Tuesday, April 14, 2026

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਕਾਮ ਮੰਡਲ ਵਲੋਂ ਪਾਰਵਕਾਮ ਮੈਨੇਜਮੈਂਟ ਖਿਲਾਫ ਧਰਨਾ

13 ਜੁਲਾਈ ਨੂੰ ਪਾਵਰਕਾਮ ਹੈਡ ਆਫਿਸ ਸਾਹਮਣੇ ਵੱਡੇ ਪੱਧਰ ‘ਤੇ ਹੋਵੇਗੀ ਸ਼ਮੂਲੀਅਤ – ਸਿਕੰਦਰ ਸਿੰਘ ਪ੍ਰਧਾਨ

ਸਮਰਾਲਾ, 8 ਜੁਲਾਈ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਵਲੋਂ ਅੱਜ ਘੁਲਾਲ ਮੰਡਲ ਸਮਰਾਲਾ ਵਿਖੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਸਬੰਧੀ ਪਾਵਰਕਾਮ ਮੈਨੇਜਮੈਂਟ ਖਿਲਾਫ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ।ਧਰਨੇ ਵਿੱਚ ਸਭ ਤੋਂ ਪਹਿਲਾਂ ਵਿਛੜ ਗਏ ਪੈਨਸ਼ਨਰਾਂ ਵਿਸ਼ਵਰ ਚੰਦ ਸਮਰਾਲਾ, ਮਹਿੰਦਰ ਸਿੰਘ ਮਾਣਕੀ ਅਤੇ ਸੰਤੋਸ਼ ਕੌਰ ਕਟਾਣੀ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।ਬੁਲਾਰਿਆਂ ਨੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਜਿਵੇਂ ਸਾਰੇ ਰਿਟਾਇਰੀਆਂ ਨੂੰ 2.59 ਦੇ ਫੈਕਟਰ ਨਾਲ, 125 ਪ੍ਰਤੀਸ਼ਤ ਡੀ.ਏ ਮੰਨ ਕੇ ਪੇਅ ਸਕੇਲ ਸੋਧੇ ਜਾਣ ਅਤੇ ਏਰੀਅਰ, ਪੰਜ ਸਾਲ ਤੋਂ ਲਮਕ ਰਹੀਆਂ ਡੀ.ਏ ਦੀਆਂ ਕਿਸ਼ਤਾਂ ਅਤੇ ਬਕਾਇਆ ਰਾਸ਼ੀ, ਪੈਨਸ਼ਨਰਾਂ ਲਈ ਕੈਸ਼ਲੈਸ ਸਕੀਮ, ਬਿਜਲੀ ਵਰਤੋਂ ਵਿੱਚ ਰਿਆਇਤ, ਮੈਡੀਕਲ ਭੱਤਾ 2500 ਰੁਪਏ ਦਿੱਤੇ ਜਾਣਾ ਸ਼ਾਮਲ ਹੈ।ਇੰਜ: ਜੁਗਲ ਕਿਸ਼ੋਰ ਸਾਹਨੀ, ਇੰਜ: ਪ੍ਰੇਮ ਸਿੰਘ ਰਿਟਾ: ਐਸ.ਡੀ.ਓ ਸੀਨੀ: ਮੀਤ ਪ੍ਰਧਾਨ, ਜਗਤਾਰ ਸਿੰਘ ਮੁਸ਼ਕਾਬਾਦ, ਦਰਸ਼ਨ ਸਿੰਘ ਖਜਾਨਚੀ, ਦਰਸ਼ਨ ਸਿੰਘ ਕੋਟਾਲਾ, ਅਮਰੀਕ ਸਿੰਘ ਮੁਸ਼ਕਾਬਾਦ, ਦਰਸ਼ਨ ਸਿੰਘ ਢੰਡਾ, ਹਰਪਾਲ ਸਿੰਘ ਸਿਹਾਲਾ, ਪ੍ਰੇਮ ਕੁਮਾਰ ਸਮਰਾਲਾ, ਜਸਵੰਤ ਸਿੰਘ ਢੰਡਾ, ਮਹੇਸ਼ ਕੁਮਾਰ ਖਮਾਣੋਂ ਆਦਿ ਨੇ ਸੰਬੋਧਨ ਕੀਤਾ।ਸਟੇਟ ਸਕੱਤਰ ਦੀ ਭੂਮਿਕਾ ਸੁਖਦਰਸ਼ਨ ਸਿੰਘ ਸਕੱਤਰ ਵਲੋਂ ਨਿਭਾਈ ਗਈ।
                  ਮੰਡਲ ਪ੍ਰਧਾਨ ਸਿਕੰਦਰ ਸਿੰਘ ਨੇ ਆਪਣੇ ਸੰਬੋਧਨ ‘ਚ ਦੱਸਿਆ ਕਿ ਸੂਬਾ ਕਮੇਟੀ ਵਲੋਂ ਦਿੱਤੇ ਗਏ ਸੰਘਰਸ਼ ਦੇ ਸੱਦੇ ਸਬੰਧੀ 13 ਜੁਲਾਈ ਨੂੰ ਹੈਡ ਆਫਿਸ ਪਟਿਆਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਇਸ ਜਿਸ ਲਈ ਇੱਕ ਬੱਸ ਮਾਛੀਵਾੜਾ ਸਾਹਿਬ ਅਤੇ ਇੱਕ ਬੱਸ ਕੋਹਾੜਾ ਤੋਂ ਸਵੇਰੇ 8 ਵਜੇ ਚੱਲੇਗੀ।ਉਨ੍ਹਾਂ ਸਮੂਹ ਪੈਨਸ਼ਨਰਾਂ ਨੂੰ ਇਸ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ।
               ਅੱਜ ਦੇ ਧਰਨੇ ਵਿੱਚ ਉਪਰੋਕਤ ਤੋਂ ਇਲਾਵਾ ਰਾਜਿੰਦਰਪਾਲ ਵਡੇਰਾ ਡਿਪਟੀ ਸੀ.ਏ.ਓ, ਕੁਲਵੰਤ ਸਿੰਘ ਜੱਗੀ, ਗੁਰਦੇਵ ਸਿੰਘ, ਭੁਪਿੰਦਰਪਾਲ ਸਿੰਘ ਚਹਿਲਾ, ਇੰਜ: ਹਰਚਰਨ ਸਿੰਘ ਚਹਿਲਾਂ ਸਾਬਕਾ ਐਸ.ਡੀ.ਓ, ਗੁਰਮੁੱਖ ਸਿੰਘ ਕੋਟਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਅਤੇ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …