Sunday, April 26, 2026

ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਵਿਖੇ ਲਗਾਇਆ ਜਾਵੇਗਾ ਕੰਪੇਨ ‘ਹੱਕ ਹਮਾਰਾ ਬੀ ਹੈ ਤੋ ਹੈ @75’ ਤਹਿਤ ਕੈਂਪ

ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਵਿਖੇ ਲਗਾਇਆ ਜਾਵੇਗਾ ਕੰਪੇਨ ‘ਹੱਕ ਹਮਾਰਾ ਬੀ ਹੈ ਤੋ ਹੈ @75’ ਤਹਿਤ ਕੈਂਪ

ਅੰਮ੍ਰਿਤਸਰ 5 ਨਵੰਬਰ (ਸੁਖਬੀਰ ਸਿੰਘ) – ਕੰਪੇਨ ‘ਹੱਕ ਹਮਾਰਾ ਬੀ ਹੈ ਤੋ ਹੈ @75’ ਦੋਰਾਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਮੈਗਾ ਸੇਵਾਵਾਂ ਕੈਂਪ 10 ਨਵੰਬਰ ਨੂੰ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਅੰਮ੍ਰਿਤਸਰ ਦੀ ਗਰਾਉਂਡ ਵਿਖੇ ਲਗਾਇਆ ਜਾ ਰਿਹਾ ਹੈ।
ਪੁਸ਼ਪਿੰਦਰ ਸਿੰਘ ਚੀਫ ਜੁਡੀਸ਼ਿਅਲ ਮੇਜਿਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਨਿਉ ਦਿੱਲੀ ਅਤੇ ਪੰਜਾਬ ਰਾਜ ਕਾਨੰੁਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ 1 ਨਵੰਬਰ 2022 ਨੂੰ ਕੰਪੇਨ (ਹੱਕ ਹਮਾਰਾ ਬੀ ਹੈ ਤੋ ਹੈ @75) ਦੇ ਤਹਿਤ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਇਹ 11 ਨਵੰਬਰ 2022 ਤੱਕ ਚੱਲੇਗੀ।ਇਸ ਮੁਹਿੰਮ ਦੇ ਤਹਿਤ ਹੀ
“Empowerment of Citizens through Legal Awareness and Outreach & Haq_Humara_bhi_to_hai@75 (31st October 2022 to 13th November, 2022)”
ਦੇ ਤਹਿਤ ਮੈਗਾ ਸੇਵਾਵਾਂ ਕੈਂਪ 10 ਨਵੰਬਰ ਨੂੰ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਅੰਮ੍ਰਿਤਸਰ ਦੀ ਗਰਾਉਂਡ ਵਿਖੇ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਵੱਖ-ਵੱਖ ਪੰਜਾਬ ਸਰਕਾਰ ਦੇ ਅਦਾਰੇ ਆਪਣਾ ਸਟਾਲ ਲਗਾਉਣਗੇ ਅਤੇ ਆਮ ਜਨਤਾ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਤੀ ਜਾਗਰੂਕ ਕਰਨਗੇ ਅਤੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।
ਇਸ ਮੁਹਿੰਮ ਵਿੱਚ ਪੰਜਾਬ ਸਰਕਾਰ ਦੇ ਅਧਾਰੇ ਜਿਵੇਂ ਕਿ ਸਿਵਲ ਸਰਜਨ, ਖੇਤੀਬਾੜੀ, ਵਿਕਾਸ ਤੇ ਪੰਚਾਇਤ, ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ, ਜਿਲ੍ਹਾ ਸਮਾਜਿਕ ਸੁਰਖਿਆ ਦਫਤਰ, ਜਿਲ੍ਹਾ ਪ੍ਰੋਗਰਾਮ ਦਫਤਰ, ਜਿਲ੍ਹਾ ਭਲਾਈ ਦਫਤਰ, ਜਿਲ੍ਹਾ ਸਿਖਿਆ ਦਫਤਰ, ਜਿਲ੍ਹਾ ਸੇਨਿਕ ਭਲਾਈ ਦਫਤਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ, ਜਲ ਸਪਲਾਈ ਅਤੇ ਸੇਨੀਟੇਸ਼ਨ ਵਿਭਾਗ, ਲੇਬਰ ਕਮਿਸ਼ਨਰ, ਜਿਲ੍ਹਾ ਮਿਸ਼ਨ ਮੈਨੇਜਰ (ਸਕਿਲ ਡਿਵੈਲਪਮੈਂਟ), ਜਿਲ੍ਹਾ ਰੋਜਗਾਰ ਦਫਤਰ, ਜਿਲ੍ਹਾ ਮਾਲ ਦਫਤਰ, ਜਿਲ੍ਹਾ ਉਦਯੋਗ ਕੇਂਦਰ ਭਾਗ ਲੈਣਗੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …