Saturday, April 18, 2026

ਭਾਰਤੀਯ ਅੰਬੇਡਕਰ ਮਿਸ਼ਨ ਵਲੋਂ ਪਹੁੰਚੀਆਂ 16 ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ

ਸੰਗਰੂਰ, 16 ਅਕਤੂਬਰ (ਜਗਸੀਰ ਲੌਂਗੋਵਾਲ ) – ਸਰਗਰਮ ਸਮਾਜਕ ਜਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਵਲੋਂ ਹਰ ਐਤਵਾਰ ਸ਼ੁਰੂ ਕੀਤੇ ਪ੍ਰੋਗਰਾਮ ਮਸਲੇ ਦੇ ਹੱਲ ਵਿੱਚ ਅੱਜ ਜਿਲਾ ਸੰਗਰੂਰ, ਬਰਨਾਲਾ, ਮਾਲੇਰਕੋਟਲਾ, ਬਠਿੰਡਾ ਅਤੇ ਮੋਗਾ ਨਾਲ ਸਬੰਧਤ 16 ਸ਼ਿਕਾਇਤਾਂ ਆਈਆਂ ਜਿਥੇ ਹਾਜ਼ਰ ਸ਼ਿਕਾਇਤ ਕਰਤਾ ਵਲੋਂ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੂੰ ਅਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ।ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵਲੋਂ ਸਾਰੀਆਂ ਸਮੱਸਿਆਵਾ ਦਾ ਮੌਕੇ ਤੇ ਹੱਲ ਕਰਵਾਇਆ ਗਿਆ।ਵੱਖ ਵੱਖ ਜਿਲ੍ਹਿਆਂ ਚੋਂ ਮਸਲੇ ਦਾ ਹੱਲ ਪ੍ਰੋਗਰਾਮ ਵਿੱਚ ਪਹੁੰਚੇ ਕਈ ਲੋਕਾਂ ਨੇ ਭਾਰਤੀਯ ਅੰਬੇਡਕਰ ਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਉਹ ਆਪਣੀਆਂ ਇਨ੍ਹਾਂ ਸਮਸਿਆਵਾਂ ਨੇ ਲੈ ਕੇ ਕਾਫੀ ਪ੍ਰੇਸ਼ਾਨ ਸਨ।ਜਿਸ ਦਾ ਅੱਜ ਹੱਲ ਹੋਣ ‘ਤੇ ਉਹ ਖੁਸ਼ੀ ਮਹਿਸੂਸ ਕਰਦੇ ਹਨ।ਉਨ੍ਹਾਂ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਦੇ ਸਮਾਜ ਸੇਵੀ ਕੰਮਾਂ ਤੋਂ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹਨ।ਜੇਕਰ ਹੋਰ ਸੰਸਥਾਵਾਂ ਵੀ ਇਸੇ ਤਰ੍ਹਾਂ ਕੰਮ ਕਰਨ ਤਾਂ ਗਰੀਬ ਲੁੱਟ ਖਸੁੱਟ ਅਤੇ ਵਾਧੂ ਦੀ ਖਜ਼ ਖੁਆਰੀ ਤੋਂ ਬਚ ਸਕਦੇ ਹਨ ।
ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਜਿਲਾ ਸੰਗਰੂਰ ਦੇ ਪ੍ਰਧਾਨ ਸੁਖਪਾਲ ਸਿੰਘ ਭੰਮਾਬੱਦੀ, ਰਣਜੀਤ ਸਿੰਘ ਹੈਪੀ, ਜਰਨੈਲ ਸਿੰਘ ਬਹਾਦਰਪੁਰ, ਪੰਮੀ ਕੌਰ ਬਾਹਮਣੀਵਾਲਾ, ਪ੍ਰਮਜੀਤ ਕੌਰ ਧੌਲਾ, ਬਲਵੀਰ ਸਿੰਘ ਨੀਲੋਵਾਲ, ਪ੍ਰੀਤਮ ਸਿੰਘ ਤਪਾ, ਮੋਹਿਤ ਕੁਮਾਰ ਮੇਸ਼ੀ, ਸ਼ਸ਼ੀ ਚਾਵਰੀਆ, ਰਾਜੇਸ਼ ਲੋਟ, ਸ਼ਾਮ ਸਿੰਘ ਮਿਸ਼ਰਾ ਬੰਗਾਵਾਲੀ, ਇੰਦਰਜੀਤ ਸਿੰਘ ਅਤੇ ਨਰੇਸ਼ ਕੁਮਾਰ ਆਦਿ ਮੌਜ਼ੂਦ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …