Thursday, April 30, 2026

ਖੁਸ਼ਦਿਲ ਇਨਸਾਨ ਸਨ ਰਮੇਸ਼ ਕੁਮਾਰ (ਰਾਮਾ)

ਸੰਗਰੂਰ, 4 ਜੂਨ (ਜਗਸੀਰ ਲੌਂਗੋਵਾਲ) – ਭਾਵੇਂ ਇਸ ਸੰਸਾਰ ਤੋਂ ਹਰ ਕਿਸੇ ਨੇ ਚਲੇ ਜਾਣਾ ਹੈ।ਮਰਨਾ ਸੱਚ, ਜਿਊਣਾ ਝੂੂ ਮੁਤਾਬਿਕ ਸਮੇਂ ਤੋਂ ਪਹਿਲਾ ਜਾਣ ਵਾਲੇ ਇਨਸਾਨ ਦਾ ਦੁੱਖ ਬਹੁਤ ਜਿਆਦਾ ਹੁੰਦਾ ਹੈ।ਬੱਚਿਆਂ ਅਤੇ ਪਤਨੀ ਨੂੰ ਇਸ ਤਰਾਂ ਦਾ ਵਿਛੋੜਾ ਸਹਿਣ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
               ਰਮੇਸ਼ ਕੁਮਾਰ (ਰਾਮਾ) ਦਾ ਜਨਮ 8 ਮਾਰਚ 1970 ਨੂੰ ਪਿਤਾ ਸ੍ਰੀ ਮਦਨ ਲਾਲ ਬਾਂਸਲ ਦੇ ਘਰ ਪਿੰਡ ਕੁਲਾਰਾ (ਪਟਿਆਲਾ) ਵਿਖੇ ਹੋਇਆ।ਸ਼ੁਰੂ ਤੋਂ ਹੀ ਫੱਕਰ ਕਿਸਮ ਦਾ ਇਨਸਾਨ 9 ਭੈਣ ਭਰਾਵਾਂ ਵਿੱਚੋਂ 8ਵੇਂ ਨੰਬਰ ‘ਤੇ ਸੀ। ਉਹਨਾਂ ਨੇ ਆਪਣੇ ਵੱਡੇ ਭਰਾ ਕਪੂਰ ਚੰਦ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਨਾਲ ਮਿਲ ਕੇ ਆਪਣੇ ਪਰਿਵਾਰਕ ਵਪਾਰ ਨੂੰ ਉਚਾ ਚੁੱਕਣ ਵਿੱਚ ਯੋਗਦਾਨ ਪਾਇਆ।ਉਹ ਖੁਸ਼ਦਿਲ ਇਨਸਾਨ ਸੀ।ਜਿਥੇ ਵੀ ਬੈਠਦਾ ਉਥੇ ਹੀ ਮਾਹੌਲ ਖੁਸ਼ਗਵਾਰ ਬਣਾ ਦਿੰਦਾ ਸੀ।ਗਰੀਬਾਂ ਦੀ ਮਦਦ ਕਰਕੇ ਮਨ ਨੂੰ ਤਸੱਲੀ ਮਹਿਸੂਸ ਕਰਦਾ ਸੀ।ਉਹ ਸਾਕਾਰਾਤਮਕ ਸੋਚ ਦੇ ਧਾਰਨੀ ਸਨ। ਨਾਂਹ ਨਾਮ ਦਾ ਸਬਦ ਉਹਨਾਂ ਦੀ ਜ਼ਿੰਦਗੀ ਵਿੱਚ ਦਰਜ਼ ਨਹੀਂ ਸੀ।
                    9 ਦਸੰਬਰ 1990 ਨੂੰ ਉਹਨਾਂ ਦਾ ਵਿਆਹ ਬਰਨਾਲਾ ਨਿਵਾਸੀ ਸ੍ਰੀਮਤੀ ਸੁਲੇਖਾ ਬਾਂਸਲ ਨਾਲ ਹੋਇਆ।ਜਿਹਨਾਂ ਨੇ ਇੱਕ ਬੇਟਾ ਤੇ ਬੇਟੀ ਨੂੰ ਜਨਮ ਦਿੱਤਾ।ਬੱਚਿਆ ਦੀ ਅੱਛੀ ਪੜ੍ਹਾਈ ਕਰਵਾਈ ਅਤੇ ਚੰਗੇ ਸੰਸਕਾਰ ਦਿੱਤੇ।ਬੇਟਾ ਇੱਕ ਕਾਬਲ ਬਿਜ਼ਨਸਮੈਨ ਹੈ ਅਤੇ ਬੇਟੀ ਦਾ ਵਿਆਹ ਕੁੱਝ ਸਮਾਂ ਪਹਿਲਾਂ ਹੀ ਬਾਂਸਲ`ਜ਼ ਗਰੁੱਪ ਦੇ ਐਮ.ਡੀ ਸੰਜੀਵ ਬਾਂਸਲ ਦੇ ਸਪੁੱਤਰ ਹੈਲਿਕ ਬਾਂਸਲ ਨਾਲ ਹੋਇਆ ਸੀ।ਬੇਟੀ ਦੇ ਚਾਅ ਅਜੇ ਪੂਰੇ ਵੀ ਨਹੀਂ ਹੋਏ ਸੀ ਕਿ ਉਹ ਆਪਣੀ ਸਵਾਸਾਂ ਦੀ ਪੂੰਜੀ ਮਿਤੀ 23 ਮਈ ਦਿਨ ਸੋਮਵਾਰ ਨੂੰ ਪੂਰੀ ਕਰ ਕੇ ਸਵਰਗ ਸਿੁਾਰ ਗਏ।ਜਿਸ ਤਰਾਂ ਨਾਲ ਉਹ ਗਏ, ਉਹ ਯਕੀਨ ਕਰਨ ਯੋਗ ਨਹੀਂ ਹੈ।ਪਰਿਵਾਰ ਲਈ ਉਹਨਾਂ ਦਾ ਘਾਟਾ ਨਾ ਪੂਰਾ ਹੋਣ ਯੋਗ ਹੈ।
                    ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪ੍ਰਾਣ ਪਾਠ ਦੇ ਭੋਗ ਮਿਤੀ 5 ਜੂਨ 2022 ਦਿਨ ਐਤਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਨਵੀਂ ਅਗਰਵਾਲ ਗਊਸ਼ਾਲਾ ਨੇੜੇ ਭਾਖੜਾ ਨਹਿਰ ਸਮਾਣਾ (ਪਟਿਆਲਾ) ਵਿਖੇ ਪਵੇਗਾ।

(ਭੋਗ `ਤੇ ਵਿਸ਼ੇਸ਼)

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …