੰ ਇਨਾਮ ਦਿੱਤੇ

ਪਹਿਲਾ ਇਨਾਮ ਸਕੂਟਰੀ ਡਡਵਿੰਡੀ ਦੇ ਅਵਤਾਰ ਸਿੰਘ ਨੂੰ ਮਿਲਿਆ

ਕਪੂਰਥਲਾ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਦੀ ਪਹਿਲਕਦਮੀ ਸਦਕਾ ਦੋ ਦਹਾਕਿਆਂ ਬਾਅਦ ਕਾਂਜ਼ਲੀ ਵੈਟਲੈਂਡ ਵਿਖੇ ਲੱਗੇ ‘ਵਿਸਾਖੀ ਮੇਲੇ’ ‘ਚ ਲੱਕੀ ਕੂਪਨ ਡਰਾਅ ਦੇ ਜੇਤੂਆਂ ਨੂੰ ਅੱਜ ਇਨਾਮ ਵੰਡੇੇ ਗਏ। ਸਥਾਨਕ ਰੈਡ ਕਰਾਸ ਦਫਤਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੁਪਮ ਕਲੇਰ ਵਲੋਂ ਇਨਾਮ ਦੇਣ ਦੀ ਰਸਮ ਅਦਾ ਕੀਤੀ ਗਈ।
               ਪਹਿਲਾ ਇਨਾਮ ਸਕੂਟਰੀ ਡਡਵਿੰਡੀ ਦੇ ਅਵਤਾਰ ਸਿੰਘ ਨੂੰ ਮਿਲਿਆ।ਸਪਲਿਟ ਏ.ਸੀ ਦਾ ਇਨਾਮ ਅੰਜ਼ੂ ਸ਼ਰਮਾ ਸਰਕਾਰੀ ਸਕੂਲ ਢਿੱਲਵਾਂ ਨੂੰ ਮਿਲਿਆ ਜਦਕਿ ਐਲ.ਈ.ਡੀ ਦਾ ਇਨਾਮ ਸ਼ੁਸ਼ੀਲ ਕੁਮਾਰ ਵਾਸੀ ਸ਼ੇਖੂਪੁਰ, ਕੂਲਰ ਦਾ ਇਨਾਮ ਗੁਰਪ੍ਰੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਜਲੰਧਰ, ਮਾਈਕ੍ਰੋਵੇਵ ਦਾ ਇਨਾਮ ਸੁਸ਼ੀਲ ਕੁਮਾਰ ਸ਼ੇਖੂਪੁਰ ਕਪੂਰਥਲਾ ਤੇ ਪ੍ਰੈਸ਼ਰ ਕੂਕਰ ਦਾ ਇਨਾਮ ਐਸ.ਪੀ ਸ਼ਰਮਾ ਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ ਨੂੰ ਮਿਲਿਆ।
             ਇਸ ਮੌਕੇ ਰੈਡ ਕਰਾਸ ਦੇ ਸਕੱਤਰ ਆਰ.ਸੀ ਬਿਰਹਾ ਵੀ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …