Thursday, October 8, 2026

ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ – ਰਮਨ ਸਿੰਗਲਾ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਜਿਲ੍ਹਾ ਬਰਨਾਲਾ ਦੀ ਮੀਟਿੰਗ ਜਿਲ੍ਹਾ ਕਨਵੀਨਰ ਰਮਨ ਸਿੰਗਲਾ ਅਤੇ ਜਨਰਲ ਸਕੱਤਰ ਅੰਮ੍ਰਿਤ ਹਰੀਗੜ੍ਹ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ 22 ਮਈ ਨੂੰ ਦਿੱਲੀ ਜਾਣ ਅਤੇ 9 ਜੁਲਾਈ ਨੂੰ ਸੰਗਰੂਰ ਵਾਲੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੀ ਗਈ।ਜਿਲ੍ਹੇ ਦੇ ਤਿੰਨੋਂ ਬਲਾਕਾਂ ਸ਼ਹਿਣਾ, ਬਰਨਾਲਾ ਅਤੇ ਮਹਿਲ ਕਲਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ।ਇਸ ਸਮੇਂ ਬਠਿੰਡਾ ਜ਼ੋਨ ਦੇ ਕਨਵੀਨਰ ਜਸਵੀਰ ਸਿੰਘ ਭੰਮਾਂ, ਡੀ.ਟੀ.ਐਫ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸੁੱਖਪੁਰ, ਜਿਲ੍ਹਾ ਸਕੱਤਰ ਰਾਜੀਵ ਕੁਮਾਰ, ਪੀ.ਪੀ.ਪੀ.ਐਫ ਜਿਲ੍ਹਾ ਬਰਨਾਲਾ ਦੇ ਕੋ-ਕਨਵੀਨਰ ਨਿਰਮਲ ਪੱਖੋਂ, ਗੁਰਮੀਤ ਸਿੰਘ ਤਾਜੋਕੇ ਦਰਜ਼ਾ ਚਾਰ ਯੂਨੀਅਨ, ਮਨਮੋਹਨ ਭੱਠਲ, ਬਲਜੀਤ ਅਕਲੀਆ, ਜੁਗਰਾਜ ਅਕਲੀਆ, ਚੇਤਵੰਤ, ਪੁਨੀਤ ਤਪਾ, ਅਵਨੀਸ਼ ਲੌਂਗੋਵਾਲ, ਰੋਬਿਨ, ਨਵਦੀਪ ਧਨੌਲਾ, ਅਮਨਦੀਪ ਜਲੂਰ, ਜਸਵਿੰਦਰ ਜੋਗਾ, ਸੋਹਨ ਬਰਨਾਲਾ, ਗੁਰਜੀਤ ਸਿੰਘ ਡੀ.ਪੀ, ਰਾਜਿੰਦਰ ਮੂਲੋਵਾਲ, ਪ੍ਰਦੀਪ ਹੈਡ ਮਾਸਟਰ, ਸੁਖਦੇਵ ਸਿੰਘ ਹੈਡ ਮਾਸਟਰ ਅਤੇ ਡਾ. ਹਰੀਸ਼ ਕੁਮਾਰ ਸਮੇਤ ਵੱਖ-ਵੱਖ ਆਗੂ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …