ਸੰਗਰੂਰ, 26 ਮਈ (ਜਗਸੀਰ ਲੌਂਗੋਵਾਲ ) – ਅਕੇਡੀਆ ਵਰਲਡ ਸਕੂਲ ਵਿਖੇ ਗ੍ਰੇਡ ਦੋ ਦੇ ਕਰਵਾਏ ਗਏ ‘ਹਿੰਦੀ ਵਿਗਿਆਪਨ ਮੁਕਾਬਲੇ’।ਇਹ ਮੁਕਾਬਲਾ ਦੋ ਗਰੁੱਪਾਂ
(ਲਿਲੈਕ, ਅਸਟਰ) ਵਿੱਚ ਕਰਵਾਇਆ ਗਿਆ।ਮੁਕਾਬਲੇ ਦਾ ਮੁਲਾਂਕਣ `ਬੋਲਣ ਦਾ ਹੁਨਰ, ਵਿਸ਼ੇ ਦੀ ਚੋਣ, ਆਤਮ-ਵਿਸ਼ਵਾਸ, ਰਚਨਾਤਮਿਕਤਾ ਅਤੇ ਪਸ਼ਕਾਰੀ` ਆਦਿ ਮਾਪਦੰਡਾਂ ਅਨੁਸਾਰ ਕੀਤਾ ਗਿਆ। ਹਿੰਦੀ ਟੀਚਰ ਅਮਿਤ ਅਤੇ ਮਿਸ ਮਨੀ ਮੁਕਾਬਲੇ ਲਈ ਜੱਜ ਸਨ।ਮੁਕਾਬਲਾ ਹਿੰਦੀ ਸਿੱਖਣ ਦੇ ਨਤੀਜਿਆਂ ਦਾ ਪ੍ਰਤੀਬਿੰਬ ਸੀ ਅਤੇ ਭਾਸ਼ਾ, ਨਾਟਕ, ਸੰਗੀਤ ਅਤੇ ਵਿਜ਼ੁਅਲ ਆਰਟ ਦਾ ਸ਼ਾਨਦਾਰ ਏਕੀਕਰਨ ਸੀ।ਸਕੂਲ ਪ੍ਰਿੰਸੀਪਲ ਰਣਜੀਤ ਕੌਰ ਅਤੇ ਚੇਅਰਮੈਨ ਗਗਨਦੀਪ ਸਿੰਘ ਅਨੁਸਾਰ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ਼ ਵਧਾਉਂਦੇ ਹਨ ਅਤੇ ਉਹਨਾਂ ਨੂੰ ਇੱਕ ਚੰਗਾ ਪਲੇਟਫਾਰਮ ਦਿੰਦੇ ਹਨ।ਸੰਯਮ ਜੈਨ (ਲੀਲੈਕ) ਅਤੇ ਗੁਨਜੋਤ ਸਿੰਘ (ਅਸਟਰ) ਪਹਿਲੇ ਸਥਾਨ ‘ਤੇ ਰਹੇ।ਗੁਰਮਨਵੀਰ (ਲੀਲੈਕ) ਦੂਸਰੇ ਸਥਾਨ ਅਤੇ ਗਗਨਦੀਪ ਸਿੰਘ (ਅਸਟਰ) ਨੇ ਤੀਸਰਾ ਸਥਾਨ ਹਾਸਲ ਕੀਤਾ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media