Thursday, May 29, 2025
Breaking News

ਅਗਨੀਵੀਰ ਭਰਤੀ ਲਈ ਚਾਹਵਾਨ ਪ੍ਰਾਰਥੀ 3 ਅਗਸਤ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ

ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ ਦੀ ਭਰਤੀ 1 ਤੋਂ 14 ਸਤੰਬਰ ਤੱਕ

ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਸੈਨਾ ਅਗਨੀਵੀਰ ਭਰਤੀ ਰੈਲੀ 1 ਤੋ 14 ਸਤੰਬਰ ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਹੋਵੇਗੀ।ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਪ੍ਰਾਰਥੀ ਹਿੱਸਾ ਲੈ ਸਕਣਗੇ ਅਤੇ 3 ਅਗਸਤ 2022 ਤੱਕ www.joinindianarmy.nic.in
‘ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।
                 ਡਾਇਰੈਕਟਰ ਭਰਤੀ ਅੰਮ੍ਰਿਤਸਰ ਕੈਂਟ ਨੇ ਦੱਸਿਆ ਕਿ ਇਸ ਸੈਨਾ ਰੈਲੀ ਵਿੱਚ ਸੈਨਾ ਦੀ ਹਰ ਕੈਟੇਗਰੀ ਲਈ ਭਰਤੀ ਕੀਤੀ ਜਾਵੇਗੀ।ਜਿਸ ਵਿੱਚ ਅਗਨੀਵੀਰ ਜਨਰਲ ਡਿਊਟੀ/ਤਕਨੀਕੀ/ਕਲਰਕ/ਸਟੋਰ ਕੀਪਰ ਅਤੇ ਟਰੇਡਮੈਨ ਦੀ ਭਰਤੀ ਹੋਵੇਗੀ।ਉਨਾਂ ਦੱਸਿਆ ਕਿ ਪ੍ਰਾਰਥੀ ਦੀ ਉਮਰ 1 ਅਕਤੂਬਰ 2022 ਤੱਕ ਸਾਢੇ ਸਤਾਰਾਂ ਸਾਲ ਤੋ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।ਡਾਇਰੈਕਟਰ ਭਰਤੀ ਨੇ ਦੱਸਿਆ ਕਿ ਭਰਤੀ ਰੈਲੀ ਦੋਰਾਨ ਪਾ੍ਰਰਥੀ ਆਪਣੇ ਨਾਲ ਅਸਲ ਸਿੱਖਿਆ ਦੇ ਸਰਟੀਫਿਕੇਟ, ਡੋਮੀਸਾਈਲ ਸਰਟੀਫਿਕੇਟ, ਜਾਤੀ ਦਾ ਪ੍ਰਮਾਣ ਪੱਤਰ ਜੋ ਕਿ ਤਹਿਸੀਲਦਾਰ ਜਾਂ ਜ਼ਿਲਾ ਮੈਜਿਸਟਰੇਟ ਵਲੋ ਜਾਰੀ ਕੀਤਾ ਹੋਇਆ ਲੈ ਕੇ ਆਉਣਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਕੰਡੀ ਖੇਤਰ ਦਾ ਸਰਟੀਫਿਕੇਟ ਜੋ ਕਿ ਐਸ.ਡੀ.ਐਮ ਵਲੋਂ ਜਾਰੀ ਕੀਤਾ ਹੋਵੇ, ਅਣਵਿਆਹੇ ਹੋਣ ਦਾ ਸਰਟੀਫਿਕੇਟ ਜੋ ਕਿ ਪਿੰਡ ਦੇ ਸਰਪੰਚ ਵਲੋ ਜਾਰੀ ਕੀਤਾ ਹੋਵੇ।ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਨੂੰ ਖੇਡ ਸਰਟੀਫਿਕੇਟ ਜੋ ਕਿ ਖੇਡ ਫੈਡਰੇਸ਼ਨ ਵਲੋ 2 ਸਾਲ ਦੇ ਅੰਦਰ ਅੰਦਰ ਜਾਰੀ ਹੋਇਆ ਹੋਵੇ ਨੂੰ ਨਾਲ ਲਿਆਉਣਾ ਜਰੂਰੀ ਹੋਵੇਗਾ।
                 ਉਨਾਂ ਦੱਸਿਆ ਕਿ ਜਿੰਨਾਂ ਪ੍ਰਾਰਥੀਆਂ ਵਲੋਂ ਆਨਲਾਈਨ ਅਪਲਾਈ ਕੀਤਾ ਹੋਵੇਗਾ ਉਨਾਂ ਨੂੰ ਹੀ ਆਰਮੀ ਰੈਲੀ ਵਿਚ ਜਾਣ ਲਈ ਉਨਾਂ ਦੀ ਆਈ.ਡੀ ਤੇ ਦਾਖਲਾ ਪੱਤਰ ਭੇਜੇ ਜਾਣਗੇ ਅਤੇ ਆਰਮੀ ਰੈਲੀ ਦੋਰਾਨ ਕਿਸੇ ਨੂੰ ਵੀ ਮੋਬਾਇਲ ਫੋਨ ਲੈ ਕੇ ਜਾਣ ਦੀ ਆਗਿਆ ਨਹੀ ਹੋਵੇਗੀ।ਉਨਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਲਈ ਉਪਰ ਦਿੱਤੀ ਵੈਬਸਾਈਟ ਨੂੰ ਦੇਖਿਆ ਜਾ ਸਕਦਾ ਹੈ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …