ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਜ਼ਿਲ੍ਹੇ ਦੇ ਸਾਰੇ ਦਿਵਿਆਂਗ ਅਤੇ ਬਜ਼ੁਰਗ ਵਿਅਕਤੀ ਜਿੰਨਾਂ ਨੂੰ ਕਿਸੇ
ਵੀ ਤਰ੍ਹਾਂ ਦੀ ਸਰੀਰਕ ਲੋੜ ਲਈ ਬਨਾਉਟੀ ਅੰਗਾਂ ਦੀ ਲੋੜ ਹੈ, ਨੂੰ ਮੁਫ਼ਤ ਅੰਗ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਕੀਤੀ ਗਈ ਹੈ।ਅਲਿਮਕੋ ਦੇ ਸਹਿਯੋਗ ਨਾਲ ਇਹ ਅੰਗ ਸਬੰਧਤ ਵਿਅਕਤੀਆਂ ਨੂੰ ਉਨਾਂ ਦੀ ਲੋੜ ਅਨੁਸਾਰ ਦਿੱਤੇ ਜਾਣਗੇ।ਪਹਿਲਾਂ ਮਾਹਿਰਾਂ ਵਲੋਂ ਹਰੇਕ ਲੋੜਵੰਦ ਵਿਅਕਤੀ ਨੂੰ ਦਿੱਤੇ ਜਾਣ ਵਾਲੇ ਬਨਾਉਟੀ ਅੰਗ ਦਾ ਸਾਈਜ਼ ਲਿਆ ਜਾਵੇਗਾ ਅਤੇ ਫਿਰ ਇਹ ਅੰਗ ਤਿਆਰ ਕਰਕੇ ਉਸ ਵਿਅਕਤੀ ਨੂੰ ਦਿੱਤੇ ਜਾਣਗੇ।ਡਿਪਟੀ ਕਮਿਸ਼ਨਰ ਸੂਦਨ ਨੇ ਇਸ ਲਈ ਹਰੇਕ ਤਹਿਸੀਲ ਦੇ ਐਸ.ਡੀ.ਐਮ ਨੂੰ ਨੋਡਲ ਅਧਿਕਾਰੀ ਲਗਾਇਆ ਹੈ ਅਤੇ ਸਬੰਧਤ ਸੀ.ਡੀ.ਪੀ.ਓ ਨੂੰ ਸਹਾਇਕ ਨੋਡਲ ਅਧਿਕਾਰੀ।ਇਸ ਤੋਂ ਇਲਾਵਾ ਸਿਹਤ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ, ਪੰਚਾਇਤ, ਜੀ.ਓ.ਜੀ, ਰੈਡ ਕਰਾਸ, ਕਾਰਪੋਰੇਸ਼ਨ ਅਤੇ ਹੋਰ ਵਿਭਾਗ ਇਨਾਂ ਕੈਂਪਾਂ ਵਿੱਚ ਸਹਿਯੋਗ ਕਰਨਗੇ।ਦਿਵਿਆਂਗ ਅਤੇ ਬਜੁਰਗ ਵਿਅਕਤੀ ਕੈਂਪ ਵਿਚ ਅਧਾਰ ਕਾਰਡ ਅਤੇ ਆਯੋਗਤਾ ਸਰਟੀਫਿਕੇਟ ਦੀ ਕਾਪੀ ਤੇ ਇਕ ਫੋਟੋ ਨਾਲ ਲੈ ਕੇ ਆਉਣ।ਆਮਦਨ ਸਰਟੀਫਿਕੇਟ ਸਬੰਧਤ ਨੰਬਰਦਾਰ ਵਲੋਂ ਮੌਕੇ ‘ਤੇ ਜਾਰੀ ਕੀਤਾ ਜਾਵੇਗਾ।
ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ 25 ਜੁਲਾਈ ਨੂੰ ਇਹ ਕੈਂਪ ਬਾਬਾ ਬਕਾਲਾ ਸਾਹਿਬ ਸਬ-ਡਵੀਜ਼ਨ ਹਸਪਤਾਲ, 26 ਜੁਲਾਈ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਤਰਸਿੱਕਾ, 27 ਜੁਲਾਈ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਕੱਥੂਨੰਗਲ, 28 ਜੁਲਾਈ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਗੋਲਬਾਗ, 29 ਜੁਲਾਈ ਸਰਕਾਰੀ ਸੀਨੀ. ਸੈਕੰਡਰੀ ਸਕੂਲ ਸੁਲਤਾਨਵਿੰਡ, 30 ਜੁਲਾਈ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਵੈਰੋਵਾਲ ਰੋਡ ਜੰਡਿਆਲਾ ਗੁਰੂ, 31 ਜੁਲਾਈ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ) ਅਜਨਾਲਾ, 1 ਅਗਸਤ ਨੂੰ ਆਈ.ਟੀ.ਆਈ ਲੋਪੋਕੇ, 2 ਅਗਸਤ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਹਰਸ਼ਾ ਛੀਨਾ, 3 ਅਗਸਤ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਨੰਗਲੀ, 4 ਅਗਸਤ ਨੂੰ ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ 5 ਅਗਸਤ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ) ਅਟਾਰੀ ਵਿਖੇ ਇਹ ਕੈਂਪ ਲੱਗਣਗੇ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media