Sunday, June 21, 2026

ਹਰਿਆਵਲ ਪੰਜਾਬ ਵਲੋਂ ਵਾਤਾਵਰਣ ਮੇਲੇ ‘ਚ ਭਾਗ ਲੈਣ ਵਾਲੀਆਂ ਵੱਖ-ਵੱਖ ਸੰਸਥਾਵਾਂ ਦਾ ਧੰਨਵਾਦ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਹਰਿਆਵਲ ਪੰਜਾਬ ਸੰਸਥਾ ਵਲੋਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਹਰਿਆਵਲ ਮੇਲਾ ਲਗਾਇਆ ਗਿਆ ਸੀ।ਜਿਸ ਦਾ ਮਕਸਦ ਸਮਾਜ ਨੂੰ ਵਾਤਾਵਰਣ ਅਤੇ ਦਰੱਖਤ, ਪਾਣੀ, ਕਚਰਾ ਪ੍ਰਬੰਧਨ ਲਈ ਜਾਗਰੂਕ ਕਰਨਾ ਸੀ।ਜਿਸ ਵਿਚ ਵੱਖ ਵੱਖ ਧਾਰਮਿਕ ਅਦਾਰਿਆਂ ਦੇ ਨਾਲ ਸਿਖਿਆ ਸੰਸਥਾਨਾਂ ਨੇ ਹਿੱਸਾ ਲਿਆ।ਸਕੂਲਾਂ ਤੇ ਕਾਲਜਾਂ ਦੇ ਵਿੱਦਿਆਰਥੀਆਂ ਨੇ ਮਿਹਨਤ ਨਾਲ ਵਾਤਾਵਰਣ ਸੰਭਾਲ ਸੰਦੇਸ਼ ਦੇ ਪ੍ਰੋਜੈਕਟ ਬਣਾ ਕੇ ਪ੍ਰਦਰਸ਼ਨੀਆਂ ਲਗਾਈਆਂ।ਡੇਰਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੇਵਾ ਸਿੰਘ ਖਡੂਰ ਸ਼ਾਹਿਬ ਵਾਲੇ, ਦੁਰਗਿਆਣਾ ਮੰਦਿਰ ਕਮੇਟੀ, ਸ਼੍ਰੀ ਰਾਮ ਤੀਰਥ ਕਮੇਟੀ, ਹਰਿਆਵਲ ਪੰਜਾਬ ਸੰਸਥਾ ਦੇ ਮੈਂਬਰ, ਕ੍ਰਿਸ਼ੀ ਵਿਗਿਆਨ ਕੇਂਦਰ, ਜੈਵਿਕ ਖੇਤੀ, ਖੇਤੀ ਵਿਰਾਸਤ, ਪਿੰਗਲਵਾੜਾ, ਅੰਮ੍ਰਿਤਸਰ ਗਰੁੱਪ ਆਫ ਕਾਲਜ ਵਲੋਂ ਵੀ ਇਸ ਮੇਲੇ ਵਿਚ ਸਹਿਯੋਗ ਦਿੱਤਾ ਗਿਆ ਅਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਵਾਤਾਵਰਣ ਪ੍ਰੇਮੀ ਇਸ ਮੇਲੇ ਵਿੱਚ ਸ਼ਾਮਿਲ ਹੋਏ।ਹਰਿਆਵਲ ਪੰਜਾਬ ਦੀ ਮੀਡੀਆ ਹੈਡ ਪੂਨਮ ਖੰਨਾ ਨੇ ਮੇਲੇ ‘ਚ ਪਨੴਚਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਹਰਿਆਵਲ ਪੰਜਾਬ ਦੇ ਪ੍ਰਵੀਨ, ਪੁਨੀਤ ਖੰਨਾ, ਸੈਲੀ ਖੰਨਾ, ਮੁਨੀਸ਼ ਸਰਮਾ, ਡੌਲੀ, ਸਿਮਰਨ, ਸੁਰਭੀ, ਦਿਲਜੀਤ ਸਿੰਘ ਕੋਹਲੀ, ਮਨਜੀਤ ਸਿੰਘ ਸੈਣੀ, ਜਨਕ ਜੋਸ਼ੀ, ਨੀਰੂ ਭਾਟੀਆ, ਨਰਿੰਦਰ ਮਹਾਜਨ, ਵਰਿੰਦਰ ਮਹਾਜਨ, ਰਾਜੀਵ ਗੋਇਲ, ਰਾਜੀਵ ਗੋਇਲ, ਪੀ. ਸ਼ਰਮਾ, ਮੁਕੇਸ਼, ਵਾਸੂ, ਅਮਨ ਅਤੇ ਹਰਿਆਲੀ ਟੀਮ ਮੈਂਬਰ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …