ਸੰਗਰੂਰ, 24 ਦਸੰਬਰ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇਅ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ
ਸਟੇਟ ਪੱਧਰ ‘ਤੇ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਨੈਸ਼ਨਲ ਪੱਧਰ ਲਈ ਆਪਣੀ ਚੋਣ ਕਰਵਾਈ ਹੈ।ਪਿਛਲੇ ਦਿਨ ਹੀ 66ਵੀਆਂ ਰੱਸਾ ਕੱਸੀ ਦੀਆਂ ਸਟੇਟ ਪੱਧਰੀ ਖੇਡਾਂ ਫਿਰੋਜ਼ਪੁਰ ਵਿਖੇ ਬੜੀ ਹੀ ਸ਼ਾਨੋਂ-ਸ਼ਕਤ ਨਾਲ ਸੰਪੂਰਨ ਹੋਈਆਂ।ਜਿਸ ਵਿੱਚ ਆਸ਼ੀਰਵਾਦ ਡੇਅ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ (ਤਿੰਨੋਂ ਕਲਾਸ ਗਿਆਰਵੀਂ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਗੁਰਵਿੰਦਰ ਸਿੰਘ ਦੀ ਨੈਸ਼ਨਲ ਪੱਧਰ ‘ਤੇ ਸਿਲੈਕਸ਼ਨ ਹੋਣ ਤੇ ਸਕੂਲ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।ਵਿਦਿਆਰਥੀਆਂ ਦੇ ਸਕੂਲ ਵਿਖੇ ਪਹੁੰਚਣ ‘ਤੇ ਪ੍ਰਿੰਸੀਪਲ ਜਗਸੀਰ ਸਿੰਘ ਅਤੇ ਵਾਇਸ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਨੇ ਡੀ.ਪੀ.ਈ ਹਰਦੀਪ ਸਿੰਘ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਭਵਿੱਖ ਵਿਚ ਹੋਰ ਤੱਰਕੀ ਕਰਨ ਲਈ ਪ੍ਰੇਰਿਤ ਕੀਤਾ।ਸਮੂਹ ਸਟਾਫ਼ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media