ਅੰਮ੍ਰਿਤਸਰ 10 ਜੂਨ (ਸੁਖਬੀਰ ਸਿੰਘ) – ਆਜ਼ਾਦੀ ਦੇ 75ਵੇਂ ਅੰਮਿ੍ਰਤ ਮਹਾਉਤਸਵ ਨੂੰ ਸਮਰਪਿਤ ਬਾਈਕ ਰਾਈਡ ਰੈਲੀ ਜੋ ਕਿ ਇਨਕਮ ਟੈਕਸ ਵਿਭਾਗ ਵਲੋਂ
ਆਯੋਜਿਤ ਕੀਤੀ ਗਈ ਹੈ ਅਤੇ ਅੰਮ੍ਰਿਤਸਰ ਬਾਈਕਸ ਨਾਲ ਮਿੱਲ ਕੇ ਇਸ ਰੈਲੀ ਨੂੰ ਇਨਕਮ ਟੈਕਸ ਦਫ਼ਤਰ ਅੰਮ੍ਰਿਤਸਰ ਤੋਂ ਲੇਹ ਲੱਦਾਖ ਲਈ ਝੰਡੀ ਦੇ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਬਾਈਕ ਰੈਲੀ ਪਹਿਲਾਂ ਵਾਹਗ੍ਹਾ ਬਾਰਡਰ ਅਤੇ ਇਸ ਤੋਂ ਉਪਰੰਤ ਪਾਲਮਪੁਰ ਤੋਂ ਹੁੰਦੀ ਹੋਈ ਲੇਹ ਲੱਦਾਖ ਵਿਖੇ ਪੁਜੇਗੀ ਅਤੇ 15 ਦਿਨਾਂ ਬਾਅਦ ਵਾਪਿਸ ਅੰਮ੍ਰਿਤਸਰ ਪੁੱਜੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਦੇਸ਼ ਦੋ ਲੋਕਾਂ ਨੂੰ 75ਵੇਂ ਆਜ਼ਾਦੀ ਮਹਾਉਤਸਵ ਸਬੰਧੀ ਜਾਗਰੂਕ ਕਰਨਾ ਹੈ ਅਤੇ ਇਹ ਰੈਲੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਲੇਹ ਲੱਦਾਖ ਪੁੱਜੇਗੀ।
ਇਸ ਮੌਕੇ ਇਨਕਮ ਟੈਕਸ ਕਮਿਸ਼ਨਰ ਤਰਲੋਚਨ ਸਿੰਘ ਨੇ ਇਸ ਬਾਈਕ ਰੈਲੀ ਦੀ ਅਗਵਾਈ ਕੀਤੀ ਅਤੇ ਹੋਰਨਾਂ ਤੋਂ ਇਲਾਵਾ ਵਧੀਕ ਕਮਿਸ਼ਨਰ ਇਨਕਮ ਟੈਕਸ ਰੋਹਿਤ ਮਹਿਰਾ, ਕਰੂਤਿਕ ਐਮਪਟੇਅਰ ਸਹਾਇਕ ਕਮਿਸ਼ਨਰ ਆਮਦਨ ਕਰ, ਬਲਬੀਰ ਸਿੰਘ ਮਾਂਗਟ ਜੁਆਇੰਟ ਕਮਿਸ਼ਨਰ ਕਸਟਮ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media