Saturday, May 2, 2026

ਛੇਹਰਟਾ ‘ਚ ਧਰਨੇ ਦਾ ਅਸਰ, ਵਾਟਰ ਸਪਲਾਈ ਤੇ ਸੀਵਰੇਜ਼ ਵਿਭਾਗ ਵਲੋਂ ਕੰਮ ਸ਼ੁਰੂ

10-15 ਦਿਨਾਂ ‘ਚ ਗੰਦੇ ਪਾਣੀ ਤੇ ਸੀਵਰੇਜ਼ ਦੀ ਸਮੱਸਿਆ ਹੋਵੇਗੀ ਹੱਲ – ਜੁਆਇੰਟ ਕਮਿਸ਼ਨਰ

ਅੰਮ੍ਰਿਤਸਰ, 29 ਜੂਨ (ਸੁਖਬੀਰ ਸਿੰਘ) – ਹਲਕਾ ਪੱਛਮੀ ਦੇ ਇਲਾਕੇ ਛੇਹਰਟਾ ਵਿਖੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ‘ਤੇ ਇਲਾਕਾ ਵਾਸੀਆਂ ਵਲੋਂ ਸੰਯੁਕਤ ਸੰਘਰਸ਼ ਕਮੇਟੀ ਦੇ ਬੈਨਰ ਹੇਠ ਦਿੱਤੇ ਗਏ ਧਰਨੇ ਦਾ ਅਸਰ ੳੇਸ ਸਮੇਂ ਸਾਫ਼ ਦਿਖਾਈ ਦਿੱਤਾ, ਜਦ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਵਲੋਂ ਸੰਯੁਕਤ ਸੰਘਰਸ਼ ਕਮੇਟੀ ਛੇਹਰਟਾ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ।ਪ੍ਰਧਾਨ ਕੰਵਲਜੀਤ ਸਿੰਘ ਦੀ ਅਗਵਾਈ ਵਾਲੇ ਇਸ ਵਫਦ ਨੂੰ ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਵਾਟਰ ਸਪਲਾਈ ਤੇ ਸੀਵਰੇਜ਼ ਵਿਭਾਗ ਦੇ ਐਸ.ਸੀ ਅਤੇ ਐਕਸੀਅਨ ਆਪਣੇ ਸਾਰੇ ਸਟਾਫ਼ ਨਾਲ ਸੁਪਰ ਸੱਕਰ ਮਸ਼ੀਨਾਂ ਨਾਲ ਸੀਵਰੇਜ਼ ਡਰੇਨਾਂ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਗਈ ਹੈ।ਜਿਸ ਨਾਲ ਇਲਾਕਾ ਵਾਸੀਆਂ ਨੂੰ ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਕਾਫ਼ੀ ਹੱਦ ਤਕ ਨਿਜ਼ਾਤ ਮਿਲੇਗੀ।ਉਨ੍ਹਾਂ ਕਿਹਾ ਕਿ ਅਤੇ ਐਲ.ਐਂਡ.ਜੀ ਕੰਪਨੀ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਪਲਿਊਸ਼ਨ ਕੰਟਰੋਲ ਬੋਰਡ ਨੇ ਵੀ ਡਿਸਪੋਜ਼ਲ ਪਲਾਂਟ ਰਾਮਪੁਰਾ ਦਾ ਸੀਵਰੇਜ਼ ਪਾਣੀ ਡਾਊਨ ਕਰਨ ਲਈ ਆਰਜ਼ੀ ਤੌਰ ‘ਤੇ ਪਾਣੀ ਬਾਈਪਾਸ ਕਰਨ ਦੀ ਆਗਿਆ ਦੇ ਦਿੱਤੀ ਹੈ।ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਛੇਹਰਟਾ ਇਲਾਕੇ ਦਾ ਸਾਰਾ ਕੰਮ ਹੁਣ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ।ਆਸ ਹੈ ਕਿ 10-15 ਦਿਨਾਂ ਵਿੱਚ ਗੰਦੇ ਪਾਣੀ ਤੇ ਸੀਵਰੇਜ਼ ਦੀ ਸਮੱਸਿਆ ਹੱਲ ਹੋ ਜਾਵੇਗੀ।
              ਪ੍ਰਧਾਨ ਕੰਵਲਜੀਤ ਸਿੰਘ ਅਤੇ ਸੁਖਜਿੰਦਰਪਾਲ ਸਿੰਘ ਸੁੱਖ ਨੇ ਦੱਸਿਆ ਕਿ ਜੁਆਇੰਟ ਕਮਿਸ਼ਨਰ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਦੋ ਹਫਤਿਆਂ ‘ਚ ਸਮੂਹ ਇਲਾਕੇ ਦੀ ਸਮੱਸਿਆ ਨੂੰ ਹੱਲ ਕਰ ਕੇ ਇਲਾਕਾ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਸੀਵਰ ਦੀ ਸਮੱਸਿਆ ਤੋਂ ਵੀ ਉਨਾਂ ਨੂੰ ਨਿਜ਼ਾਤ ਮਿਲੇਗ।
              ਇਸ ਮੌਕੇ ਨੀਰਜ ਉਪਲ, ਤਰਸੇਮ ਚੰਗਿਆੜਾ, ਹਰਵਿੰਦਰ ਭਕਨਾ, ਅਰਵਿੰਦ ਭਕਨਾ ਅਤੇ ਬਲਵਿੰਦਰ ਸਿੰਘ ਬਿੰਦਰ ਮੌਜ਼ੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …