ਸਮਰਾਲਾ, 19 ਨਵੰਬਰ (ਇੰਦਰਜੀਤ ਸਿੰਘ ਕੰਗ) – 69ਵੇਂ ਸਰਵ ਭਾਰਤੀ ਸਹਿਕਾਰੀ ਹਫ਼ਤੇ ਦੇ ਸਬੰਧ ਵਿੱਚ ਸ਼ਥਾਨਕ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵਲੋਂ
ਸਮਾਗਮ ਕਰਾਇਆ ਗਿਆ।ਇਸ ਵਿੱਚ ਇਲਾਕੇ ਭਰ ਦੇ ਕਿਸਾਨ ਭਰਾਵਾਂ ਵਲੋਂ ਸ਼ਮੂਲੀਅਤ ਕੀਤੀ ਗਈ।ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਪ੍ਰਧਾਨ ਹਰਗੁਰਮੁੱਖ ਸਿੰਘ ਦਿਆਲਪੁਰਾ ਅਤੇ ਮੀਤ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਪ੍ਰਧਾਨ ਹਰਗੁਰਮੁੱਖ ਸਿੰਘ ਦਿਆਲਪੁਰਾ ਨੇ ਆਪਣੇ ਸੰਬੋਧਨ ‘ਚ ਆਏ ਹੋਏ ਕਿਸਾਨਾਂ ਨੂੰ ਕੋਆਪਰੇਟਿਵ ਮੂਵਮੈਂਟ ਬਾਰੇ ਜਾਣਕਾਰੀ ਦਿੱਤੀ।ਜਿਮੀਦਾਰਾਂ ਭਰਾਵਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਕਰਜ਼ੇ ਦੀਆਂ ਕਿਸ਼ਤਾਂ ਸਮੇਂ ਸਿਰ ਮੋੜਨ ਤਾਂ ਜੋ ਬੈਂਕ ਨੂੰ ਮੁੜ ਤਰੱਕੀ ਦੇ ਰਾਹ ’ਤੇ ਤੋਰਿਆ ਜਾ ਸਕੇ।ਉਨ੍ਹਾਂ ਕਿਹਾ ਕਿ ਇਕ ਇਹ ਹੀ ਬੈਂਕ ਹੈ, ਜੋ ਸਾਰੀਆਂ ਬੈਂਕਾਂ ਤੋਂ ਘੱਟ ਵਿਆਜ ਲੈਂਦੀ ਹੈ।ਇਸ ਲਈ ਵੱਧ ਤੋਂ ਵੱਧ ਮੈਂਬਰ ਬਣ ਕੇ ਵਧੀਆ ਸਹੂਲਤਾਂ ਲਈਆਂ ਜਾਣ।ਮਨਜੀਤ ਸਿੰਘ ਢੀਂਡਸਾ ਵਾਈਸ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬੈਂਕਾਂ ਵਲੋਂ ਬੰਦ ਕੀਤੇ ਕਰਜ਼ੇ ਨੂੰ ਦੁਬਾਰਾ ਛੇਤੀ ਤੋਂ ਛੇਤੀ ਚਾਲੂ ਕੀਤਾ ਜਾਵੇ।
ਇਸ ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਨੁਮਾਇੰਦਾਂ ਐਸ.ਏ.ਡੀ.ਬੀ ਚੰਡੀਗੜ੍ਹ ਹਰਵਿੰਦਰ ਸਿੰਘ ਸਲੌਦੀ ਪ੍ਰਧਾਨ ਕਰਜਾ ਸਬ ਕਮੇਟੀ, ਮਲਕੀਤ ਸਿੰਘ ਬਾਲਿਓਂ ਮੀਤ ਪ੍ਰਧਾਨ ਕਰਜ਼ਾ ਕਮੇਟੀ, ਕੁਲਦੀਪ ਕੌਰ ਹਰਬੰਸਪੁਰਾ ਡਾਇਰੈਕਟਰ, ਸੁੱਖਾ ਸਿੰਘ ਹੇੜੀਆਂ ਡਾਇਰੈਕਟਰ, ਹਰਭਜਨ ਸਿੰਘ ਪਵਾਤ ਮੈਨੇਜਰ ਪੀ.ਏ.ਡੀ.ਬੀ ਸਮਰਾਲਾ, ਸੰਜੀਵ ਕੁਮਾਰ ਸਹਾਇਕ ਮੈਨੇਜਰ, ਗਗਨਦੀਪ ਸਿੰਘ ਕਲਰਕ, ਪੁਨੀਤ ਕੁਮਾਰ ਫੀਲਡ ਅਫ਼ਸਰ, ਅਜਾਦਵਿੰਦਰ ਸਿੰਘ ਔਲਖ ਦਫਤਰੀ, ਗੁਰਪ੍ਰੀਤ ਸਿੰਘ, ਗਿਆਨੀ ਸੁਰਿੰਦਰ ਸਿੰਘ ਭਰਥਲਾ, ਫ਼ੌਜੀ ਮਲਕੀਤ ਸਿੰਘ ਪਪੜੌਦੀ, ਹਰਪ੍ਰੀਤ ਸਿੰਘ ਬਾਲਿਓਂ ਅਤੇ ਸਰਪੰਚ ਹਰਜਿੰਦਰ ਸਿੰਘ ਪਪੜੌਦੀ ਆਦਿ ਹਾਜ਼ਰ ਸਨ।
ਅਖੀਰ ਵਿੱਚ ਬੈਂਕ ਮੈਨੇਜਰ ਸੰਜੀਵ ਕੁਮਾਰ ਨੇ ਬੈਂਕ ਵਿਚੋਂ ਮਿਲਦੇ ਕਰਜ਼ੇ ਬਾਰੇ ਵਿਸਥਾਰ ਨਾਲ ਜਿਮੀਵਾਰਾਂ ਨੂੰ ਦੱਸਿਆ ਅਤੇ ਆਏ ਸਾਰੇ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media