Friday, April 17, 2026

ਅਮਿੱਟ ਯਾਦਾਂ ਛੱਡ ਗਈ ਡਾ. ਮਨਮੋਹਨ ਆਈ.ਪੀ.ਐਸ ਦੇ ਨਾਵਲ ‘ਤੇ ਕਰਵਾਈ ਸਾਹਿਤਕ ਗੋਸ਼ਟੀ

ਮਨੁੱਖ ਦੇ ਮਨ ਅੰਦਰਲੀ ਪ੍ਰਕਿਰਤੀ ਦਾ ਵਰਨਣ ਕਰਦਾ ਦਾਰਸ਼ਨਿਕ ਨਾਵਲ ‘ਸਹਜ ਗੁਫਾ ਮਹਿ ਆਸਣੁ’ – ਡਾ. ਸੁਰਜੀਤ ਪਾਤਰ

ਸਮਰਾਲਾ, 18 ਮਈ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਹੈਵਨ ਵਿਲਾ ਵਿਖੇ ਡਾ. ਮਨਮੋਹਨ (ਆਈ.ਪੀ.ਐਸ) ਦੇ ਨਾਵਲ ‘ਸਹਜ ਗੁਫਾ ਮਹਿ ਆਸਣੁ’ ‘ਤੇ ਸਾਹਿਤਕ ਗੋਸ਼ਟੀ ਕਰਵਾਈ ਗਈ।ਜਿਸ ਦੀ ਪ੍ਰਧਾਨਗੀ ਪਦਮਸ੍ਰੀ ਡਾ. ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਅਤੇ ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਕੀਤੀ ਗਈ।ਗੁਰਭਜਨ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਦਮੀ ਨੇ ਬਤੌਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਇਕਬਾਲ ਸਿੰਘ ਜਨ: ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਸ਼ਿਰਕਤ ਕੀਤੀ।ਡਾ. ਮਨਮੋਹਨ ਨਾਲ ਜਾਣ ਪਹਿਚਾਣ ਜਗਦੀਪ ਸਿੱਧੂ ਨੇ ਕਰਵਾਈ।ਮੁੱਖ ਬੁਲਾਰਿਆਂ ਅਮਰਜੀਤ ਸਿੰਘ ਗਰੇਵਾਲ, ਡਾ. ਯੋਗਰਾਜ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਦੇਸਰਾਜ ਕਾਲੀ ਅਤੇ ਡਾ. ਤੇਜਿੰਦਰ ਨੇ ਡਾ. ਮਨਮੋਹਨ ਦੇ ਦਾਰਸ਼ਨਿਕ ਪ੍ਰਵਿਰਤੀ ਦੇ ਨਾਵਲ ਦਾ ਸੰਖੇਪ ਰੂਪ ਵਿੱਚ ਸਾਰ ਆਪਣੀਆਂ ਟਿੱਪਣੀਆਂ ਸਹਿਤ ਸੁਣਾਇਆ ਅਤੇ ਕਹਾਣੀ ਦੀ ਦੰਤ ਕਥਾ ਬਾਰੇ ਜਾਣਕਾਰੀ ਸਾਂਝੀ ਕੀਤੀ।ਸਾਮਵੇਦ ਦੇ ਹਵਾਲੇ ਨਾਲ ਵਿਸ਼ੇਸ਼ ਵਿਸ਼ੇਸ਼ ਅਧਿਐਨ ਪੇਸ਼ ਕਰਦਿਆਂ ਨਾਵਲ ਦੇ ਵਿਵੇਕ ਅਤੇ ਵੈਰਾਗ ਪੱਖ ਨੂੰ ਉਜਾਗਰ ਕੀਤਾ।ਗੁਰਭਜਨ ਗਿੱਲ ਨੇ ਕਿਹਾ ਕਿ ਇੱਕ ਚੰਗੇ ਨਾਵਲ ‘ਤੇ ਚੰਗੇ ਢੰਗ ਨਾਲ ਚਰਚਾ ਹੋਈ ਹੈ।ਉਨ੍ਹਾਂ ਂਿੲਸ ਚਰਚਾ ਨੂੰ ਇੱਕ ਪੁਸਤਕ ਦੇ ਰੂਪ ‘ਚ ਸਾਂਭਣ ਦਾ ਸੁਝਾਅ ਦਿੱਤਾ, ਜਿਸ ਨੂੰ ਮੌਕੇ ‘ਤੇ ਪ੍ਰਵਾਨ ਕਰਕੇ, ਜਲਦੀ ਹੀ ਅਮਲੀ ਰੂਪ ਦੇਣ ਸਬੰਧੀ ਸਵਰਨਜੀਤ ਸਵੀ ਦੀ ਜਿੰਮੇਵਾਰੀ ਲਾਈ ਗਈ।
ਡਾ. ਮਨਮੋਹਨ ਆਈ.ਪੀ.ਐਸ ਨੇ ਆਪਣੇ ਨਾਵਲ ਬਾਰੇ ਬੋਲਦਿਆਂ ਕਿਹਾ ਕਿ ਨਾਵਲ ਵਿਚਲਾ ਪ੍ਰਭਾਵ ਮੇਰੇ ਆਪਣੇ ਜੀਵੇ ਹੋਏ ਅਨੁਭਵ ਵਿਚੋਂ ਉਪਜਿਆ ਹੈ।ਜਿਸ ਵਿਚਲੇ ਅਨੁਭਵ ਅਤੇ ਕਲਪਨਾ ਨੂੰ ਪਾਠਕ ਆਪਣੇ ਤਰੀਕੇ ਨਾਲ ਦੇਖਦਾ ਹੈ।ਲਖਵਿੰਦਰ ਜੌਹਲ ਨੇ ਕਿਹਾ ਕਿ ਇਹ ਨਾਵਲ ਇੱਕ ਨਵੀਂ ਪ੍ਰੰਪਰਾ ਦਾ ਪੁਨਰ ਅਰੰਭ ਹੈ ਅਤੇ ਇਸ ਸਮਾਗਮ ਨੂੰ ਯਾਦਗਾਰੀ ਸਮਾਗਮ ਦਾ ਨਾਂ ਦਿੰਦੇ ਹੋਏ ਇਸ ਨੂੰ ਅੰਤਰਰਾਸ਼ਟਰੀ ਗੋਸ਼ਟੀ ਦਾ ਨਾਂ ਦਿੱਤਾ।
ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਸਮੁੱਚੀ ਵਿਚਾਰ ਚਰਚਾ ਨੂੰ ਸਮੇਟਦਿਆਂ ਬਹੁਤ ਮੁਲਵਾਨ ਗੱਲਾਂ ਕੀਤੀਆਂ।ਉਨ੍ਹਾਂ ਕਿਹਾ ਕਿ ਇਹ ਨਾਵਲ ਮਨੁੱਖ ਦੇ ਮਨ ਅੰਦਰਲੀ ਪ੍ਰਕਿਰਤੀ ਦਾ ਵਰਨਣ ਕਰਦਾ ਦਾਰਸ਼ਨਿਕ ਨਾਵਲ ਹੈ।ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੂੰ ਅਜਿਹਾ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ।ਕਹਾਣੀਕਾਰ ਸੁਖਜੀਤ ਨੇ ਮੰਚ ਸੰਚਾਲਨ ਕਰਦਿਆਂ ਸਮਾਗਮ ਵਿੱਚ ਰੌਚਿਕਤਾ ਵੀ ਬਣਾਈ ਰੱਖੀ, ਲੋੜੀਂਦੀਆਂ ਟਿੱਪਣੀਆਂ ਵੀ ਕਰਦੇ ਰਹੇ ਅਤੇ ਆਪਣੇ ਸ਼ਬਦਾਂ ਰਾਹੀਂ ਆਏ ਸਰੋਤਿਆਂ ਅਤੇ ਮਹਿਮਾਨਾਂ ਦਾ ਮਾਣ ਸਤਿਕਾਰ ਵੀ ਕਰਦੇ ਰਹੇ।ਸਾਹਿਤ ਸਭਾ ਸਮਰਾਲਾ ਜੋ ਐਡਵੋਕੇਟ ਨਰਿੰਦਰ ਸ਼ਰਮਾ ਦੀ ਰਹਿਨੁਮਾਈ ਹੇਠ ਚੱਲ ਰਹੀ ਹੈ, ਦੀ ਸਮੁੱਚੀ ਟੀਮ ਨੂੰ ਵੀ ਸਮਾਗਮ ਦੀ ਵਧਾਈ ਦਿੱਤੀ।
ਗੁਰਚਰਨ ਸਿੰਘ ਭੰਗੂ ਦੁਆਰਾ ਲਿਖੀ ਪੁਸਤਕ ‘ਜੁੱਤੀ ਕਸੂਰੀ …’ ਨੂੰ ਪ੍ਰਧਾਨਗੀ ਮੰਡਲ ਦੁਆਰਾ ਲੋਕ ਅਰਪਣ ਕੀਤਾ ਗਿਆ।ਇਸ ਪੁਸਤਕ ਸਬੰਧੀ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਇਹ ਪੁਸਤਕ ਹਰੇਕ ਸਰਕਾਰੀ ਕਰਮਚਾਰੀ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ।
ਸਮਾਗਮ ਦੇ ਦੂਸਰੇ ਪੜਾਅ ਵਿੱਚ ਕਰਵਾਏ ਗਏ ਕਵੀ ਦਰਬਾਰ ਨੇ ਅਲੱਗ ਹੀ ਰੰਗ ਬੰਨ੍ਹ ਦਿੱਤਾ।ਜਿਸ ਵਿੱਚ ਬੁਲਾਏ ਗਏ ਕਵੀਆਂ ਸੁਰਜੀਤ ਜੀਤ, ਗੁਲ ਚੌਹਾਨ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਪ੍ਰਭਜੋਤ ਸੋਹੀ, ਰਵਿੰਦਰ ਰਵੀ, ਰਬਿੰਦਰ ਸਿੰਘ ਰੱਬੀ, ਜਲੌਰ ਸਿੰਘ ਖੀਵਾ, ਡਾ. ਸੁਖਪਾਲ, ਯਤਿੰਦਰ ਮਾਹਲ, ਰਮਨਦੀਪ ਖਮਾਣੋਂ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ, ਪ੍ਰੇਮ ਸਿੰਘ, ਸੁਰਜੀਤ ਸੁਮਨ ਨੇ ਆਪੋ ਆਪਣੇ ਕਲਾਮ ਸੁਣਾਏ।ਇਸ ਤੋਂ ਇਲਾਵਾ ਜਗਦੀਪ ਸਿੱਧੂ, ਡਾ. ਲਖਵਿੰਦਰ ਜੌਹਲ ਅਤੇ ਡਾ. ਸੁੁਰਜੀਤ ਪਾਤਰ ਨੇ ਆਪਣੀਆਂ ਸ਼ਾਨਦਾਰ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।ਸਾਹਿਤਕ ਗੋਸ਼ਟੀ ਵਿੱਚ ਇਲਾਕੇ ਦੀਆਂ ਵੱਖ-ਵੱਖ ਸਭਾਵਾਂ ਦੇ ਅਹੁੱਦੇਦਾਰਾਂ ਅਤੇ ਸਾਹਿਤਕ ਮੱਸ ਰੱਖਣ ਵਾਲਿਆਂ ਵਾਲਿਆਂ ਨੇ ਵੀ ਸ਼ਿਰਕਤ ਕੀਤੀ।ਜਿਨ੍ਹਾਂ ਵਿੱਚ ਸੁਰਿੰਦਰ ਸਿੰਘ ਸੁੰਨੜ, ਐਡਵੋਕੇਟ ਨਰਿੰਦਰ ਸ਼ਰਮਾ, ਸੁਰਿੰਦਰ ਰਾਮਪੁਰੀ ਲਿਖਾਰੀ ਸਭਾ ਰਾਮਪੁਰ, ਜਗਦੀਸ਼ਪਾਲ ਸਿੰਘ ਗਰੇਵਾਲ, ਤੇਲੂ ਰਾਮ ਕੋਹਾੜਾ, ਸ਼੍ਰੋਮਣੀ ਬਾਲ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ, ਜੀਨੋ ਸਵਰਾਜ ਕ੍ਰਾਂਤੀ ਕਿਰਨ ਸਿੰਘ, ਮਾ. ਤਰਲੋਚਨ ਸਿੰਘ ਪ੍ਰਧਾਨ ਲੇਖਕ ਮੰਚ ਸਮਰਾਲਾ, ਸੁਰਜੀਤ ਵਿਸ਼ਦ ਜ: ਸਕੱਤਰ ਲੇਖਕ ਮੰਚ, ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਜਤਿੰਦਰ ਹਾਂਸ, ਸੁਰਿੰਦਰਪ੍ਰੀਤ ਕਾਉਂਕੇ, ਸਿਮਰਜੀਤ ਸਿੰਘ ਕੰਗ, ਜਗਦੀਸ਼ ਖੰਨਾ, ਰਾਜਵਿੰਦਰ ਸਮਰਾਲਾ ਅਕਸ ਰੰਗਮੰਚ, ਐਡਵੋਕੇਟ ਪਰਮਜੀਤ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਗਗਨਦੀਪ ਸ਼ਰਮਾ, ਗੁਰਭਗਤ ਸਿੰਘ ਗਿੱਲ, ਦਰਸ਼ਨ ਸਿੰਘ ਕੰਗ, ਹਰਬੰਸ ਮਾਲਵਾ, ਮਾ. ਪੁਖਰਾਜ ਸਿੰਘ ਘੁਲਾਲ ਖਜਾਨਚੀ, ਪ੍ਰਿੰਸੀਪਲ ਮਨੋਜ ਕੁਮਾਰ, ਮੇਘ ਸਿੰਘ ਜਵੰਦਾ ਜਨ: ਸਕੱਤਰ, ਦੀਪ ਦਿਲਬਰ, ਕਹਾਣੀਕਾਰ ਮਨਦੀਪ ਡਡਿਆਣਾ, ਅਮਨਦੀਪ ਸਮਰਾਲਾ, ਤਰਨ ਬੱਲ, ਸੰਦੀਪ ਸਮਰਾਲਾ, ਗੁਰਨਾਮ ਸਿੰਘ ਬਿਜਲੀ, ਦਰਸ਼ਨ ਸਿੰਘ ਬੌਂਦਲੀ, ਸਨੇਹ ਇੰਦਰ ਮੀਲੂ, ਮਨਜੀਤ ਘਣਗਸ, ਕੇਵਲ ਸਿੰਘ ਮੰਜਾਲੀਆਂ, ਨੈਬ ਸਿੰਘ ਟਿਵਾਣਾ, ਅਦਾਕਾਰਾ ਕਮਲਜੀਤ ਕੌਰ, ਗੁਰਦੀਪ ਮਹੌਣ ਆਦਿ ਤੋਂ ਇਲਾਵਾ ਹੋਰ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ।
ਅਖੀਰ ਵਿੱਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …