Thursday, February 26, 2026

ਸਲਾਈਟ ਦਾ ਖੇਤੀ ਤਕਨੀਕਾਂ ਅਧਾਰਿਤ ਟੈਕਫੈਸਟ 2022 ਸਫਲਤਾ ਪੂਰਵਕ ਸਮਾਪਤ

ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ ਸਲਾਈਟ ਡੀਂਮਡ ਯੂਨੀਵਰਸਿਟੀ ਲੌਂਗੋਵਾਲ ਵਿਖੇ ਕਰਵਾਇਆ ਗਿਆ 2 ਰੋਜ਼ਾ ਤਕਨੀਕੀ ਖ਼ੇਤਰ ਦਾ ਟੈਕਫੈਸਟ 2022 ਜੋ ਕਿ ਖੇਤੀ ਤਕਨੀਕਾਂ ਅਧਾਰਿਤ ਸਫਲਤਾ ਪੂਰਵਕ ਨਾਲ ਖਤਮ ਹੋ ਗਿਆ।ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਨਚੀਕੇਤ ਕੋਟਵਾਲੀਵਾਲੇ ਡਾਇਰੈਕਟਰ ਆਈ.ਸੀ.ਏ.ਆਰ ਸੀਫੇਟ ਲੁਧਿਆਣਾ, ਪ੍ਰੋ. ਇੰਦਰਾ ਮਨੀ ਆਈ.ਸੀ.ਏ.ਆਰ, ਆਈ.ਏ.ਆਰ.ਓ ਪੂਸਾ ਨਵੀ ਦਿੱਲੀ, ਪ੍ਰੋ. ਸ਼ੈਲੇਂਦਰ ਜੈਨ ਡਾਇਰੈਕਟਰ ਸਲਾਈਟ, ਪ੍ਰੋ. ਦਲੀਪ ਕੁਮਾਰ ਚੇਅਰਮੈਨ ਟੈਕਫੈਸਟ, ਡਾ. ਮਨਮੋਹਨ ਸਿੰਘ ਵਾਈਸ ਚੇਅਰਮੈਨ ਟੈੱਕਫੇਸਟ ਅਤੇ ਡਾ. ਅਸ਼ਵਨੀ ਕੁਮਾਰ ਵਾਈਸ ਚੇਅਰਮੈਨ ਵਲੋਂ ਸਮੂਹਿਕ ਤੌਰ ਤੇ ਸ਼ਮਾਂ ਰੌਸ਼ਨ ਕਰ ਕੇ ਕੀਤਾ।ਸਮਾਗਮ ਦੇ ਮੁੱਖ ਮਹਿਮਾਨਾਂ ਡਾ. ਨਚੀਕੇਤ ਅਤੇ ਪ੍ਰੋ. ਇੰਦਰਾ ਮਨੀ ਨੇ ਤਕਨੀਕੀ ਮੇਲੇ ਲਈ ਚੁਣੇ ਗਏ ਥੀਮ ਖੇਤੀਬਾੜੀ ਲਈ ਤਕਨੋਲਜ਼ੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਅਣਸਰਦੀ ਲੋੜ ਦੱਸਿਆ।
                  ਸਮਾਗਮ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਡਾ. ਸ਼ੈਲੇਂਦਰ ਜੈਨ ਡਾਇਰੈਕਟਰ ਸਲਾਈਟ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰੋ. ਰਾਕੇਸ਼ ਸ਼ਾਰਦਾ ਪ੍ਰਮੁੱਖ ਵਿਗਿਆਨੀ ਪੀ.ਏ.ਯੂ ਲੁਧਿਆਣਾ ਅਤੇ ਟੈਕਫੈਸਟ 2022 ਦੇ ਵਾਈਸ ਚੇਅਰਮੈਨ ਪ੍ਰੋ. ਅਸ਼ਵਨੀ ਕੁਮਾਰ ਅਤੇ ਡਾਕਟਰ ਦਲੀਪ ਕੁਮਾਰ ਨੇ ਸ਼ਮੂਲੀਅਤ ਕੀਤੀ।ਨਿਰਦੇਸ਼ਕ ਸ਼ੈਲੇਂਦਰ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਕਨੀਕੀ ਮੇਲਾ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਚਾਰ ਸਾਂਝੇ ਕਰਨ ਅਤੇ ਮੁਕਾਾਬਲੇ ਵਾਲੇ ਮਾਹੌਲ ਵਿਚ ਆਪਣੀ ਪ੍ਰਤਿਭਾ ਨੂੰ ਜੱਗ ਜਾਹਿਰ ਅਤੇ ਸਾਂਝੇ ਕਰਨ ਦਾ ਬਿਹਤਰ ਮੌਕਾ ਪ੍ਰਦਾਨ ਕਰਦਾ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋ. ਰਾਕੇਸ਼ ਸ਼ਾਰਦਾ ਨੇ ਕਿਹਾ ਕਿ ਖੇਤੀਬਾੜੀ ਅਰਥਚਾਰੇ ਦੀ ਰੀੜ ਦੀ ਹੱਡੀ ਹੈ।ਇੰਜਨੀਅਰਿੰਗ ਖੇਤੀਬਾੜੀ ਵਿੱਚ ਛੋਟੇ ਅਤੇ ਵੱਡੇ ਕਿਸਾਨਾਂ ਦੀ ਬਿਹਤਰੀ ਲਈ ਸਵਦੇਸ਼ੀ ਉਤਪਾਦਾਂ ਨਾਲ ਬੇਹੱਦ ਅਹਿਮ ਭੂਮਿਕਾ ਨਿਭਾਅ ਸਕਦੀ ਹੈ।ਮੇਲੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਨੇ ਵਰਕਸ਼ਾਪਾਂ ਵਿੱਚ ਹਿੱਸਾ ਲਿਆ ਅਤੇ ਪ੍ਰਤੀਯੋਗੀ ਮੁਕਾਬਲਿਆਂ ’ਚ 1450 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
                   ਇਸ ਦੌਰਾਨ ਮਾਈਕਰੋਸਾਫਟ ਯੂ.ਐਸ.ਏ ਦੇ ਜਰਨਲ ਮੈਨੇਜ਼ਰ ਸ੍ਰੀਮਤੀ ਪ੍ਰਿਆਦਰਸ਼ਨੀ ਨੇ ਹੁਨਰ ਵਿਕਸਿਤ ਕਰਨ ਲਈ ਪ੍ਰੋਗਰਾਮ ਦੀ ਮੇਜ਼ਬਾਨੀ ਵੀ ਕੀਤੀ।ਟੈਕਫੈਸਟ ਦੇ ਚੇਅਰਮੈਨ ਡਾਕਟਰ ਦਲੀਪ ਕੁਮਾਰ ਨੇ ਵੱਖ ਵੱਖ ਕਮੇਟੀਆਂ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਦੀ ਬੇਹੱਦ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਕਾਰਨ ਹੀ ਇਹ ਤਕਨੀਕੀ ਮੇਲਾ ਸੰਭਵ ਹੋ ਸਕਿਆ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …