ਅੰਮ੍ਰਿਤਸਰ, 26 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਰੋਟਰੀ ਕਲੱਬ ਅੰਮਿ੍ਰਤਸਰ (ਨੌਰਥ) ਦੇ ਸਹਿਯੋਗ ਨਾਲ ਕਾਲਜ ਦੇ ਰੋਟਰੈਕਟ
ਕਲੱਬ ਅਤੇ ਸਾਇੰਸ ਕਲੱਬ ਵਲੋਂ ‘ਸਰਵਾਈਕਲ ਕੈਂਸਰ ਅਤੇ ਇਸ ਦੀ ਰੋਕਥਾਮ’ ਵਿਸ਼ੇ ’ਤੇ ਲੈਕਚਰ ਦਾ ਆਯੋਜਨ ਕੀਤਾ ਗਿਆ।ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਲੈਕਚਰ ਦੇ ਮੁੱਖ ਵਕਤਾ ਡਾ. ਮਨਜੀਤਪਾਲ ਕੌਰ ਮਦਾਨ ਸਨ।ਸਾਬਕਾ ਡਿਸਟ੍ਰਿਕਟ ਗਵਰਨਰ ਸੀ.ਏ ਦਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰ: ਸੁਰਿੰਦਰ ਕੌਰ ਨੇ ਮੁੱਖ ਮਹਿਮਾਨ ਦਵਿੰਦਰ ਸਿੰਘ ਅਤੇ ਵਿਜੇ ਭਸੀਨ ਰੋਟਰੀ ਪ੍ਰਧਾਨ ਨੂੰ ਪੌਦਾ ਭੇਟ ਕਰਕੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ।ਇਸ ਸਮੇਂ ‘ਸਿਸਕਦੇ ਬੋਲ’ ਸ਼ਾਰਟ ਫ਼ਿਲਮ ਦਿਖਾਈ ਗਈ, ਜਿਸ ’ਚ ਇਸ ਬਿਮਾਰੀ ਨਾਲ ਜੂਝਦੇ ਲੋਕਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ।ਇਸ ਉਪਰੰਤ ਡਾ. ਮਦਾਨ ਨੇ ਸਰਵਾਈਕਲ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦੇ ਸ਼ੁਰੂ ਹੋਣ ਦੀ ਉਮਰ, ਇਸ ਦੇ ਲੱਛਣ, ਕਾਰਨ, ਇਸ ਦਾ ਇਲਾਜ਼ ਅਤੇ ਰੋਕਥਾਮ ਲਈ ਬਣਾਏ ਗਏ ਵੈਕਸੀਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਮੌਜ਼ੂਦਾ ਸਮੇਂ ਦੀਆਂ ਮਿਸਾਲਾਂ ਦਿੰਦਿਆਂ ਲੋਕਾਂ ਦੀ ਇਸ ਬਿਮਾਰੀ ਪ੍ਰਤੀ ਅਣਗਹਿਲੀ ਦੇ ਭਿਆਨਕ ਸਿੱਟਿਆਂ ਬਾਰੇ ਵੀ ਚਾਨਣਾ ਪਾਇਆ।ਡਾ. ਜੀ.ਐਸ. ਮਦਾਨ ਨੇ ਵੀ ਰੋਟਰੀ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।ਡਾ. ਸੁਰਿਦੰਰ ਕੌਰ ਨੇ ਮੁੱਖ ਮਹਿਮਾਨ, ਮੁੱਖ ਵਕਤਾ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।
ਸੀ.ਏ ਦਵਿੰਦਰ ਸਿੰਘ ਨੇ ਰੋਟਰੀ ਕਲੱਬ ਦੀਆਂ ਸੇਵਾਵਾਂ ਤੇ ਸਹੂਲਤਾਂ ਦਾ ਲਾਭ ਉਠਾਉਣ ਲਈ ਕਿਹਾ। ਅੰਤ ’ਤੇ ਰਸਜੀਤ ਸਿੰਘ ਖੇੜਾ ਨੇ ਕਲੱਬ ਵਲੋਂ ਸਭ ਦਾ ਧੰਨਵਾਦ ਕੀਤਾ।ਕਲੱਬ ਵੱਲੋਂ ਡਾ. ਸੁਰਿੰਦਰ ਕੌਰ ਨੂੰ ਇੱਕ ਪੌਦਾ ਵੀ ਭੇਟ ਕੀਤਾ ਗਿਆ ਅਤੇ ਕਾਲਜ ’ਚ ਪੌਦੇ ਲਗਾ ਕੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰੋਟੇਰੀ ਕਲੱਬ ਦੇ ਹੋਰਨਾਂ ਮੈਂਬਰਾਂ ਤੋਂ ਇਲਾਵਾ ਕਾਲਜ ਸਟਾਫ਼ ਤੇ ਵਿਦਿਆਰਥਣਾਂ ਮੌਜ਼ੂਦ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media