ਅੰਮ੍ਰਿਤਸਰ. 11 ਜਨਵਰੀ (ਪੰਜਾਬ ਪੋਸਟ ਬਿਊਰੋ) – ਸੈਂਕੜੇ ਦੀ ਗਿਣਤੀ ‘ਚ ਅੰਮ੍ਰਿਤ ਵੇਲੇ ਟਰੱਸਟ ਉਲਹਾਸ ਨਗਰ ਮੁੰਬਈ ਦੀਆਂ ਸਿੰਧੀ ਸੰਗਤਾਂ ਨੇ ਅੱਜ ਸ੍ਰੀ
ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।ਸੰਗਤਾਂ ਦੇ ਨਾਲ ਅੰਮ੍ਰਿਤ ਵੇਲਾ ਟਰੱਸਟ ਤੇ ਸੰਯੋਜਕ ਭਾਈ ਗੁਰਪ੍ਰੀਤ ਸਿੰਘ ਰਿੰਕੂ ਵੀਰ ਜੀ ਵੀ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਰਿੰਕੂ ਨੇ ਦੱਸਿਆ ਕਿ ਮੁੰਬਈ ਦੇ ਉਲਹਾਸ ਨਗਰ ਵਿਚ ਵੱਡੀ ਗਿਣਤੀ ਵਿਚ ਸਿੰਧੀ ਸੰਗਤ ਵੱਸਦੀ ਹੈ, ਜਿਸ ਦਾ ਗੁਰੂ ਨਾਨਕ ਸਾਹਿਬ ‘ਤੇ ਅਥਾਹ ਸ਼ਰਧਾ ਅਤੇ ਵਿਸ਼ਵਾਸ ਹੈ।ਉਨਾਂ ਨੇ 2015 ਵਿਚ ਇਨਾਂ ਸੰਗਤਾਂ ਨਾਲ ਰਾਬਤਾ ਕਾਇਮ ਕਰਕੇ ਉਲਹਾਸ ਨਗਰ ਵਿਖੇ ਅੰਮ੍ਰਿਤ ਵੇਲੇ ਦੇ ਸਮਾਗਮ ਸ਼ੁਰੂ ਕੀਤੇ ਸਨ।ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉਨਾਂ ਦੇ ਸਮਾਗਮਾਂ ਵਿੱਚ ਜ਼ੁੜ ਕੇ ਗੁਰੂ ਜੱਸ ਗਾਇਨ ਕਰਦੀਆਂ ਹਨ।ਇਹ ਸਹਿਜਧਾਰੀ ਸਿੱਖ ਸਿੰਧੀ ਸੰਗਤ ਹਰ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਤੇ ਕੀਰਤਨ ਕਰਦੀ ਤੇ ਸੁਣਦੀ ਹੈ।ਜਿਸ ਨੂੰ ਦੇਖ ਕੇ ਲਗੱਦਾ ਹੀ ਨਹੀ ਕਿ ਇਹ ਲੋਕ ਪੰਜਾਬ ਤੋਂ ਹਜਾਰਾਂ ਮੀਲ ਦੂਰ ਹਨ।ਇਕ ਸਵਾਲ ਦੇ ਜਵਾਬ ਵਿਚ ਰਿੰਕੂ ਵੀਰ ਜੀ ਨੇ ਦੱਸਿਆ ਕਿ ਉਲਹਾਸ ਨਗਰ ਵਿੱਚ ਕੁੱਝ ਲੋਕਾਂ ਨੇ ਸਵੇਰ ਸਾਰ ਕੀਰਤਨ ਸਮਾਗਮਾਂ ‘ਤੇ ਇਤਰਾਜ਼ ਕੀਤਾ ਸੀ, ਜਿਸ ਤੋ ਬਾਅਦ ਉਨਾਂ ਹੈਡ ਫੋਨ ਰਾਹੀ ਸੰਗਤਾਂ ਨੂੰ ਕੀਰਤਨ ਸੁਣਾਉਣ ਦੀ ਸੇਵਾ ਕੀਤੀ।ਆਧੁਨਿਕ ਦੌਰ ਵਿਚ ਉਨਾਂ ਉਲਹਾਸ ਨਗਰ ਵਿੱਚ ਅਜਿਹਾ ਸਿਸਟਮ ਕਾਇਮ ਕੀਤਾ ਹੈ ਕਿ 10 ਕਿਲੋਮੀਟਰ ਦੀ ਰੇਂਜ਼ ਵਿਚ ਸੰਗਤਾਂ ਆਪਣੇ ਹੈਡ ਫੋਨਾਂ ਰਾਹੀ ਗੁਰਬਾਣੀ ਨਾਲ ਜ਼ੁੜਦੀ ਹੈ।ਹੁਣ ਇੰਟਰਨੈਟ ਰਾਹੀਂ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੀਆਂ ਸੰਗਤਾਂ ਵੀ ਅੰਮ੍ਰਿਤ ਵੇਲੇ ਟਰੱਸਟ ਨਾਲ ਜ਼ੁੜਦੀਆਂ ਹਨ।
ਉਨਾਂ ਅਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮ ਕੀਤਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਵੀ ਜਾ ਕੇ ਗੁਰਮਤਿ ਪ੍ਰਚਾਰ ਕਰੋ।ਜਿਸ ਲਈ ਉਹ ਉਚੇਚੇ ਪ੍ਰਬੰਧ ਕਰਨ ਜਾ ਰਹੇ ਹਨ।ਉਨਾਂ ਦੇ ਵਿਰੋਧ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨਾਂ ਕੰਮ ਗੁਰੂ ਨਾਲ ਸੰਗਤ ਨੂੰ ਜੋੜਣਾ ਹੈ ਨਾ ਕਿ ਵਿਰੋਧੀਆਂ ਦੀਆਂ ਗੱਲਾਂ ਦਾ ਜਵਾਬ ਦੇਣਾ।ਇਸ ਮੌਕੇ ਪੰਜਾਬੀ ਪ੍ਰਮੋਸ਼ਨ ਕੌਂਸਲ ਦਿੱਲੀ ਦੇ ਜ਼ਸਵੰਤ ਸਿੰਘ ਬੌਬੀ ਅਤੇ ਦੌਲਤ ਰਾਮ ਵੀ ਹਾਜ਼ਰ ਸਨ।
ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ‘ਚ ਸੂਚਨਾ ਅਧਿਕਾਰੀ ਜ਼ਸਵਿੰਦਰ ਸਿੰਘ ਜੱਸੀ, ਸਹਿ ਸੂਚਨਾ ਅਧਿਕਾਰੀ ਹਰਿੰਦਰ ਸਿੰਘ ਰੋਮੀ ਅਤੇ ਗਾਇਡ ਸਰਬਜੀਤ ਸਿੰਘ ਨੇ ਭਾਈ ਗੁਰਪ੍ਰੀਤ ਸਿੰਘ ਰਿੰਕੂ ਨੂੰ ਕੇਂਦਰੀ ਸਿੱਖ ਅਜਾਇਬ ਘਰ ਦੀਆਂ ਤਸਵੀਰਾਂ ਦੀ ਪੁਸਤਕ ਦੇ ਕੇ ਸਨਮਾਨਿਤ ਕੀਤਾ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media