Saturday, April 18, 2026

ਚੋਣ ਕਮਿਸ਼ਨ ਵਲੋਂ 12 ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੇ ਨਾਂ ਬਦਲਣ ਨੂੰ ਮਨਜ਼ੂਰੀ – ਜਿਲ੍ਹਾ ਚੋਣ ਅਫ਼ਸਰ

ਸੰਗਰੂਰ, 19 ਜੂਨ (ਜਗਸੀਰ ਲੌਂਗੋਵਾਲ) – ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਦੀ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਵਲੋਂ ਜ਼ਿਲਾ ਸੰਗਰੂਰ ਅਧੀਨ ਪੈਂਦੇ 12 ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੇ ਨਾਂ ਬਦਲਣ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨਾਂ ਦੱਸਿਆ ਕਿ ਇਨਾਂ 12 ’ਚੋਂ 10 ਪੋਲਿੰਗ ਸਟੇਸ਼ਨ ਵਿਧਾਨ ਸਭਾ ਹਲਕਾ ਲਹਿਰਾ ਅਤੇ 2 ਪੋਲਿੰਗ ਸਟੇਸ਼ਨ ਵਿਧਾਨ ਸਭਾ ਹਲਕਾ ਦਿੜ੍ਹਬਾ ’ਚ ਆਉਦੇ ਹਨ।
                 ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਲਹਿਰਾ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨਾਂ ’ਚੋਂ ਭਾਈ ਕੀ ਪਿਸ਼ੌਰ ਦੇ ਸਰਕਾਰੀ ਹਾਈ ਸਕੂਲ ’ਚ ਸਥਿਤ 1 ਤੇ 2 ਪੋਲਿੰਗ ਸਟੇਸ਼ਨ ਦੀ ਇਮਾਰਤ ਦਾ ਨਾਂ ਬਦਲ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਈ ਕੀ ਪਿਸ਼ੌਰ, ਸਰਕਾਰੀ ਹਾਈ ਸਕੂਲ ਘੋੜੇਨਾਬ ’ਚ ਸਥਿਤ 8 ਨੰਬਰ ਪੋਲਿੰਗ ਸਟੇਸ਼ਨ ਦੀ ਇਮਾਰਤ ਦਾ ਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋੜੇਨਾਬ, ਸਰਕਾਰੀ ਹਾਈ ਸਕੂਲ ਕਾਲਬੰਜ਼ਾਰਾ ’ਚ ਸਥਿਤ 18 ਨੰਬਰ ਪੋਲਿੰਗ ਸਟੇਸ਼ਨ ਦੀ ਇਮਾਰਤ ਦਾ ਨਾਂ ਸਰਕਾਰੀ ਪ੍ਰਾਇਮਰੀ ਸਕੂਲ ਕਾਲਬਜ਼ਾਰਾ, ਸਰਕਾਰੀ ਐਲੀਮੈਂਟਰੀ ਸਕੂਲ ਰਾਮਗੜ ਸੰਧੂਆਂ ’ਚ ਸਥਿਤ 22 ਤੇ 23 ਨੰਬਰ ਪੋਲਿੰਗ ਸਟੇਸ਼ਨਾਂ ਦੀ ਇਮਾਰਤ ਦਾ ਨਾਂ ਸਰਕਾਰੀ ਮਿਡਲ ਸਕੂਲ ਰਾਮਗੜ ਸੰਧੂਆਂ, ਸਰਕਾਰੀ ਮਿਡਲ ਸਕੂਲ ਭਾਠੂਆਂ ’ਚ ਸਥਿਤ 70 ਨੰਬਰ ਪੋਲਿੰਗ ਸਟੇਸ਼ਨ ਦੀ ਇਮਾਰਤ ਦਾ ਨਾਂ ਸਰਕਾਰੀ ਹਾਈ ਸਕੂਲ ਭਾਠੂਆਂ, ਸਰਕਾਰੀ ਹਾਈ ਸਕੂਲ ਰਾਮਪੁਰ ਗੁੱਜਰਾਂ ’ਚ ਸਥਿਤ 165 ਤੇ 166 ਨੰਬਰ ਪੋਲਿੰਗ ਸਟੇਸ਼ਨਾਂ ਦੀ ਇਮਾਰਤ ਦਾ ਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਗੁੱਜਰਾਂ ਅਤੇ ਸਰਕਾਰੀ ਮਿਡਲ ਸਕੂਲ ਚੱਠਾ ਗੋਬਿੰਦਪੁਰਾ ’ਚ ਸਥਿਤ 186 ਨੰਬਰ ਪੋਲਿੰਗ ਸਟੇਸ਼ਨ ਦੀ ਇਮਾਰਤ ਦਾ ਨਾਂ ਬਦਲ ਕੇ ਸਰਕਾਰੀ ਹਾਈ ਸਕੂਲ ਚੱਠਾ ਗੋਬਿੰਦਪੁਰਾ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
              ਇਸੇ ਤਰਾਂ ਦਿੜਬਾ ਵਿਧਾਨ ਸਭਾ ਹਲਕੇ ਦੇ ਪੰਚਾਇਤ ਘਰ (ਐਨ) ਸ਼ਾਦੀਹਰੀ ’ਚ ਸਥਿਤ 147 ਨੰਬਰ ਪੋਲਿੰਗ ਸਟੇਸ਼ਨ ਦੀ ਇਮਾਰਤ ਦਾ ਨਾਂ ਬਦਲ ਕੇ ਸਰਕਾਰੀ ਪ੍ਰਾਇਮਰੀ ਸਕੂਲ ਆਂਗਨਵਾੜੀ ਕੇਂਦਰ (ਐਨ) ਸ਼ਾਦੀਹਰੀ ਅਤੇ ਪੰਚਾਇਤ ਘਰ (ਐਸ) ਸ਼ਾਦੀਹਰੀ ’ਚ ਸਥਿਤ 148 ਨੰਬਰ ਪੋਲਿੰਗ ਸਟੇਸ਼ਨ ਦੀ ਇਮਾਰਤ ਦਾ ਨਾਂ ਬਦਲ ਕੇ ਸਰਕਾਰੀ ਪ੍ਰਾਇਮਰੀ ਸਕੂਲ ਆਂਗਨਵਾੜੀ ਕੇਂਦਰ (ਐਸ) ਸ਼ਾਦੀਹਰੀ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …