Wednesday, February 25, 2026

ਸੰਗਤ ਸਿੰਘ ਸੇਖੋਂ ਟੀ.ਐਸ.ਯੂ ਦੇ ਮੁੜ ਪ੍ਰਧਾਨ ਚੁਣੇ ਗਏ

ਮੁਲਾਜ਼ਮਾਂ ਦੇ ਭਰੋਸੇ ਨੂੰ ਕਦੀ ਟੁੱਟਣ ਨਹੀਂ ਦਿਆਂਗਾ – ਸੰਗਤ ਸੇਖੋਂ

ਸਮਰਾਲਾ, 21 ਜੂਨ (ਇੰਦਰਜੀਤ ਸਿੰਘ ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ: 49) ਦਾ ਅਜਲਾਸ ਸੰਗਤ ਸੇਖੋਂ ਦੀ ਪ੍ਰਧਾਨਗੀ ਹੇਠ ਸਥਾਨਕ ਸੰਘੂ ਪੈਲੇਸ ਵਿਖੇ ਹੋਇਆ।ਜਿਸ ਵਿੱਚ ਸਭ ਤੋਂ ਪਹਿਲਾਂ ਵਿੱਛੜੇ ਸਾਥੀਆਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ ਗਈ।ਮੰਡਲ ਖਜ਼ਾਨਚੀ ਦਰਸ਼ਨ ਸਿੰਘ ਢੰਡੇ ਵਲੋਂ ਫੰਡ ਦੀ ਰਿਪੋਰਟ ਪੇਸ਼ ਕੀਤੀ ਅਤੇ ਸਕੱੱਤਰ ਰੁਲਦਾ ਸਿੰਘ ਖਮਾਣੋਂ ਵੱਲੋਂ ਜਥੇਬੰਦਕ ਰਿਪੋਰਟ ਪੇਸ਼ ਕੀਤੀ।ਜਿਸ ਉਪਰ ਸਮੁੱਚੇ ਡੈਲੀਗੇਟਾਂ ਨੇ ਤਸੱਲੀ ਪ੍ਰਗਟ ਕੀਤੀ ਉਪਰੰਤ ਸੰਗਤ ਸਿੰਘ ਸੇਖੋਂ ਵਲੋਂ ਪਹਿਲਾਂ ਕੰਮ ਕਰਦੀ ਕਮੇਟੀ ਭੰਗ ਕੀਤੀ ਗਈ।ਜਿਸ ਦੀ ਸਰਕਲ ਕਮੇਟੀ ਵਲੋਂ ਕਮਾਨ ਸੰਭਾਲਦਿਆ ਜਥੇਬੰਦਕ ਚੋਣ ਕਰਨ ਸਬੰਧੀ ਕਾਰਵਾਈ ਅਰੰਭੀ ਗਈ, ਜਿਸ ਵਿੱਚ ਪੈਨਲ ਦੁਆਰਾ ਪ੍ਰਧਾਨ ਸੰਗਤ ਸਿੰਘ ਸੇਖੋਂ, ਮੀਤ ਪ੍ਰਧਾਨ ਗੁਰਿੰਦਰ ਸਿੰਘ ਜੇ.ਈ ਕੋਹਾੜਾ, ਸਕੱਤਰ ਰੁਲਦਾ ਸਿੰਘ ਜੇ.ਈ ਖਮਾਣੋਂ, ਸਹਾਇਕ ਸਕੱਤਰ ਗੁਰਸੇਵਕ ਸਿੰਘ ਸਮਰਾਲਾ, ਖਜ਼ਾਨਚੀ ਦਰਸ਼ਨ ਸਿੰਘ ਜੇ.ਈ ਕੋਹਾੜਾ ਦਾ ਨਾਮ ਪੇਸ਼ ਕੀਤਾ ਗਿਆ।ਜਿਸ ਉਪਰ ਸਮੁੱਚੇ ਡੈਲੀਗੇਟਾਂ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਇਸ ਪੈਨਲ ਨੂੰ ਮਾਨਤਾ ਦਿੰਦਿਆ ਹੋਇਆਂ ਆਉਣ ਵਾਲੇ ਸਮੇਂ ਦੀ ਕਮੇਟੀ ਨੂੰ ਮਾਨਤਾ ਦਿੱਤੀ ਗਈ।
                 ਭਰਾਤਰੀ ਸੰਦੇਸ਼ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਿੰਕਦਰ ਸਿੰਘ ਅਤੇ ਸੁਖਦਰਸ਼ਨ ਕੁਮਾਰ ਕੋਹਾੜਾ ਵਲੋਂ ਦਿੱਤਾ ਗਿਆ।ਜਿਸ ਵਿੱਚ ਭਰਾਤਰੀ ਸਾਂਝ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਅਤੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ।ਪਹਿਲੀ ਕਮੇਟੀ ਦੇ ਸਾਬਕਾ ਆਗੂ ਜਸਵੰਤ ਸਿੰਘ ਢੰਡੇ, ਅਮਰਜੀਤ ਸਿੰਘ ਮਾਛੀਵਾੜਾ ਨੇ ਵੀ ਨਵੀਂ ਬਣੀ ਕਮੇਟੀ ਨੂੰ ਵਧਾਈ ਦਿੱਤੀ।ਸੰਗਤ ਸਿੰਘ ਸੇਖੋਂ ਨੇ ਸਾਰੇ ਮੁਲਾਜਮਾਂ ਨੂੰ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਮੁਲਾਜ਼ਮਾਂ ਨੇ ਉਨ੍ਹਾਂ ਪ੍ਰਤੀ ਮੁੜ ਭਰੋਸਾ ਜਿਤਾਇਆ ਹੈ, ਉਸ ਨੂੰ ਕਦੀ ਟੁੱਟਣ ਨਹੀਂ ਦੇਣਗੇ ਅਤੇ ਮੁਲਾਜ਼ਮਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣਗੇ। ਅਜਲਾਸ ਵਿੱਚ ਪ੍ਰੀਤਮ ਸਿੰਘ ਕਟਾਣੀ, ਹਰਮਨ ਸਿੰਘ ਕਟਾਣੀ, ਗੁਰਜੀਤ ਸਿੰਘ ਕੋਹਾੜਾ, ਕੁਲਵਿੰਦਰ ਸਿੰਘ ਕੂਕੀ, ਜੰਗ ਸਿੰਘ ਪ੍ਰਧਾਨ ਮਾਛੀਵਾੜਾ ਸਾਹਿਬ, ਹਰਮਨ ਸਿੰਘ ਸਕੱਤਰ ਕਟਾਣੀ ਕਲਾਂ, ਗੁਰਜੀਤ ਸਿੰਘ ਪ੍ਰਧਾਨ ਕੋਹਾੜਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …