Thursday, June 19, 2025
Breaking News

ਨੰਬਰਦਾਰਾਂ ਦੇ ਹੱਕ ਦਿਵਾਉਣ ‘ਚ ਸਹਾਈ ਹੋਵੇਗੀ 10 ਅਕਤੂਬਰ ਦੀ ਸੂਬਾ ਪੱਧਰੀ ਸੰਗਰੂਰ ਰੋਸ ਰੈਲੀ- ਗਾਲਿਬ, ਭਰਥਲਾ

ਸਮਰਾਲਾ ਤਹਿਸੀਲ ਦੇ ਨੰਬਰਦਾਰਾਂ ਨੇ ਵੱਡੀ ਗਿਣਤੀ ‘ਚ ਪੁੱਜਣ ਦਾ ਕੀਤਾ ਪ੍ਰਣ

ਸਮਰਾਲਾ, 1 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਇੱਕ ਜਰੂਰੀ ਮੀਟਿੰਗ ਸਥਾਨਕ ਐਸੋਸੀਏਸ਼ਨ ਦੇ ਦਫਤਰ ਵਿਖੇ ਤਹਿਸੀਲ ਸਮਰਾਲਾ ਦੇ ਪ੍ਰਧਾਨ ਨੰਬਰਦਾਰ ਸੋਹਣ ਸਿੰਘ ਭਰਥਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਗਾਲਿਬ ਨੇ ਪੰਜਾਬ ਸਰਕਾਰ ‘ਤੇ ਵਰਦਿਆਂ ਕਿਹਾ ਕਿ ਪੰਜਾਬ ਅੰਦਰ ‘ਆਪ’ ਸਰਕਾਰ ਵੀ ਦੂਜੀਆਂ ਪਾਰਟੀਆਂ ਦੇ ਨਕਸ਼ੇ ਕਦਮਾਂ ‘ਤੇ ਤੁਰ ਪਈ ਹੈ, ਜਿਸ ਤਰ੍ਹਾਂ ਪੁਰਾਣੀਆਂ ਪਾਰਟੀਆਂ ਲਾਰਿਆਂ ਦੀ ਪੰਡ ਲੱਦੀ ਤੁਰੀ ਜਾਂਦੀਆਂ ਸਨ, ਉਹੀ ਰਾਹ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣਾ ਲਿਆ ਹੈ।ਇਸੇ ਸੰਦਰਭ ਵਿੱਚ ਪੰਜਾਬ ਸਰਕਾਰ ਨੂੰ ਜਗਾਉਣ ਲਈ 10 ਅਕਤੂਬਰ ਨੂੰ ਸੰਗਰੂਰ ਵਿਖੇ ਨੰਬਰਦਾਰਾਂ ਵਲੋਂ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਭਰ ਦੇ ਨੰਦਬਰਦਾਰ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਸਰਕਾਰ ਨੂੰ ਹਲੂਣਾ ਦੇਣਗੇ।ਤਹਿਸੀਲ ਪ੍ਰਧਾਨ ਸੋਹਣ ਸਿੰਘ ਭਰਥਲਾ ਨੇ ਸੂਬਾ ਪ੍ਰਧਾਨ ਨਾਲ ਵਾਅਦਾ ਕੀਤਾ ਕਿ ਉਹ ਸਮਰਾਲਾ ਹਲਕੇ ਦੇ ਨੰਬਰਦਾਰ ਵੱਡੀ ਗਿਣਤੀ ਵਿਚ ਸੰਗਰੂਰ ਰੈਲੀ ਵਿੱਚ ਪੁੱਜਣਗੇ। ਇਸ ਸਬੰਧੀ ਪਿੰਡ ਪਿੰਡ ਜਾ ਕੇ ਨੰਬਰਦਾਰਾਂ ਨੂੰ ਜਾਗਰੂਕ ਕੀਤਾ ਜਾਵੇਗਾ।ਹਾਜ਼ਰ ਨੰਬਰਦਾਰਾਂ ਨੇ ਹੱਥ ਖੜ੍ਹੇ ਕਰਕੇ ਸੰਗਰੂਰ ਰੈਲੀ ਵਿੱਚ ਪੁੱਜਣ ਦਾ ਪ੍ਰਣ ਕੀਤਾ।
ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਆਲਮਜੀਤ ਸਿੰਘ ਚਕੌਹੀ ਜਨਰਲ ਸਕੱਤਰ, ਸੁਰਮੁੱਖ ਸਿੰਘ ਹਰਬੰਸਪੁਰਾ ਜ਼ਿਲ੍ਹਾ ਲੁਧਿਆਣਾ ਪ੍ਰਧਾਨ, ਰੋਮੀ ਸਿੰਘ ਲੱਧੜਾਂ ਜਨ: ਸਕੱਤਰ ਸਮਰਾਲਾ, ਪਰਗਾਸ ਸਿੰਘ ਢੰਡਾ, ਤੇਜਬਿੰਦਰ ਸਿੰਘ ਰਾਣਵਾਂ, ਹਰਨੇਕ ਸਿੰਘ ਰੁਪਾਲੋਂ, ਹੁਸ਼ਿਆਰ ਸਿੰਘ ਸਲੌਦੀ, ਤਰਲੋਕ ਸਿੰਘ ਮੱਲ ਮਾਜਰਾ, ਸਿਕੰਦਰ ਸਿੰਘ ਲੋਪੋਂ, ਸੁੱਚਾ ਸਿੰਘ ਹਰਿਓਂ, ਸਮਸ਼ੇਰ ਸਿੰਘ ਦੀਵਾਲਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …