Thursday, June 19, 2025
Breaking News

ਸਵ. ਮੁਖਤਾਰ ਸਿੰਘ ਭੁੱਲਰ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 5 ਫਰਵਰੀ (ਜਗਦੀਪ ੋਸੰਘ ਸੱਗੂ) – ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਅਜ਼ਾਦੀ ਘੁਲਾਟੀਏ ਸਵ. ਦਰਸ਼ਨ ਸਿੰਘ ਦੇ ਸਪੁੱਤਰ ਮੁਖਤਾਰ ਸਿੰਘ ਭੁੱਲਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵਨਿਊ ਵਿਖੇ ਆਯੋਜਿਤ ਕੀਤਾ ਗਿਆ।ਇਸ ਤੋਂ ਪਹਿਲਾਂ ਸਵ. ਮੁਖਤਾਰ ਸਿੰਘ ਭੁੱਲਰ ਦੇ ਗ੍ਰਹਿ ਪ੍ਰਤਾਪ ਨਗਰ ਵਿਖੇ ਸ੍ਰੀ ਸਹਿਜ਼ ਪਾਠ ਦੇ ਭੋਗ ਪਾਏ ਗਏ।ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਹਾਜ਼ਰ ਸੰਗਤਾਂ ਨੇ ਮ੍ਰਿਤਕ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵਿੱਚ ਸ਼ਮੂਲੀਅਤ ਕੀਤੀ।ਇਸ ਉਪਰੰਤ ਪੁੱਜੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਸ਼ਖਸ਼ੀਅਤਾਂ ਨੇ ਸਵ. ਮੁਖਤਾਰ ਸਿੰਘ ਭੁੱਲਰ ਨੁੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸੰਗਤਾਂ ਨੂੰ ਸੰਬੋਧਨ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰੀਕ ਸਿੰਘ ਵਿਛੋਵਾ ਨੇ ਕਿਹਾ ਕਿ ਮੁਖਤਾਰ ਸਿੰਘ ਭੁੱਲਰ ਫੌਜ ਵਿਚੋਂ ਪੈਰਾਸ਼ੂਟਰ ਵਜੋਂ ਸੇਵਾਮੁਕਤ ਹੋਏ ਸਨ ਅਤੇ ਉਹ ਵਿਸ਼ਵ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੇ ਨਜ਼ਦੀਕੀ ਸਾਥੀ ਹੋਣ ਦੇ ਨਾਲ-ਨਾਲ ਫੌਜ ਲਈ ਬਾਕਸਿੰਗ ਅਤੇ ਹੋਰ ਖੇਡਾਂ ਵਿੱਚ ਵੀ ਨਾਮਨਾ ਖੱਟ ਚੁੱਕੇ ਸਨ।ਉਹ ਪਿੰਡ ਵਿਛੋਆ ਹਲਕਾ ਅਜਨਾਲਾ ਦੇ ਮੈਂਬਰ ਪੰਚਾਇਤ ਸਨ।ਉਨਾਂ ਦੇ ਦੋ ਸਪੁੱਤਰ ਬਲਜੀਤ ਸਿੰਘ ਭੁੱਲਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਬਾਰਡਰ ਜੋਨ ਵਿੱਚ ਬਤੌਰ ਸੁਪਰਡੈਂਟ ਤੇ ਯੂਨੀਅਨ ਆਗੂ ਵਜੋਂ ਕਾਰਜ਼ਸ਼ੀਲ ਹਨ ਅਤੇ ਦੂਜੇ ਸਪੁੱਤਰ ਸੂਬਾ ਸਿੰਘ ਸਬ ਇੰਸਪੈਕਟਰ ਵਜੋਂ ਪੰਜਾਬ ਪੁਲਿਸ ਵਿੱਚੋਂ ਸੇਵਾ ਮੁਕਤ ਹੋਏ ਹਨ।ਉਨਾਂ ਦੀ ਇੱਕ ਬੇਟੀ ਜਸਪਾਲ ਕੌਰ ਨਰਿੰਦਰਪਾਲ ਸਿੰਘ ਮਾਹਲ ਨਾਲ ਵਿਆਹੀ ਹੋਈ ਹੈ।ਉਨਾਂ ਦਾ ਭਤੀਜਾ ਇੰਸਪੈਕਟਰ ਰਛਪਾਲ ਸਿੰਘ ਸੀ.ਆਈ.ਏ ਸਟਾਫ ਦਿਹਾਤੀ ਪੁਲਿਸ ਹਨ।ਅਮਰੀਕ ਸਿੰਘ ਵਿਛੋਵਾ ਨੇ ਸਵ. ਮੁਖਤਾਰ ਸਿੰਘ ਨਾਲ ਬਿਤਾਇਆ ਸਮਾਂ ਸਾਂਝਾ ਕਰਦਿਆਂ ਦੱਸਿਆ ਕਿ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਹਮੇਸ਼ਾਂ ਅੱਗੇ ਰਹੇ।ਗੁਰਦੁਆਰਾ ਟਾਹਲਾ ਸਾਹਿਬ ਵਾਲੇ ਬਾਬਾ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਸੰਸਥਾਵਾਂ ਤੇ ਜਥੇਬੰਦੀਆਂ ਨੇ ਬਲਜੀਤ ਸਿੰਘ ਭੁੱਲਰ ਅਤੇ ਬਲਜੀਤ ਸਿੰਘ ਭੁੱਲਰ ਨੂੰ ਸਿਰੋਪਾਓ ਭੇਟ ਕੀਤੇ।
ਇਸ ਸਮੇਂ ਪੁੱਜੀਆਂ ਸ਼ਖਸ਼ੀਅਤਾਂ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਤੇ ਹਰਪ੍ਰਤਾਪ ਸਿੰਘ ਅਜਨਾਲਾ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ, ਚੀਫ ਇੰਜੀਨੀਅਰ (ਬਾਰਡਰ ਜ਼ੋਨ) ਬਾਲ ਕ੍ਰਿਸ਼ਨ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਧਰਮ ਪਤਨੀ, ਕੁਲਜੀਤ ਸਿੰਘ (ਸਿੰਘ ਬ੍ਰਦਰਜ਼), ਸ਼ਿਵਦਰਸ਼ਨ ਸਿੰਘ ਇੰਸਪੈਕਟਰ ਮੁਖੀ ਥਾਣਾ ਬੀ ਡਵੀਜ਼ਨ ਅਤੇ ਇੰਸਪੈਕਟਰ ਗਰਬਿੰਦਰ ਸਿੰਘ ਮੁਖੀ ਥਾਣਾ ਛੇਹਰਟਾ, ਦਵਿੰਦਰ ਸਿੰਘ ਸਬ ਡਵੀਜ਼ਨ ਸੁਲਤਾਨਵਿੰਡ ਬਿਜ਼ਲੀ ਬੋਰਡ, ਸਾਬਕਾ ਕੌਂਸਲਰ ਸ਼ਮਸ਼ੇਰ ਸਿੰਘ ਸ਼ੇਰਾ, ਸਾਬਕਾ ਕੌਂਸਲਰ ਜਰਨੈਲ ਸਿੰਘ ਭੁੱਲਰ, ਸਾਬਕਾ ਕੌਂਸਲਰ ਜਗਦੀਪ ਸਿੰਘ ਨਰੂਲਾ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਪੁਲਿਸ ਵਿਭਾਗ ਤੋਂ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

 

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …