Wednesday, July 15, 2026

ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀ. ਸੈਕੰ. ਸਕੂਲ ਸ਼ੇਰੋਂ ਵਿਖੇ ਲੱਗਾ ਗਣਿਤ ਮੇਲਾ

ਸੰਗਰੂਰ, 7 ਅਗਸਤ (ਜਗਸੀਰ ਲੌਂਗੋਵਾਲ) – ਬੱਚਿਆਂ ਵਿੱਚ ਗਣਿਤ ਵਿਸ਼ੇ ਪ੍ਰਤੀ ਰੋਚਿਕਤਾ ਅਤੇ ਉਤਸਾਹ ਵਧਾਉਣ ਅਤੇ ਉਦਾਸੀਨਤਾ ਖਤਮ ਕਰਨ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਪ੍ਰਿੰਸੀਪਲ ਡਾ. ਓਮ ਪ੍ਰਕਾਸ਼ ਸੇਤੀਆ ਦੀ ਦੇਖ-ਰੇਖ ਅਤੇ ਬੀ.ਐਮ ਗਣਿਤ ਬਲਾਕ ਚੀਮਾ ਗੁਰਜੰਟ ਸਿੰਘ, ਮੈਡਮ ਰਜਨੀ ਗਰਗ, ਮੋਨਿਕਾ ਸਿੰਗਲਾ ਅਤੇ ਨਰੇਸ ਕੁਮਾਰ ਦੇ ਨਿਰਦੇਸਾ ਹੇਠ ਗਣਿਤ ਮੇਲਾ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਦੱਸਵੀਂ ਜਮਾਤ ਦੇ ਵਿਦਿਆਰਥੀਆ ਨੇ ਗੁਣਨਖੰਡ ਰੁੱਖ ਦੀ ਸਹਾਇਤਾ ਨਾਲ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੀਜਗਣਿਤਕ ਤਮਕ, ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਮੀਕਰਣ ਨੂੰ ਹੱਲ ਕਰਨ ਅਤੇ ਛੇਵੀਂ, ਸੱਤਵੀਂ ਜਮਾਤ ਨੇ ਕੋਣਾਂ ਦੀਆਂ ਕਿਸਮਾਂ, ਕੋਣਾਂ ਦਾ ਜੋੜ ਦੀ ਪ੍ਰਾਪਰਟੀ ਆਦਿ ਦੇ ਰੋਚਕ ਮਾਡਲ ਤਿਆਰ ਕੀਤੇ।ਸਕੂਲ ਸਟਾਫ ਦਾ ਗਣਿਤ ਮੇਲੇ ਵਿੱਚ ਪੂਰਨ ਸਹਿਯੋਗ ਰਿਹਾ।ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਬੱਚਿਆਂ ਦੇ ਮਾਪਿਆਂ ਨੇ ਮੇਲੇ ਦਾ ਆਨੰਦ ਮਾਣਿਆ ਅਤੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਮਾਡਲਾ ਦੀ ਪ੍ਰਸੰਸਾਂ ਕੀਤੀ।
                   ਇਸ ਮੌਕੇ ਪ੍ਰਿੰਸੀਪਲ ਡਾ. ਓਮ ਪ੍ਰਕਾਸ ਸੇਤੀਆ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੱਖਣ ਸਿੰਘ ਸ਼ੇਰ ਨੇ ਕਿਹਾ ਕਿ ਭਵਿੱਖ ਵਿੱਚ ਵੱਖ-ਵੱਖ ਵਿਸ਼ਿਆਂ ਉਪਰ ਅਜਿਹੇ ਮੇਲੇ ਲਗਾਏ ਜਾਂਦੇ ਰਹਿਣਗੇ।ਮੇਲੇ ਵਿੱਚ ਵਿਦਿਆਰਥੀਆਂ ਨੇ ਗਣਿਤ ਵਿਸ਼ੇ ਦੇ 90 ਮਾਡਲ ਤਿਆਰ ਕੀਤੇ।ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਇਨਾਮ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …