ਮਾਤਾ ਦੇ ਜਾਗਰਣ ਦੌਰਾਨ ਪ੍ਰਸਿੱਧ ਸੂਫੀ ਕਲਾਕਾਰ ਸਰਦਾਰ ਅਲੀ ਨੇ ਬੰਨਿਆ ਸਮਾਂ
ਸੰਗਰੂਰ, 12 ਜੂਨ (ਜਗਸੀਰ ਲੌਂਗੋਵਾਲ) – ਧੰਨ-ਧੰਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਤਪ ਅਸਥਾਨ ਨਾਭਾ ਗੇਟ ਵਿਖੇ ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਵਲੋਂ
ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 26ਵਾਂ ਵਿਸ਼ਾਲ ਮਾਂ ਭਗਵਤੀ ਦਾ ਜਾਗਰਣ ਅਤੇ ਭੰਡਾਰਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ।ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਵਾਈਸ ਪ੍ਰਧਾਨ ਸੰਜੀਵ ਕੁਮਾਰ ਟੋਨੀ, ਬਲਜਿੰਦਰ ਸ਼ਰਮਾ, ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਸ਼ਰਮਾ, ਰਾਜਵੀਰ ਸਿਬੀਆ, ਇੰਦਰਪਾਲ ਸਿਬੀਆ, ਬਲਵਿੰਦਰ ਸਿੰਘ, ਸੰਦੀਪ ਦਾਨੀਆ, ਮਾਸਟਰ ਗੁਰਮੇਲ ਸਿੰਘ ਸਮੇਤ ਸਮੂਹ ਸੇਵਾਦਾਰਾਂ ਦੀ ਦੇਖ-ਰੇਖ ਅਧੀਨ ਕਰਵਾਏ ਗਏ ਜਾਗਰਣ ਦੀ ਸ਼ੁਰੂਆਤ ਵਿੱਚ ਪੰਡਿਤ ਸੰਤੋਸ਼, ਪੰਡਿਤ ਬਜਰੰਗੀ, ਰਾਜਨ ਸ਼ਰਮਾ, ਦੀਪੂ ਸ਼ੰਮੀ ਟੈਂਟ, ਮੁਕੇਸ਼ ਪਾਲੀ, ਮਲਕੀਤ ਸੈਣੀ, ਵਿਜੈਕਾਂਤ ਆਦਿ ਸੇਵਾਦਾਰਾਂ ਨੇ ਬਾਬਾ ਜੀ ਦਾ ਸਰੂਪ ਬਾਬਾ ਜੀ ਦੇ ਤਪ ਅਸਥਾਨ ਤੋਂ ਖੁੱਲ੍ਹੇ ਪੰਡਾਲ ਵਿੱਚ ਸੁਸ਼਼ੋਭਿਤ ਕੀਤਾ ਗਿਆ।ਗਣਸ਼ ਪੂਜਨ ਦੀ ਰਸਮ ਭਾਈ ਗੁਰਦਾਸ ਗਰੁੱਪ ਇੰਚਟੀਚਿਊਟਸ ਦੇ ਚੇਅਰਮੈਨ ਡਾ, ਗੁਨਿੰਦਰਜੀਤ ਸਿੰਘ ਜਵੰਧਾ ਅਤੇ ਨਿਤੀਨ ਕੁਮਾਰ ਮੇਲਾ ਰਾਮ ਦੀ ਹੱਟੀ ਵਾਲਿਆਂ ਵਲੋਂ ਕਰਵਾਇਆ ਗਿਆ।ਸੀਨੀਅਰ ਭਾਜਪਾ ਆਗੂ ਤੇ ਸਮਾਜ ਸੇਵੀ ਅਰਵਿੰਦ ਖੰਨਾ, ਗੁਰਮੇਲ ਸਿੰਘ ਘਰਾਚੋਂ ਸਰਪੰਚ, ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ, ਤੱਬੂ ਮਹੰਤ, ਮਹੰਤ ਚੰਦਰਮੁਖੀ, ਮਹੰਤ ਮਸਤਾਨੀ, ਨੰਨ੍ਹਾ ਮਹੰਤ ਵਿਸ਼ਵ ਨੂਰ, ਅਰੂਪ ਸਿੰਗਲਾ ਦੁਰਗਾ ਸੇਵਾ ਦਲ, ਮੁਕੇਸ਼ ਪਾਲੀ, ਗੋਬਿੰਦਰ ਸ਼ਰਮਾ ਸ਼ਿਵ ਪੈਦਲ ਯਾਤਰਾ ਮੰਡਲੀ, ਮੌਲਵੀ ਸਾਹਿਬ ਦਰਗਾਹ ਤੋਂ ਸਲੀਮ ਖਾਨ, ਬ੍ਰਾਹਮਣ ਸਭਾ ਤੋਂ ਜਸਪਾਲ ਪਾਲੀ, ਬ੍ਰਾਹਮਣ ਸਭਾ ਤੋਂ ਰਵਿੰਦਰ ਸਿੰਘ ਗੁੱਡੂ, ਰਾਕੇਸ਼ ਸ਼ਰਮਾ ਅਤੇ ਵੱਖ-ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀ ਸੰਸਥਾ ਦੇ ਪ੍ਰਧਾਨ ਅਤੇ ਜੈ ਜਵਾਲਾ ਸੇਵਾ ਸੰਮਤੀ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਆਪਣੀ ਹਾਜ਼ਰੀ ਲਵਾਈ।
ਸਮਾਗਮ ਦੀ ਸ਼ਲਾਘਾ ਕਰਦਿਆਂ ਸੂਬਾਈ ਪੈਨਸ਼ਨਰ ਆਗੂ ਅਤੇ ਜੈ ਜਵਾਲਾ ਜੀ ਸੇਵਾ ਸੰਮਤੀ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ।ਜਾਗਰਣ ਦੀ ਸ਼ੁਰੂਆਤ ਉੱਘੇ ਗਾਇਕ ਨਿਤਿਨ ਵੋਹਰਾ ਵਲੋਂ ਗਣੇਸ਼ ਵੰਦਨਾ, ਮੰਗਲਾ ਚਰਨ ਅਤੇ ਮਾਤਾ ਦੀਆਂ ਭੇਟਾਂ ਗਾ ਕੇ ਕੀਤੀ।ਇਸ ਉਪਰੰਤ ਛਾਬੜਾ ਸਿਸਟਰ ਅਤੇ ਛੋਟੀ ਬੱਚੀ ਵਲੋਂ ਵੀ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ ।
ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਨੇ ਵੱਖ-ਵੱਖ ਭਜਨਾਂ ਰਾਹੀਂ ਸਮਾਂ ਬੰਨਿਆ।ਉਨ੍ਹਾਂ ਵਲੋਂ ਗਾਈ ਕੱਵਾਲੀ `ਅਰਸ਼ਾਂ ਦੇ ਤਾਰੇ ਹਾਂ, ਐਰੇ- ਗੈਰੇ ਸਮਝੀ ਨਾ, ਬਾਬਾ ਜੀ ਦੇ ਪਿਆਰੇ ਹਾਂ` ਨੇ ਮਾਹੌਲ ਨੂੰ ਸੂਫੀਆਨਾ ਰੰਗ ਵਿੱਚ ਰੰਗ ਦਿੱਤਾ।ਤਾਰਾ ਰਾਣੀ ਦੀ ਕਥਾ ਪੰਡਿਤ ਰਾਜ ਕੁਮਾਰ ਨੇ ਸੁਚੱਜੇ ਢੰਗ ਨਾਲ ਕੀਤੀ।ਸਮਾਪਤੀ ‘ਤੇ ਸਾਰਾ ਦਿਨ ਭੰਡਾਰਾ ਅਤੁੱਟ ਵਰਤਿਆ ਅਤੇ ਸੇਵਾਦਾਰਾਂ ਵਲੋਂ ਠੰਡੇ ਮਿੱਠੇ ਪਾਣੀ, ਜਲਜੀਰਾ, ਕੋਲਡ ਡ੍ਰਿੰਕਸ ਆਦਿ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ।ਜਿਸ ਦੀ ਸੇਵਾ ਮਾਤਾ ਸ਼੍ਰੀ ਕਾਲੀ ਦੇਵੀ ਸੇਵਾ ਦਲ, ਸ਼੍ਰੀ ਹਨੂੰਮਾਨ ਮੰਦਿਰ ਸੇਵਾਦਲ ਸਮੇਤ ਕਈ ਹੋਰ ਧਾਰਮਿਕ ਸੰਸਥਾਵਾਂ ਵਲੋਂ ਨਿਭਾਈ ਗੲ। ਆਈਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਉਪਿੰਦਰ ਕੁਮਾਰ, ਅੰਕੁਸ਼ ਸਿੰਗਲਾ, ਰਮਨ, ਸਾਂਈ, ਪੰਕਜ ਥਰੇਜਾ, ਬਲਵਿੰਦਰ ਮੁੰਦਰੀ, ਰਾਜਿੰਦਰ ਕੁਮਾਰ, ਨੈਣੀ ਸੇਠੀ,ਅਮਰੀਕ ਸੈਣੀ, ਕੁਲਦੀਪ ਸਿੰਘ, ਸੁਖਵਿੰਦਰ ਠਾਕੁਰ, ਕਮਲ ਸਚਦੇਵਾ, ਅਸ਼ਵਨੀ ਸ਼ਰਮਾ, ਭੂਸ਼ਣ ਕੁਮਾਰ, ਸੁਖਵਿੰਦਰ ਸੁੱਖੀ, ਸ਼ਿਵ ਬਾਂਸਲ, ਵਿਸ਼ਾਲ ਵਰਮਾ, ਦਵਿੰਦਰ ਸਿੰਘ, ਜਤਿੰਦਰ ਕਾਲਾ, ਗੁਰਦਿਆਲ ਸਿੰਘ, ਅੰਕੁਸ਼ ਗਰਗ, ਵਿਕਰਮ ਸੈਣੀ, ਜਸਵੀਰ ਸਿੰਘ ਖਾਲਸਾ ਆਦਿ ਤੋਂ ਇਲਾਵਾ ਅਲੀਸ਼ੇਰ, ਘਰਾਚੋਂ ਅਤੇ ਇਲਾਕੇ ਦੇ ਕੋਨੇ-ਕੋਨੇ ਤੋਂ ਸੰਗਤਾਂ ਹਾਜਰ ਸਨ।ਸੇਵਾ ਦਲ ਦੇ ਪ੍ਰਧਾਨ ਹਰੀਸ਼ ਕੁਮਾਰ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media