Monday, July 27, 2026

ਪੰਜਾਬ `ਚ ਮਿਲੇਗਾ ਸਭ ਤੋਂ ਸੱਸਤਾ ਰੇਤਾ – ਪੀਟਰ ਮਸੀਹ

ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਪੰਜਾਬ ਅੰਦਰ ਚੱਲ ਰਹੇ ਰੇਤ ਮਾਫੀਆ ਨੂੰ ਠੱਲ ਪਾਉਣ ਤੇ ਉਨ੍ਹਾਂ ਵਲੋਂ ਕੀਤੀ ਜਾਂਦੀ ਲੁੱਟ ਖਸੁੱਟ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਕ ਵਧੀਆ ਉਪਰਾਲਾ ਕਰਦੇ ਹੋਏ ਸੂਬੇ ਦੇ 7 ਜਿਲ੍ਹਿਆਂ `ਚ 16 ਜਨਤਕ ਰੇਤ ਖੱਡਾਂ ਦੀ ਸ਼ੁਰੂਆਤ ਕੀਤੀ ਗਈ ਹੈ।ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪੀਟਰ ਮਸੀਹ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਗਰਾਓਂ ਬਲਾਕ ਦੇ ਸਿੱਧਵਾਂ ਬੇਟ ਦੇ ਪਿੰਡ ਗੋਰਸੀਆਂ ਖ਼ਾਨ ਮੁਹੰਮਦ ਦੀ ਜਨਤਕ ਖੱਡ ਤੋਂ ਰੇਤੇ ਦੀ ਪਹਿਲੀ ਟਰਾਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਆਮ ਜਨਤਾ ਨੂੰ ਸੱਸਤੇ ਰੇਟਾਂ ‘ਤੇ ਰੇਤ ਮੁਹਈਆ ਕਰਵਾਉਣ ਲਈ ਇਸੇ ਮਹੀਨੇ ਸੂਬੇ `ਚ 36 ਹੋਰ ਪਬਲਿਕ ਖੱਡਾਂ ਦੇ ਆਗਾਜ਼ ਦਾ ਵੀ ਐਲਾਨ ਵੀ ਕੀਤਾ ਗਿਆ ਹੈ ਪੀਟਰ ਨੇ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ `ਚ ਰੇਤੇ ਦੀ ਕਾਲਾ ਬਾਜ਼ਾਰੀ ਦਾ ਅੱਜ ਅੰਤ ਹੋ ਗਿਆ।ਉਨ੍ਹਾਂ ਕਿਹਾ ਕਿ ਜਨਤਾ ਨੂੰ ਰੇਤੇ ਦੀਆਂ ਖੱਡਾਂ ਬਾਰੇ ਜਿਥੇ ਇਕ ਕਲਿੱਕ ਨਾਲ ਜਾਣਕਾਰੀ ਮਿਲੇਗੀ, ਉਥੇ ਹੀ ਸਰਕਾਰ ਇਨ੍ਹਾਂ ਨੂੰ ਸੀ.ਸੀ.ਟੀ.ਵੀ ਕੈਮਰਿਆਂ ਨਾਲ ਜੋੜਨ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਖੱਡਾਂ ਤੋਂ ਜਨਤਾ ਨੂੰ ਸਿਰਫ਼ 5.50 ਰੁਪਏ ਕਿਊਬਿਕ ਫੁੱਟ ਸਸਤੀ ਰੇਤਾ ਮਿਲੇਗੀ।ਪੀਟਰ ਨੇ ਕਿਹਾ ਕਿ ਇਸ ਕ੍ਰਾਂਤੀਕਾਰੀ ਕਦਮ ਨਾਲ ਵਿਚੋਲਾ ਸਿਸਟਮ ਖ਼ਤਮ ਹੋ ਜਾਵੇਗਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …