Thursday, April 16, 2026

“ਭਵਿੱਖ ਦੇ ਸ਼ਹਿਰ” ਫੋਟੋਗ੍ਰਾਫੀ ਮੁਕਾਬਲਾ ਸ਼ੁਰੂ

15 ਅਗਸਤ ਤਕ ਸਸਟੇਨੇਬਲ ਮੋਬੀਲਿਟੀ ਵਿਸ਼ੇ ‘ਤੇ ਭੇਜੀਆਂ ਜਾ ਸਕਦੀਆਂ ਹਨ ਐਂਟਰੀਆਂ

ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ) – ਸਿਟੀਜ਼ ਪ੍ਰੋਗਰਾਮ ਤਹਿਤ ਫੋਟੋਗ੍ਰਾਫੀ ਮੁਕਾਬਲਾ “ਸਿਟੀਜ਼ ਆਫ ਦਾ ਫਿਊਚਰ“ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਪੂਰੇ ਦੇਸ਼ ਵਿਚੋਂ ਸਿਟੀਜ਼਼ ਪ੍ਰੋਗਰਾਮ ਤਹਿਤ ਚੁਣੇ ਗਏ 12 ਸ਼ਹਿਰਾਂ ਅੰਮ੍ਰਿਤਸਰ, ਅਮਰਾਵਤੀ, ਅਗਰਤਲਾ, ਚੇਨਈ, ਦੇਹਰਾਦੂਨ, ਕੋਚੀ, ਉਜੈਨ, ਵਿਸ਼ਾਖਾਪਟਨਮ, ਭੁਵਨੇਸ਼਼ਵਰ, ਹੁਬਲੀ-ਧਾਰਵਾੜ, ਸੂਰਤ ਅਤੇ ਪੁਡੂਚੇਰੀ ਦੇ ਵਸਨੀਕ ਭਾਗ ਲੈ ਸਕਦੇ ਹਨ।ਮੁਕਾਬਲੇ ਦੇ ਤਹਿਤ ਭੇਜੀ ਗਈ ਫੋਟੋ ਸਸਟੇਨੇਬਲ ਮੋਬੀਲਿਟੀ, ਈ-ਗਵਰਨੈਂਸ, ਪਬਲਿਕ ਓਪਨ ਸਪੇਸ ਅਤੇ ਸੋਸ਼ਲ ਇਨੋਵੇਸ਼ਨ ਨਾਲ ਸਬੰਧਤ ਥੀਮ ਨੂੰ ਪ੍ਰਗਟ ਕਰਦੀ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲੇ, ਫਰਾਂਸੀਸੀ ਵਿਕਾਸ ਏਜੰਸੀ (ਏ.ਐਫ.ਡੀ), ਯੂਰਪੀਅਨ ਯੂਨੀਅਨ ਅਤੇ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ (ਐਨ.ਆਈ.ਯੂ.ਏ) ਵਲੋਂ ਚਲਾਏ ਜਾ ਰਹੇ ਸਿਟੀਜ਼ ਪ੍ਰੋਗਰਾਮ ਤਹਿਤ ਚੁਣੇ ਗਏ 12 ਸ਼਼ਹਿਰਾਂ ਵਿਚੋਂ ਅੰਮ੍ਰਿਤਸਰ ਵੀ ਇੱਕ ਹੈ। ਜਿਸ ਦੇ ਤਹਿਤ ਸ਼ਹਿਰ ਵਿੱਚ ਸਸਟੇਨੇਬਲ ਮੋਬੀਲਿਟੀ ਲਈ ਰਾਹੀ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।ਸਰਕਾਰ ਵਲੋਂ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਨਾਲ ਬਦਲਣ ਲਈ 75,000 ਰੁਪਏ ਦੀ ਨਕਦ ਸਬਸਿਡੀ ਦਿੱਤੀ ਜਾ ਰਹੀ ਹੈ।ਐਨ.ਆਈ.ਯੂ.ਏ ਵਲੋਂ ਕਰਵਾਏ ਜਾ ਰਹੇ।

                    ਇਸ ਫੋਟੋਗ੍ਰਾਫੀ ਮੁਕਾਬਲੇ ਤਹਿਤ ਸ਼ਹਿਰ ਵਾਸੀ ਸਿਰਫ਼ ਸਸਟੇਨੇਬਲ ਮੋਬੀਲਿਟੀ ਦੇ ਵਿਸ਼ੇ ਨੂੰ ਦਰਸ਼ਾਉਂਦੀ ਅੰਮ੍ਰਿਤਸਰ ਦੀ ਤਿੰਨ ਫੋਟੋ ਖਿੱਚ ਕੇ 15 ਅਗਸਤ ਤੱਕ ਐਨ.ਆਈ.ਯੂ.ਏ ਦੀ ਵੈਬਸਾਈਟ ਰਾਹੀਂ ਆਪਣੀ ਐਂਟਰੀ ਭੇਜ ਸਕਦੇ ਹਨ।ਮੁਕਾਬਲੇ ਵਿੱਚ ਜੇਤੂ ਨੂੰ 50000 ਰੁਪਏ, ਦੂਜੇ ਸਥਾਨ ’ਤੇ ਆਉਣ ਵਾਲੇ ਨੂੰ 25000 ਰੁਪਏ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਨੂੰ 10000 ਰੁਪਏ ਦੇ ਇਨਾਮ ਦਿੱਤੇ ਜਾਣਗੇ।ਜੇਤੂਆਂ ਦੀ ਚੋਣ ਨਾਮਵਰ ਫੋਟੋਗ੍ਰਾਫਰ ਰਘੂ ਰਾਏ, ਕੇਤਕੀ ਸੇਠ ਅਤੇ ਸੌਨਕ ਬੈਨਰਜ਼ੀ ਦੀ ਤਿੰਨ ਮੈਂਬਰੀ ਜਿਊਰੀ ਵਲੋਂ ਕੀਤੀ ਜਾਵੇਗੀ ਅਤੇ ਜੇਤੂਆਂ ਦੇ ਨਾਵਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ।ਪੁਰਸਕਾਰ ਪ੍ਰਾਪਤ ਫੋਟੋਆਂ ਅਤੇ ਚੁਣੀਆਂ ਗਈਆਂ ਤਸਵੀਰਾਂ ਦੀ ਦਿੱਲੀ ਵਿੱਚ ਵਰਲਡ ਹੈਬੀਟੇਟ ਸੈਂਟਰ ਵਿੱਚ ਪ੍ਰਦਰਸ਼ਨੀ ਵੀ ਲਗਾਈ ਜਾਏਗੀ।ਮੁਕਾਬਲੇ ਸੰਬੰਧੀ ਹੋਰ ਜਾਣਕਾਰੀ ਲਈ ਇਸ ਕੋਡ ਨੂੰ ਸਕੈਨ ਕੀਤਾ ਜਾ ਸਕਦਾ ਹੈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …