ਅੰਮ੍ਰਿਤਸਰ, 29 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਆਫ਼ ਨਰਸਿੰਗ ਅਤੇ ਸ੍ਰੀ ਗੁਰੂ ਤੇਗ
ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਸਰੀਰ ਨੂੰ ਤੰਦਰੁਸਤ ਰੱਖਣ ਤੇ ਜ਼ਿੰਦਗੀ ’ਚ ਖੁਸ਼ਹਾਲੀ ਅਤੇ ਸਫਲਤਾ ਹਾਸਲ ਕਰਨ ਲਈ ਯੋਗ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਨਰਸਿੰਗ ਕਾਲਜ ਵਿਖੇ ਪ੍ਰਿੰਸੀਪਲ ਡਾ. ਕਮਲਜੀਤ ਕੌਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਪ੍ਰਿੰਸੀਪਲ ਨਾਨਕ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਇਸ ਪ੍ਰੋਗਰਾਮ ’ਚ ਯੋਗ ਦੇ ਵੱਖ ਵੱਖ ਆਸਣ ਕਰਵਾਏ ਗਏ।
ਨਰਸਿੰਗ ਕਾਲਜ ਵਿਖੇ ‘ਮਨੁੱਖਤਾ ਲਈ ਯੋਗਾ’ ਅਤੇ ਵੁਮੈਨ ਕਾਲਜ ਵਿਖੇ ਕੋਸਮੈਟੋਲੋਜੀ ਵਿਭਾਗ ਮੁਖੀ ਅਤੇ ਯੋਗਾ ਅਤੇ ਜਿਮਨੇਜ਼ੀਅਮ ਸੈਂਟਰ ਦੇ ਇੰਚਾਰਜ਼ ਪ੍ਰੋ: ਸੀਮਾ ਦੇ ਯਤਨਾਂ ਸਦਕਾ ‘ਸਿਹਤ ਦੌਲਤ ਨਹੀਂ, ਅਸਲੀਅਤ ਹੈ’ ਵਿਸ਼ੇ ’ਤੇ ਯੋਗ ਅਭਿਆਸ ਸੈਸ਼ਨ ਕਰਵਾਇਆ।ਜਿਸ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਯੋਗ ਅਭਿਆਸ ਕਰਕੇ ਭਰਪੂਰ ਊਰਜਾ ਅਤੇ ਤਾਜ਼ਗੀ ਦਾ ਅਨੁਭਵ ਕੀਤਾ।ਇਹਨਾਂ ਵਿੱਦਿਅਕ ਸੰਸਥਾਵਾਂ ’ਚ ਯੋਗਾ ਸੈਸ਼ਨ ਮੌਕੇ ਉਤਪਦਾਸਨ, ਤ੍ਰਿਕੋਣਾਸਨ, ਨੁਕਾਸਾਨ, ਭੁਜੰਗਾਸਨ, ਮਕਰਾਸਨਾ ਆਦਿ ਵੱਖ-ਵੱਖ ਆਸਣ ਕੀਤੇ ਗਏ।ਅੰਤ ’ਚ ਸਾਹ ਪ੍ਰਣਯਾਮ ਆਸਣ ਕੀਤੇ ਗਏ।ਯੋਗ ਸੈਸ਼ਨ ਉਪਰੰਤ ਵਿਦਿਆਰਥੀਆਂ ਨੇ ਯੋਗਾ ਦਾ ਮਹੱਤਵ ਸਮਝਦੇ ਹੋਏ ਯੋਗ ਅਭਿਆਸ ਅਪਣਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਉਪਰਾਲੇ ਦਾ ਪ੍ਰਣ ਲਿਆ।
ਇਸ ਮੌਕੇ ਨਰਸਿੰਗ ਕਾਲਜ ਵਿਖੇ ਪ੍ਰਿੰਸੀਪਲ ਡਾ. ਕਮਲਜੀਤ ਕੌਰ ਨੇ ਯੋਗਾ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਯੋਗਾ ਅਭਿਆਸ ਕਰਵਾਉਣ ਲਈ ਉਚੇਚੇ ਤੌਰ ’ਤੇ ਪਹੁੰਚੀ ਭਾਰਤੀਆ ਸੰਸਥਾਨ, ‘ਜੀਓ ਔਰ ਜੀਵਨ ਦੋ’ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਯੋਗ ਸਾਧਨਾ ’ਚ ਹਿੱਸਾ ਲੈਣ ਲਈ ਵੱਡੀ ਗਿਣਤੀ ’ਚ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media