ਸੰਗਰੂਰ, 7 ਜਨਵਰੀ (ਜਗਸੀਰ ਲੌਂਗੋਵਾਲ) – ਬਾਬਾ ਮੋਤੀ ਰਾਮ ਮਹਿਰਾ ਵੈਲਫੇਅਰ ਸੁਸਾਇਟੀ ਲੋਹਾਖੇੜਾ ਰਜਿ: ਵਲੋਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਦੇ ਬਾਬਾ ਨੰਦ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਮੋਤੀ ਰਾਮ ਮਹਿਰਾ ਵੈਲਫੇਅਰ ਸੁਸਾਇਟੀ ਲੋਹਾਖੇੜਾ ਰਜਿ: ਦੇ ਪ੍ਰਧਾਨ ਮਨਪ੍ਰੀਤ ਸਿੰਘ ਮਹਿਰਾ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 8 ਜਨਵਰੀ ਦਿਨ ਐਤਵਾਰ ਨੂੰ ਪਾਏ ਜਾਣਗੇ।ਬਾਬਾ ਬਲਬੀਰ ਸਿੰਘ ਕਲੇਰ ਲੋਹਾਖੇੜਾ ਵਾਲੇ ਰੂਹਾਨੀ ਕੀਰਤਨ ਕਰਨਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ 8 ਜਨਵਰੀ ਵਾਲੇ ਦਿਨ ਪਿੰਡ ਲੋਹਾਖੇੜਾ ਵਿਖੇ ਸਮਾਗਮ ਵਿੱਚ ਜਰੂਰ ਪਹੁੰਚਣ ਦੀ ਬੇਨਤੀ ਵੀ ਕੀਤੀ ਹੈ।
ਇਸ ਸਮੇੰ ਬਾਬਾ ਮੋਤੀ ਰਾਮ ਮਹਿਰਾ ਵੈਲਫੇਅਰ ਸੁਸਾਇਟੀ ਦੇ ਕਮੇਟੀ ਮੈਂਬਰ ਗੁਰਚਰਨ ਸਿੰਘ ਮਹਿਰਾ, ਦੁੱਲਾ ਸਿੰਘ ਮਹਿਰਾ, ਸੋਨੂ ਸਿੰਘ ਮਹਿਰਾ, ਬਲਬੀਰ ਸਿੰਘ ਮਹਿਰਾ, ਜੈਲਾ ਸਿੰਘ ਮਹਿਰਾ, ਗੁਰਮੀਤ ਸਿੰਘ ਮਹਿਰਾ ਤੇ ਸ਼ਿੰਗਾਰਾ ਸਿੰਘ ਮਹਿਰਾ ਮੌਜ਼ੂਦ ਸਨ। www.punjabpost.in
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media