Sunday, September 13, 2026

ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵਲੋਂ ਗੋਲਡ ਮੈਡਲ ਵਿਜੇਤਾ ਰਾਮਇੰਦਰ ਤੇ ਸਿਲਵਰ ਮੈਡਲ ਵਿਜੇਤਾ ਨਵਰੀਤ ਦਾ ਸਨਮਾਨ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਸਰਬ ਸਾਂਝਾ ਵਿਚਾਰ ਮੰਚ ਦੇ ਚੇਅਰਮੈਨ ਚਮਕੌਰ ਸਿੰਘ ਦੀ ਅਗਵਾਈ ਵਿੱਚ ਰਾਜਵੰਤ ਸਿੰਘ ਨਹਿਲ ਦੇ ਨਿਵਾਸ ਸਥਾਨ ‘ਤੇ ਸੀਮਿੰਟ ਬਰਿੱਕ ਫੈਕਟਰੀ ਅਤੇ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਵਲੋਂ ਮਹਿੰਦਰ ਸਿੰਘ ਚੇਅਰਮੈਨ ਪਨਸੀਡ ਕਾਰਪੋਰਸ਼ਨ ਪੰਜਾਬ, ਇੰਡੋ-ਨੇਪਾਲ ਅੰਤਰਰਾਸ਼ਟਰੀ ਖੇਡਾਂ ਦੇ ਗੋਲਡ ਮੈਡਲ ਵਿਜੇਤਾ ਰਾਮਇੰਦਰ ਸਿੰਘ, ਸਕੇਟਿੰਗ ਹਾਕੀ ਟੀਮ ਭਾਰਤ ‘ਚ ਚਾਂਦੀ ਮੈਡਲ ਵਿਜੇਤਾ ਨਵਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਜਗਦੀਪ ਸਿੰਘ ਗੁੱਜਰਾਂ, ਮਾਸਟਰ ਮਲਕੀਤ ਸਿੰਘ ਗਾਂਧੀ, ਹੰਸਰਾਜ ਸਿੰਘ ਰਿਟਾ ਕਾੰਨੂਗੋ, ਪ੍ਰਦੀਪ ਕੁਮਾਰ ਬਿੱਟੂ, ਜਸਵਿੰਦਰ ਸ਼ਰਮਾ ਪ੍ਰਧਾਨ ਲੋਕ ਸੇਵਾ ਸਹਾਰਾ ਕਲੱਬ ਚੀਮਾਂ, ਗੁਰਪ੍ਰੀਤ ਸਿੰਘ ਟੋਨੀ ਪ੍ਰਧਾਨ ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ, ਕੰਵਰਪਾਲ ਸਿੰਘ ਮਾਨਸ਼ਾਹੀਆ, ਸੁਖਬੀਰ ਸਿੰਘ ਬਲਾਕ ਸੰਮਤੀ ਸ਼ਾਹਪੁਰ ਕਲਾਂ, ਨੌਜਵਾਨ ਯੂਥ ਆਗੂ ਮੱਖਣ ਸਿੰਘ ਸ਼ਾਹਪੁਰ, ਮਲਕੀਤ ਸਿੰਘ ਸਰਪੰਚ ਨੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਸਿੱਧੂ ਇਕ ਇਮਾਨਦਾਰ, ਬੇਦਾਗ ਤੇ ਨਿਮਰ ਸਿਆਸੀ ਆਗੂ ਹਨ ਜਿਹੜੇ ਹਮੇਸ਼ਾਂ ਲੋਕ ਹਿੱਤਾਂ ਦੀ ਪੂਰਤੀ ਲਈ ਉਸਾਰੂ ਰਾਜਨੀਤੀ ਕਰਦੇ ਹਨ ।
ਵੱਖ-ਵੱਖ ਬੁਲਾਰਿਆਂ ਨੇ ਚਮਕੌਰ ਸਿੰਘ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਸਿੱਧੂ ਸਾਹਿਬ ਦੇ ਸਨਮਾਨ ਨਾਲ-ਨਾਲ ਜੋ ਇੰਡੋ ਨੇਪਾਲ ਅੰਤਰਰਾਸ਼ਟਰੀ ਖੇਡਾਂ ਚ ਗੋਲਡ ਮੈਡਲ ਵਿਜੇਤਾ ਰਾਮਇੰਦਰ ਸਿੰਘ ਤੇ ਸਕੇਟਿੰਗ ਹਾਕੀ ਟੀਮ ਭਾਰਚ ‘ਚ ਚਾਂਦੀ ਮੈਡਲ ਵਿਜੇਤਾ ਨਵਰੀਤ ਸਿੰਘ ਦਾ ਸਨਮਾਨ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ।ਇਸ ਨਾਲ ਖਿਡਾਰੀਆਂ ਦਾ ਹੋਸਲਾ ਵਧੇਗਾ ਤੇ ਹੋਰ ਨਵੇਂ ਬੱਚੇ ਇਹਨਾਂ ਖਿਡਾਰੀਆਂ ਤੋਂ ਪ੍ਰਭਾਵਿਤ ਹੋ ਕੇ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜਨਗੇ।ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਕਾਰਪੋਰੇਸ਼ਨ ਪੰਜਾਬ ਨੇ ਕਿਹਾ ਕਿ ਜਥੇਦਾਰ ਪਰਿਵਾਰ ਨਾਲ ਮੇਰੇ ਸਿਆਸੀ ਨਹੀਂ ਪਰਿਵਾਰਕ ਰਿਸ਼ਤੇ ਹਨ।ਪਿਛਲੇ ਲੰਬੇ ਸਮੇਂ ਤੋਂ ਇਸ ਪਰਿਵਾਰ ਨਾਲ ਮੈਂ ਸਿਆਸੀ ਤੋਰ ‘ਤੇ ਘੱਟ ਅਤੇ ਪਰਿਵਾਰਕ ਤੋਰ ‘ਤੇ ਜਿਆਦਾ ਵਿਚਰਦਾ ਆਇਆ ਹਾਂ।ਸਿੱਧੂ ਨੇ ਕਿਹਾ ਕਿ ਉਨਾਂ ਨੂੰ ਜੋ ਮਾਣ ਸਤਿਕਾਰ ਚਮਕੌਰ ਸਿੰਘ ਦੇ ਪਰਿਵਾਰ ਤੇ ਸਮਾਜਿਕ ਸ਼ਖਸੀਅਤਾਂ ਵਲੋਂ ਦਿੱਤਾ ਗਿਆ ਹੈ, ਉਸ ਦੇ ਉਹ ਸ਼ੁਕਰਗੁਜ਼ਾਰ ਹਨ।
ਇਸ ਮੌਕੇ ਰਾਜਵੰਤ ਸਿੰਘ, ਹੰਸਰਾਜ ਸਿੰਘ ਰਿਟਾ ਕਾਨੂਗੋ, ਵਣ ਵਿਸਥਾਰ ਮੰਡਲ ਬਠਿੰਡਾ ਤੋਂ ਦਰੋਗਾ ਗੁਰਦੀਪ ਸਿੰਘ ਇੰਚਾਰਜ਼ ਸੰਗਰੂਰ, ਰਾਕੇਸ਼ ਕੁਮਾਰ ਪ੍ਰਿੰਸੀਪਲ ਸਰਸਵਤੀ ਵਿੱਦਿਆ ਮੰਦਿਰ ਸਕੂਲ ਚੀਮਾ, ਪ੍ਰਮਾਤਮਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮੱਖਣ ਸਿੰਘ ਢੀਡਸਾ, ਗੁਰਜ਼ੰਟ ਸਿੰਘ, ਬਾਬਾ ਫਰੀਦ ਵੈਲਫੇਅਰ ਸੁਸਾਇਟੀ ਲੌਂਗੋਵਾਲ ਤੋਂ ਕਮਲਜੀਤ ਸਿੰਘ ਵਿੱਕੀ, ਬੀਰਬਲ ਸਿੰਘ, ਮਾਨਵ ਸੇਵਾ ਸੁਸਾਇਟੀ ਤੋਂ ਪ੍ਰਦੀਪ ਕੁਮਾਰ ਬਿੱਟੂ, ਮੋਹਣ ਸਿੰਘ, ਮੰਗਾ ਸਿੰਘ ਘੋੜੇਨਾਬ ਜਗਦੇਵ ਸਿੰਘ, ਹਰਦੀਪ ਸਿੰਘ ਡੀ.ਸੀ, ਸੁਖਬੀਰ ਸਿੰਘ ਟੇਲਰ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਅਤੇ ਇਲਾਕਾ ਨਿਵਾਸੀ ਮੌਜ਼ੂਦ ਸਨ ।

 

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …