Tuesday, March 3, 2026

ਹਾੜ੍ਹੀ ਦੇ 2022-23 ਸੀਜ਼ਨ ਲਈ ਕਣਕ ਦੇ ਬੀਜ਼ ਦੀ ਸਬਸਿਡੀ ਪਾਲਿਸੀ ਜਾਰੀ – ਡਾ. ਚਹਿਲ

ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾ. ਹਰਬੰਸ ਸਿੰਘ ਚਹਿਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਪਨਸੀਡ ਰਾਜ ਬੀਜ਼ ਨੂੰ ਨੋਡਲ ਏਜ਼ੰਸੀ ਐਲਾਨਿਆ ਗਿਆ ਹੈ ਅਤੇ ਕਣਕ ਦੇ ਬੀਜ਼ ਦੀ ਸਬਸਿਡੀ ਪਨਸੀਡ ਰਾਹੀਂ ਹੀ ਸਬੰਧਤ ਅਦਾਰਿਆਂ ਤੇ ਏਜੰਸੀਆਂ ਨੂੰ ਦਿੱਤੀ ਜਾਵੇਗੀ।ਉਨ੍ਹਾ ਦੱਸਿਆ ਕਿ ਹਾੜ੍ਹੀ 2022-23 ਦੌਰਾਨ ਕਿਸਾਨ ਵੀਰਾਂ ਨੂੰ ਕਣਕ ਦਾ ਤਸਦੀਕਸ਼਼ੁਦਾ (ਸਰਟੀਫਾਈਡ) ਬੀਜ਼ ਖਰੀਦ ਸਮੇਂ ਹੀ ਸਬਸਿਡੀ ਰਕਮ ਘਟਾ ਕੇ ਦਿੱਤਾ ਜਾਵੇਗਾ ਅਤੇ ਸਬਸਿਡੀ ਦੀ ਰਕਮ ਪਨਸੀਡ ਰਾਹੀਂ ਸਬੰਧਤ ਏਜੰਸੀਆਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਜਾਵੇਗੀ ਅਤੇ ਕਣਕ ਦਾ ਤਸਦੀਕਸ਼ੁਦਾ ਬੀਜ਼ ਦੀ ਖਰੀਦ ਸਮੇਂ ਹੀ ਕਿਸਾਨਾਂ ਨੂੰ ਬੀਜ਼ ਦੀ ਕੀਮਤ ਦਾ 50% ਜਾਂ ਵੱਧ ਤੋਂ ਵੱਧ 1000/-ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ ਅਤੇ ਇੱਕ ਕਿਸਾਨ ਨੂੰ ਵੱਧ ਤੋ ਵੱਧ 5 ਏਕੜ ਲਈ ਬੀਜ਼ ‘ਤੇ ਸਬਸਿਡੀ ਦਿੱਤੀ ਜਾਵੇਗੀ।ਇਹ ਸਬਸਿਡੀ ਪਹਿਲ ਦੇ ਆਧਾਰ ‘ਤੇ ਢਾਈ ਏਕੜ ਤੱਕ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਅਤੇ ਉਸ ਤੋ ਬਾਅਦ ਬਕਾਇਆ ਸਬਸਿਡੀ ਢਾਈ ਤੋ ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਕਣਕ ਦੇ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਤ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.agripunjba.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।ਕਿਸਾਨ ਵੀਰ ਆਪਣੇ ਮੁਕੰਮਲ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਫੋਕਲ ਪੁੰਆਇਟ, ਬਲਾਕ ਪੱਧਰ ਜਾਂ ਜਿਲ੍ਹਾ ਪੱਧਰ ਦੇ ਦਫਤਰਾਂ ਵਿੱਚ ਮਿਤੀ 13.10.2022 ਤੋਂ 26.10.2022 ਤੱਕ ਜਮ੍ਹਾਂ ਕਰਵਾ ਸਕਦੇ ਹਨ।ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀ ਯੋਗ ਪਾਈਆਂ ਅਰਜ਼ੀਆਂ ਵਾਲੇ ਕਿਸਾਨਾਂ ਨੂੰ ਤੁਰੰਤ ਪਰਮਿਟ ਜਾਰੀ ਕਰਨਗੇ।ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਸਬਸਿਡੀ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਭਾਰਤ ਸਰਕਾਰ ਵਲੋਂ ਨੋਟੀਫਾਈ ਕੀਤੀਆਂ ਨਵੀਆਂ ਕਿਸਮਾਂ ਐਚ.ਡੀ.3086, ਉਨਤ ਪੀ.ਬੀ.ਡਬਲਯੂ 343, ਉਨਤ ਪੀ.ਬੀ.ਡਬਲਯੂ 550, ਪੀ.ਬੀ.ਡਬਲਯੂ 1 ਜਿੰਕ, ਪੀ.ਬੀ.ਡਬਲਯੂ 725, ਪੀ.ਬੀ.ਡਬਲਯੂ 677, ਡਬਲਯੂ ਐਚ 1105, ਪੀ.ਬੀ.ਡਬਲਯੂ 766, ਐਚ.ਡੀ 322, ਡੀ.ਬੀ.ਡਬਲਯੂ 187, ਡੀ.ਬੀ.ਡਬਲਯੂ 222, ਡੀ.ਬੀ.ਡਬਲਯੂ 303 ਅਤੇ ਪਿਛੇਤੀ ਬਿਜ਼ਾਈ ਲਈ ਪੀ.ਬੀ.ਡਬਲਯੂ 752, ਪੀ.ਬੀ.ਡਬਲਯੂ 757, ਪੀ.ਬੀ.ਡਬਲਯੂ 771 ਅਤੇ ਬਰਾਨੀ ਹਾਲਾਤਾਂ ਲਈ ਪੀ.ਬੀ.ਡਬਲਯੂ 660 ‘ਤੇ ਹੀ ਦਿੱਤੀ ਜਾਵੇਗੀ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦਾ ਸਰਟੀਫਾਈਡ ਬੀਜ਼ ਲੈਣ ਲਈ ਸਰਕਾਰ ਵਲੋਂ ਨਿਯਤ ਸਮੇਂ ਦੇ ਅੰਦਰ ਅੰਦਰ ਆਪਣੀਆਂ ਦਰਖਾਸਤਾਂ ਬਲਾਕ ਪੱਧਰ ਦੇ ਦਫਤਰਾਂ ਵਿੱਚ ਜਮ੍ਹਾਂ ਕਰਵਾਉਣ ਤਾਂ ਜ਼ੋ ਕਣਕ ਦਾ ਬਿਜਾਈ ਸਮੇਂ ਸਿਰ ਕੀਤੀ ਜਾ ਸਕੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …