Monday, August 24, 2026

ਪਹਾੜੀ ਸ਼ਹਿਰ ਸ਼ਿਮਲਾ ਵਿਖੇ ਲਵਾਇਆ ਗਿਆ ਵਿਦਿਆਰਥੀਆਂ ਦਾ ਟੂਰ

ਭੀਖੀ, 15 ਨਵੰਬਰ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਦੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਦਾ ਦੋ ਰੇਜ਼ਾ ਟੂਰ ਪਹਾੜੀ ਪ੍ਰਦੇਸ਼ ਸ਼ਿਮਲਾ ਵਿਖੇ ਲਗਾਇਆ ਗਿਆ।ਇਸ ਟੂਰ ਵਿੱਚ 55 ਵਿਦਿਆਰਥਣਾਂ ਅਤੇ 6 ਅਧਿਆਪਕ ਸ਼ਾਮਲ ਹੋਏ।13 ਨਵੰਬਰ ਨੂੰ ਸਵੇਰੇ 05:30 ਵਜੇ ਟੂਰ ਸਕੂਲ ਤੋਂ ਰਵਾਨਾ ਹੋਇਆ।ਰਸਤੇ ਵਿੱਚ ਗੁਰਦੁਆਰਾ ਪ੍ਰਮੇਸ਼ਰ ਦੁਆਰ ਵਿਖੇ ਦਰਸ਼ਨ ਕੀਤੇ।ਪਿੰਜ਼ੌਰ, ਸੋਲਨ ਹੁੰਦੇ ਹੋਏ ਦੁਪਿਹਰ 01:00 ਵਜੇ ਸ਼ਿਮਲਾ ਦੀਆਂ ਹੁਸੀਨ ਵਾਦੀਆਂ ਵਿੱਚ ਵਿਦਿਆਰਥੀਆਂ ਨੇ ਦਸਤਕ ਦਿੱਤੀ।ਹੋਟਲ ਵਿਚ ਅਰਾਮ ਕਰਨ ਅਤੇ ਦੁਪਿਹਰ ਦਾ ਭੋਜਨ ਕਰਨ ਉਪਰੰਤ ਵਿਦਿਆਰਥੀਆਂ ਨੂੰ ਕੁਫਰੀ ਲਿਜਾਇਆ ਗਿਆ। ਬੱਚਿਆਂ ਲਈ ਪਹਾੜੀ ਯਾਤਰਾ ਦਾ ਇਹ ਪਹਿਲਾ ਅਨੁਭਵ ਸੀ।ਬੱਚਿਆਂ ਨੇ ਦੂਰ ਅਤੇ ਨੇੜੇ ਦੇ ਪਹਾੜਾਂ ਉਪਰ ਪਈ ਬਰਫ ਨੂੰ ਬਹੁਤ ਨਜ਼ਦੀਕ ਤੋਂ ਤੱਕਿਆ ਅਤੇ ਜੰਗਲੀ ਜਾਨਵਰ ਯਾਕ ਵਗੈਰਾ ਵੀ ਦੇਖੇ।ਬੱਚਿਆਂ ਨੇ ਉਥੋਂ ਦਾ ਪਹਾੜੀ ਪਹਿਰਾਵਾ ਪਹਿਨ ਕੇ ਫੋਟੋਆਂ ਕਰਵਾਈਆਂ।ਇਸਦੇ ਨਾਲ ਹੀ ਬੱਚਿਆਂ ਨੂੰ ਜੰਗਲੀ ਬਨਸਪਤੀ ਅਤੇ ਜੜ੍ਹੀ ਬੂਟੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜਿਸ ਜੰਗਲੀ ਬਨਸਪਤੀ ਅਤੇ ਜਾਨਵਰਾਂ ਨੂੰ ਬੱਚਿਆਂ ਨੇ ਕੇਵਲ ਕਿਤਾਬਾਂ ਵਿੱਚ ਹੀ ਦੇਖਿਆ ਸੀ, ਉਨ੍ਹਾਂ ਨੂੰ ਯਥਾਰਥ ਵਿੱਚ ਅੱਖਾਂ ਸਾਹਮਣੇ ਦੇਖ ਕੇ ਉਹ ਬਹੁਤ ਖੁਸ਼ ਹੋਏ।ਕੁਫਰੀ ਤੋਂ ਵਾਪਸ ਆ ਕੇ ਬੱਚਿਆਂ ਨੇ ਹੋਟਲਾਂ ਵਿੱਚ ਖਾਣਾ ਖਾਧਾ ਅਤੇ ਆਰਾਮ ਕੀਤਾ।ਦੂਸਰੇ ਦਿਨ ਸਵੇਰੇ 08:00 ਵਜੇ ਨਾਸ਼ਤਾ ਕਰਨ ਤੋਂ ਬਾਅਦ ਸ਼ਿਮਲਾ ਦੇ ਰਿੱਜ਼ ਮੈਦਾਨ ‘ਚ ਲਿਜਾਏ ਗਏ ਬੱਚਿਆਂ ਨੇ ਸੁਹਾਵਣੇ ਸਰਦ ਮੌਸਮ ਅਤੇ ਰਿਮਝਿਮ ਵਰਖਾ ਦਾ ਖੂਬ ਅਨੰਦ ਮਾਣਿਆ।
ਮਾਲ ਬਜ਼ਾਰ ਵਿੱਚ ਖਰੀਦਦਾਰੀ ਕਰਨ ਤੋਂ ਬਾਅਦ ਵਾਪਸ ਹੋਟਲ ਵਿੱਚ ਆਏ।ਸਭ ਹੋਟਲ ਤੋਂ 12:30 ਵਜੇ ਵਾਪਸੀ ਲਈ ਰਵਾਨਾ ਹੋ ਕੇ ਅਤੇ ਸ਼ਾਮ 08:00 ਵਜੇ ਸਕੂਲ ਵਿੱਚ ਪਹੁੰਚ ਗਏ।ਬੱਚਿਆਂ ਦਾ ਇਹ ਵਿੱਦਿਅਕ ਅਤੇ ਮਨੋਰੰਜਕ ਟੂਰ ਬਹੁਤ ਹੀ ਵਧੀਆ ਰਿਹਾ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …