Wednesday, February 25, 2026

ਕਥਾ ਪੁਸਤਕ ਤਿਰਕਾਲ-ਸੰਧਿਆ ਤੇ ਹੋਈ ਭਰਵੀਂ ਵਿਚਾਰ ਚਰਚਾ

ਦੀਪ ਦੀ ਕਹਾਣੀ ਰਿਸ਼ਤਿਆਂ ਦੀ ਉਦੇੜ ਬੁਣ ਨੂੰ ਬਿਆਨਦੀ ਹੈ – ਵਿਦਵਾਨ

ਅਮ੍ਰਿਤਸਰ, 16 ਜਨਵਰੀ (ਦੀਪ ਦਵਿੰਦਰ ਸਿੰਘ) – ਅਜੋਕੀ ਪੰਜਾਬੀ ਕਹਾਣੀ ਵਿਚ ਨਿਵੇਕਲਾ ਸਥਾਨ ਹਾਸਲ ਕਥਾਕਾਰ ਦੀਪ ਦੇਵਿੰਦਰ ਸਿੰਘ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਤਿਰਕਾਲ-ਸੰਧਿਆ ‘ਤੇ ਵਿਚਾਰ ਚਰਚਾ ਕਰਵਾਈ ਗਈ। ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵਲੋਂ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਏ ਇਸ ਅਦਬੀ ਸਮਾਗਮ ਦਾ ਆਗਾਜ਼ ਪ੍ਰਿ.ੰ ਅੰਕਿਤਾ ਸਹਿਦੇਵ ਅਤੇ ਪ੍ਰਮੁੱਖ ਰੇਡੀਓ ਹੋਸਟ ਸੀਮਾ ਗਰੇਵਾਲ ਦੇ ਸਵਾਗਤੀ ਸਬਦਾਂ ਨਾਲ ਹੋਇਆ।
ਚਰਚਾ ਅਧੀਨ ਪੁਸਤਕ ਉਪਰ ਡਾ. ਮੇਘਾ ਸਲਵਾਨ, ਡਾ. ਰੁਪਿੰਦਰ ਕੌਰ ਅਤੇ ਡਾ. ਗੋਪਾਲ ਸਿੰਘ ਬੁੱਟਰ ਨੇ ਆਪੋ ਆਪਣੇ ਪਰਚੇ ਪੜ੍ਹਦਿਆਂ ਸਾਂਝੀ ਰਾਏ ਉਸਾਰੀ ਕਿ ਬੇਸ਼ੱਕ ਤਿਰਕਾਲ-ਸੰਧਿਆ ਦੀਆਂ ਸਮੁੱਚੀਆਂ ਕਹਾਣੀਆਂ ਆਰਥਿਕ ਮੰਦਹਾਲੀ ਅਤੇ ਪਰਿਵਾਰਕ ਰਿਸ਼ਤਿਆਂ ਦੇ ਟੁੱਟ ਭੱਜ ਦੀਆਂ ਕਹਾਣੀਆਂ ਹਨ ਫਿਰ ਵੀ ਆਸ਼ਾਵਾਦੀ ਹਨ।ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਦੀਪ ਦੀਆਂ ਕਹਾਣੀਆਂ ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਾਲੇ ਉਸਾਰਿਆ ਪੁੱਲ ਹੈ, ਜਿਸ ਰਾਹੀਂ ਉਹ ਸੰਤਾਲੀ ਦੀ ਵੱਡ ਟੁੱਕ ਜਾਤੀ ਪਾੜਾ ਅਤੇ ਧਾਰਮਿਕ ਅਡੰਬਰਾਂ ‘ਤੇ ਗਹਿਰੀ ਚੋਟ ਕਰਦਾ ਹੈ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੀਆਂ ਕਹਾਣੀਆਂ ਦੇ ਕਮਾਲ ਦੇ ਦ੍ਰਿਸ਼ ਚਿੱਤਰਣ ਕਰਕੇ ਪਾਤਰ ਸਾਹ ਲੈਂਦੇ ਵੀ ਵਿਖਾਈ ਦਿੰਦੇ ਹਨ।
ਸ਼ੁਸੀਲ ਦੁਸਾਂਝ ਅਤੇ ਡਾ. ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਦੀਪ ਦੇਵਿੰਦਰ ਕਥਾ ਜੁਗਤਾਂ ਰਾਹੀਂ ਮਾਨਵੀ ਗੁੰਝਲਾਂ ਨੂੰ ਵੱਖਰੇ ਪ੍ਰਤੀਕਾਂ ਨਾਲ ਉਘਾੜਦਾ ਅਤੇ ਸ਼ਿੰਗਾਰਦਾ ਹੈ।ਮੱਖਣ ਕੁਹਾੜ ਅਤੇ ਸ਼ੈਲਿੰਦਰਜੀਤ ਰਾਜਨ ਨੇ ਕਿਹਾ ਕਿ ਕਥਾਕਾਰ ਕੋਲ ਭਾਸ਼ਾ ਦਾ ਸੋਹਜ਼ ਹੈ, ਜਿਸ ਰਾਹੀਂ ਉਹ ਔਖੀਆਂ ਸਥਿਤੀਆਂ ਨੂੰ ਵੀ ਸਹਿਜ਼ ਪੇਸ਼ ਕਰਨ ਦੀ ਜੁਗਤ ਰੱਖਦਾ ਹੈ।ਗੁਰਮੀਤ ਸਿੰਘ ਬਾਜਵਾ, ਡਾ. ਮੋਹਨ, ਡਾ. ਪਰਮਜੀਤ ਬਾਠ, ਮੰਗਤ ਚੰਚਲ, ਸੁਖਦੇਵ ਸਿੰਘ ਆਦਿ ਨੇ ਵੀ ਵਿਚਾਰ ਚਰਚਾ ਵਿੱਚ ਹਿੱੱਸਾ ਲੈਂਦਿਆਂ ਵਧਾਈ ਦਿੱਤੀ।ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ।
ਇਸ ਸਮੇਂ ਹਰਜੀਤ ਸਿੰਘ ਸੰਧੂ, ਮਨਮੋਹਨ ਢਿੱਲੋਂ, ਸਰਬਜੀਤ ਸੰਧੂ, ਮਨਮੋਹਨ ਸਿੰਘ ਬਾਸਰਕੇ, ਹਰਪਾਲ ਨਾਗਰਾ, ਪਿੰ੍ਰ. ਰਘਬੀਰ ਸਿੰਘ ਸੋਹਲ, ਕੋਮਲ ਸਹਿਦੇਵ, ਮੱਖਣ ਭੈਣੀਵਾਲਾ, ਬਲਜਿੰਦਰ ਮਾਂਗਟ, ਜਸਵੰਤ ਧਾਪ, ਸਕੱਤਰ ਪੁਰੇਵਾਲ , ਸੁਖਬੀਰ ਖੁਰਮਣੀਆਂ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਬਰਕਤ ਵੋਹਰਾ, ਵਿਜੇ ਅਗਨੀਹੋਤਰੀ, ਨਿਸ਼ਾਨ ਸਿੰਘ ਕਲਾਨੌਰ, ਤਰਲੋਚਨ ਤਰਨਤਾਰਨ, ਕਮਲ ਦੁਸਾਂਝ, ਕੁਲਵਿੰਦਰ ਕੌਰ, ਸੁਖਪਾਲ ਕੌਰ, ਹਰਜਿੰਦਰ ਸਿੰਘ, ਅਮਰਪਾਲ, ਪ੍ਰਿੰ. ਅਮ੍ਰਿਤ ਲਾਲ ਮੰਨਣ, ਰਾਜਵਿੰਦਰ ਰਾਜ, ਗੁਰਜੀਤ ਕੌਰ ਅਜਨਾਲਾ, ਯੈਸ਼ਮੀਨ ਮਾਹੀ, ਤੇਜਿੰਦਰਪਾਲ ਰਵੀ, ਕੁਲਦੀਪ ਸਿੰਘ, ਗੁਲਸ਼ਨ ਸੱਗੀ, ਵਿਪਨ ਧਵਨ, ਅਜੀਤ ਸਿੰਘ ਨਬੀਪੁਰੀ, ਪਰਮਜੀਤ ਕੌਰ, ਪੂਨਮ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਹਿਤਕਾਰ ਹਾਜ਼ਰ ਸਨ।

 

 

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …