Tuesday, March 3, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ 50ਵੇਂ ‘ਡਿਗਰੀ ਵੰਡ’ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਕੱਲ 50ਵੇਂ ‘ਡਿਗਰੀ ਵੰਡ’ ਸਮਾਰੋਹ ਦਾ ਆਯੋਜਨ ਕੀਤਾ ਗਿਆ।ਅੰਮ੍ਰਿਤਸਰ ਉਤਰੀ ਵਿਧਾਇਕ ਤੇ ਸਾਬਕਾ ਆਈ.ਪੀ.ਐਸ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮਹਿਮਾਨ ਅਤੇ ਡਾ. ਅਸ਼ਵਨੀ ਭੱੱਲਾ ਪ੍ਰੋਫੈਸਰ ਐਂਡ ਐਡੀਸ਼ਨਲ ਡਾਇਰੈਕਟਰ (ਕਾਲਜ ਐਜੂਕੇਸ਼ਨ) ਉੱਚ ਸਿੱਖਿਆ ਵਿਭਾਗ ਪੰਜਾਬ ਸਰਕਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਰੋਹ ‘ਚ 700 ਤੋਂ ਵੱਧਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ।ਪ੍ਰੋਗਰਾਮ ਦਾ ਆਗਾਜ਼ ਡੀ.ਏ.ਵੀ ਗਾਣ ਅਤੇ ਵੇਦ ਮੰਤਰਾਂ ਨਾਲ ਸ਼ਮ੍ਹਾਂ ਰੌਸ਼ਨ ਕਰਕੇ ਜੀਤਾ ਗਿਆ।
                   ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਸੁਦਰਸ਼ਨ ਕਪੂਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਵਾਤਾਵਰਣ ਦੇ ਰੱਖਿਅਕ ਨੰਨ੍ਹੇ ਪੌਦੇ ਦੇ ਕੇ ਕੀਤਾ।ਪ੍ਰਿੰਸੀਪਲ ਨੇ ਕਾਲਜ ਦੇ ਸੈਸ਼ਨ 2021-22 ਦੀ ਸਲਾਨਾ ਰਿਪੋਰਟ ਪੜ੍ਹੀ।ਜਿਸ ਵਿਚ ਕਾਲਜ ਦੀ ਅਕਾਦਮਿਕ, ਖੇਡ, ਸੰਸਕ੍ਰਿਤਕ, ਐਨ.ਸੀ.ਸੀ, ਐਨ.ਐਸ.ਐਸ ਅਤੇ ਕਾਲਜ ਦੀਆਂ ਉਪਲੱਬਧੀਆਂ ਤੇ ਗਤੀਵਿਧੀਆਂ ‘ਤੇ ਚਾਨਣਾ ਪਾਇਆ।ਉਨਾਂ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਡਿਗਰੀ ਵੰਡ ਸਮਾਰੋਹ ਸਭ ਦੀਆਂ ਯਾਦਾਂ ‘ਚ ਹਮੇਸ਼ਾਂ ਇਤਿਹਾਸਕ ਪਲ ਦੇ ਰੂਪ ‘ਚ ਸੁਰੱਖਿਅਤ ਰਹੇਗਾ।ਉਹਨਾਂ ਨੇ ਕਿਹਾ ਕਿ ਜ਼ਿੰਦਗੀ ‘ਚ ਹਮੇਸ਼ਾਂ ਹੀ ਸਹੀ ਦੀ ਚੋਣ ਕਰਨੀ ਜ਼ਰੂਰੀ ਹੈ।ਉਹਨਾਂ ਕਿਹਾ ਕਿ ਕੋਵਿਡ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਕਿ ਜੀਵਨ ਬਹੁਤ ਛੋਟਾ ਹੈ ਇਸ ਲਈ ਆਪਣੇ ਲਈ ਨਹੀਂ ਦੂਜਿਆਂ ਲਈ ਜੀਣਾ ਸਿੱਖੋ। ਇਸ ਸੰਦਰਭ ‘ਚ ਉਹਨਾਂ ਨੇ ਵਿਦਿਆਰਥਣਾਂ ਨੂੰ ਦਿਆਲਤਾ, ਨਿਮਰਤਾ, ਮਾਨਵਤਾ ਨਾਲ ਪ੍ਰੇਮ ਆਦਿ ਗੁਣਾਂ ਨੂੰ ਅਪਨਾਉਣ ਦਾ ਸੰਦੇਸ਼ ਦਿੱਤਾ।
                  ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਮੈਨੇਜਮੈਂਟ, ਸਮੂਹ ਅਧਿਆਪਕ ਅਤੇ ਵਿਦਿਆਰਥਣਾਂ ਨੂ ਵਧਾਈ ਦਿੰਦੇ ਹੋਏ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਉਤਰ ਭਾਰਤ ਦਾ ਮੋਹਰੀ ਕਾਲਜ ਹੈ।ਉਹਨਾਂ ਨੇ ਕਿਹਾ ਕਿ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਸਿੱਖਿਆ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜਨਾ ਜ਼ਰੂਰੀ ਹੈ।ਇਸ ਦੇ ਨਾਲ ਹੀ ਜ਼ਿੰਦਗੀ ‘ਚ ਮਾਂ-ਬਾਪ ਅਤੇ ਗੁਰੂ ਦੀ ਹਮੇਸ਼ਾਂ ਸੇਵਾ ਤੇ ਸਤਿਕਾਰ ਕਰਨਾ ਚਾਹੀਦਾ ਹੈ।
                ਵਿਸ਼ੇਸ਼ ਮਹਿਮਾਨ ਅਸ਼ਵਨੀ ਭੱਲਾ ਨੇ ਵਿਦਿਆਰਥਣਾਂ ਨੂੰ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਜੀਵਨ ‘ਚ ਹਮੇਸ਼ਾ ਕੁੱਝ ਨਾ ਕੁੱਝ ਸਿੱਖਦੇ ਰਹਿਣਾ ਚਾਹੀਦਾ ਹੈ।ਜ਼ਿੰਦਗੀ ਵਿਚ ਡਿਗਰੀ ਲੈਣ ਦਾ ਮਤਲਬ ਸਿਰਫ ਨੌਕਰੀ ਪ੍ਰਾਪਤ ਕਰਨਾ ਹੀ ਨਹੀਂ ਹੋਣਾ ਚਾਹੀਦਾ ਸਗੋ ਅਜਿਹੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਜਿਸ ਨਾਲ ਦੂਜਿਆਂ ਨੂੰ ਨੌਕਰੀ ਦੇਣ ਵਾਲੇ ਬਣ ਸਕੀਏ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਕਹੇ ਸ਼ਬਦਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਪੜ੍ਹਣ ਜਾਣ ਨਹੀਂ ਦੇਵਾਂਗੇ, ਬਲਕਿ ਉਹਨਾਂ ਨੂੰ ਨੌਕਰੀਆਂ ਦੇ ਅਵਸਰ ਪ੍ਰਦਾਨ ਕਰਕੇ ਪੰਜਾਬ ਨੂੰ ਮੁੜ ਤੋਂ ‘ਰੰਗਲਾ ਪੰਜਾਬ’ ਨੂੰ ਬਣਾਵਾਂਗੇ।
                   ਇਸ ਡਿਗਰੀ ਵੰਡ ਸਮਾਰੋਹ ‘ਚ ਐਮ.ਏ ਅੰਗ੍ਰੇਜ਼ੀ, ਐਮ.ਏ ਫਾਈਨ ਆਰਟਸ, ਐਮ.ਡਿਜਾਈਨ ਮਲਟੀਮੀਡੀਆ, ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ, ਐਮ.ਐਸ.ਸੀ ਕੰਪਿਊਟਰ ਸਾਇੰਸ, ਐਮ.ਐਸ.ਸੀ ਇੰਟਰਨੈਟ ਸਟੱਡੀਜ਼, ਐਮ.ਕਾਮ, ਐਮ.ਏ ਜੇ.ਐਮ.ਸੀ, ਬੈਚਲਰ ਇੰਨ ਡਿਜ਼ਾਈਨ, ਬੀ.ਬੀ.ਏ, ਬੀ.ਐਸ.ਸੀ ਮੈਡੀਕਲ, ਬੀ.ਐਸ.ਸੀ ਨਾਨ-ਮੈਡੀਕਲ, ਬੀ.ਐਸ.ਸੀ ਬਾਇਓਟੈਕਨੌਲੋਜੀ, ਬੀ.ਐਸ.ਸੀ ਇਕਨੌਮਿਕਸ, ਬੀ.ਏ ਆਨਰਜ਼ ਇੰਨ ਇੰਗਲਿਸ਼, ਬੀ.ਕਾਮ ਆਨਰਜ਼ ਅਤੇ ਬੀ.ਏ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਕਾਲਜ ਦੇ ਸਲਾਨਾ ਮੈਗਜ਼ੀਨ ‘ਸ਼ਚੀ’ ਦਾ ਵਿਮੋਚਨ ਕੀਤਾ ਗਿਆ।
                    ਪ੍ਰੋਗਰਾਮ ਨੂੰ ਸਭਿਆਚਾਰਕ ਰੰਗ ਦੇਣ ਲਈ ਫੋਕ ਔਰਕੈਸਟਰਾ ਅਤੇ ਗਜ਼ਲ ਦੀ ਮਨਮੋਹਕ ਪ੍ਰਸਤੁਤੀ ਦਿੱਤੀ ਗਈ।ਅੰਤ ‘ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਸ਼ੈਲੀ ਜੱਗੀ (ਨੋਡਲ ਅਫਸਰ) ਨੇ ਮੰਚ ਸੰਚਾਲਨ ਕੀਤਾ।
                   ਇਸ ਮੌਕੇ ਕੈਪਟਨ ਸੰਜੀਵ ਸ਼ਰਮਾ ਪ੍ਰਿੰਸੀਪਲ ਸਰਕਾਰੀ ਸਕੂਲ ਅੰਮ੍ਰਿਤਸਰ, ਆਰਿਆ ਸਮਾਜ ਤੋਂ ਕਰਨਲ ਵੇਦ ਮਿੱਤਰ, ਸੰਦੀਪ ਅਹੁਜਾ, ਅਤੁਲ ਮਹਿਰਾ, ਸ਼ਹਿਰ ਦੀਆਂ ਜਾਣੀਆਂ ਪਛਾਣੀਆਂ ਸਖ਼ਸੀਅਤਾਂ ਡਾ. ਕੇ.ਸੀ ਮਨਚੰਦਾ, ਡਾ. ਨਾਗਪਾਲ ਸਹਿਤ ਕਾਲਜ ਦੇ ਟੀਚਿੰਗ ਤੇ ਨਾਨ-ਟੀਚਿੰਗ ਮੈਂਬਰ ਵੀ ਮੌਜ਼ੂਦ ਸਨ।ਰਾਸ਼ਟਰ ਗਾਨ ਨਾਲ ਡਿਗਰੀ ਵੰਡ ਸਮਾਰੋਹ ਸੰਪਨ ਹੋਇਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …