Monday, September 14, 2026

ਪੰਜਾਬ ਪੁਲਿਸ ਦੀ ਨੌਕਰੀ ਲਈ ਲੜਕਿਆਂ ਦੇ ਫਿਜ਼ੀਕਲ ਟੈਸਟ ਦੀ ਤਿਆਰੀ ਲਈ ਕੈਂਪ ਸ਼ੁਰੂ

ਕਪੂਰਥਲਾ, 25 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਆਉਣ ਵਾਲੇ ਕੁੱਝ ਸਮੇਂ ਤੱਕ ਪੰਜਾਬ ਪੁਲਿਸ ਦੀ ਭਰਤੀ ਦੀਆਂ 10314 ਅਸਾਮੀਆਂ ਭਰੀਆਂ ਜਾਣੀਆਂ ਹਨ।ਕੈਂਪ ਦੇ ਇੰਚਾਰਜ਼ ਨੇ ਦੱਸਿਆ ਕਿ ਚਾਹਵਾਨਾਂ ਲਈ ਸੀ-ਪਾਈਟ ਕੈਂਪ ਕਪੂਰਥਲਾ ਵਿਖੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀਆਂ ਪੋਸਟਾਂ ਲਈ ਫਿਜ਼ੀਕਲ ਟੈਸਟ ਦੀ ਤਿਆਰੀ ਸ਼ੁਰੂ ਹੈ।ਟਰੇਨਿੰਗ ਲੈਣ ਲਈ ਚਾਹਵਾਨ ਲੜਕੇ 26 ਮਈ 2022 ਤੋਂ ਸਵੇਰੇ 9.00 ਵਜੇ ਤੋਂ 12.00 ਵਜੇ ਤੱਕ ਸੀ-ਪਾਈਟ ਕੈਂਪ ਥੇਹ ਕਾਂਜਲਾ ਨੇੜੇ ਮਾਡਰਨ ਜੇਲ ਕਪੂਰਥਲਾ ਵਿਖੇ ਆ ਕੇ ਆਪਣੀ ਰਜ਼ਿਸਟਰੇਸ਼ਨ ਕਰਵਾ ਸਕਦੇ ਹਨ।
                      ਨੌਜਵਾਨ ਆਪਣੇ ਨਾਲ ਬਾਰਵੀਂ ਕਲਾਸ ਦਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ਼ਜ ਫੋਟੋ, ਜਾਤੀ ਅਤੇ ਪੰਜਾਬ ਦੇ ਵਸਨੀਕ ਦਾ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਆਉਣ।ਟਰੇਨਿੰਗ ਦੌਰਾਨ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫਤ ਮੁਹੱਈਆ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਯੁਵਕਾਂ ਦੀ ਟਰੇਨਿੰਗ 1 ਜੂਨ 2022 ਤੋਂ ਸ਼ੁਰੂ ਹੈ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …