Wednesday, February 25, 2026

ਸੰਤ ਲੌਂਗੋਵਾਲ ਡੀਮਡ ਯੂਨੀਵਰਸਿਟੀ ਸਲਾਇਟ ਵਿਖੇ ਲਗਾਇਆ ਵਿਦਿਆਰਥੀਆਂ ਦਾ ਵਿਦਿਅਕ ਟੂਰ

ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਦੂਰ ਅੰਦੇਸ਼ੀ ਸੋਚ ਅਨੁਸਾਰ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰੇਨੂੰ ਬਾਲਾ, ਉਪ-ਜਿਲ੍ਹਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ, ਸਿੱਖਿਆ ਸੁਧਾਰ ਟੀਮ ਇੰਚਾਰਜ ਪ੍ਰਿੰਸੀਪਲ ਬਲਜਿੰਦਰਪਾਲ ਸਿੰਘ, ਟੂਰ ਨੋਡਲ ਇੰਚਾਰਜ ਸ੍ਰੀਮਤੀ ਹਰਪ੍ਰੀਤ ਕੌਰ ਸਕੂਲ ਸਰਕਾਰੀ ਹਾਈ ਸਕੂਲ ਕੁੱਬੇ, ਬਲਾਕ ਬਰਨਾਲਾ ਨੋਡਲ ਅਫਸਰ ਹਰਪ੍ਰੀਤ ਕੌਰ, ਸਕੂਲ ਇੰਚਾਰਜ ਜਸਵੀਰ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ ਭੈਣੀ ਮਹਿਰਾਜ ਦੀ ਰਹਿਨੁਮਾਈ ਹੇਠ ਅਤੇ ਅਨੁਸਾਸ਼ਨ ਕਮੇਟੀ ਮੈਂਬਰ ਸਤਿੰਦਰ ਕੌਰ ਡੀ.ਪੀ ਸਰਕਾਰੀ ਹਾਈ ਸਕੂਲ, ਅਵਨੀਸ਼ ਕੁਮਾਰ ਲੌਂਗੋਵਾਲ ਐਸ.ਐਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ, ਸੀਨੀਅਰ ਅਧਿਆਪਕ ਬਲਵੀਰ ਸਿੰਘ ਭੈਣੀ, ਮਹਿਰਾਜ, ਪ੍ਰਿਤਪਾਲ ਸਿੰਘ ਵਲੋਂ ਪੰਜਾਬ ਰਾਜ ਦੀਆਂ ਸਿੱਖਿਆ ਸੰਸਥਾਵਾਂ ਸੰਸਥਾਵਾਂ ਦਾ ਦੌਰਾ ਕਰਵਾਉਣ ਲਈ ਟੂਰ ਸੰਤ ਲੌਂਗੋਵਾਲ ਡੀਮਡ ਯੂਨੀਵਰਸਿਟੀ ਸਲਾਇਟ ਲੌਂਗੋਵਾਲ ਵਿਖੇ ਲਗਾਇਆ ਗਿਆ।
ਸ੍ਰੀਮਤੀ ਮਲਕੀਤ ਕੌਰ ਨੇ ਦੱਸਿਆ ਕਿ ਵਿਦਿਅਕ ਟੂਰ ਦਾ ਮਕਸਦ ਵਿਦਿਆਰਥੀ ਵਰਗ ਨੂੰ ਕੈਰੀਅਰ ਦੀ ਸਿੱਖਿਆ ਪ੍ਰਦਾਨ ਕਰਨਾ ਹੈ।ਜਿਸ ਤਹਿਤ ਜਿਲ੍ਹੇ ਦੇ 90 ਸਕੂਲਾਂ ਵਿੱਚ 1800 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ।ਇਸ ਸਬੰਧੀ ਐਸ.ਐਸ ਮਾਸਟਰ ਅਵਨੀਸ਼਼ ਕੁਮਾਰ ਨੇ ਦੱਸਿਆ ਕਿ ਸੰਤ ਲੌਂਗੋਵਾਲ ਇੰਸਟੀਚਿਊਟ ਡੀਮਡ ਯੂਨੀਵਰਸਿਟੀ ਵਿੱਚ ਡਾ. ਗੁਲਸ਼ਨ ਜਾਵਾ ਸੀਨੀਅਰ ਪ੍ਰੋਫ਼ੈਸਰ ਹੈਡ ਆਫ ਡਿਪਾਰਟਮੈਂਟ ਕੰਪਿਊਟਰ ਸਾਇੰਸ, ਚੀਫ ਵਾਰਡਨ ਹੋਸਟਲ ਅਤੇ ਉਨ੍ਹਾਂ ਦੀ ਐਨ.ਐਸ.ਐਸ ਵਲੰਟੀਅਰਾਂ ਵਲੋਂ ਵਿਦਿਆਰਥੀਆਂ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਗਈ ।ਸੀਨੀਅਰ ਅਧਿਆਪਕ ਬਲਬੀਰ ਸਿੰਘ ਭੈਣੀ ਮਹਿਰਾਜ ਨੇ ਦੱਸਿਆ ਕਿ ਡਾ. ਸਾਹਿਬ ਅਤੇ ਉਨ੍ਹਾਂ ਦੀ ਐਨ.ਐਸ.ਐਸ ਟੀਮ ਵਲੋਂ ਵਿਦਿਆਰਥੀਆਂ ਨੂੰ ਕੈਂਪਸ ਦੇ ਕੋਰਸਾਂ ਅਤੇ ਵਿਭਾਗਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ।
ਡਾ. ਗੁਲਸ਼ਨ ਜਾਵਾ ਨੇ ਕਿਹਾ ਕਿ ਵਿਦਿਆਰਥੀ 10ਵੀਂ ਅਤੇ 12ਵੀਂ ਦੀ ਪੜ੍ਹਾਈ ਤੋਂ ਬਾਅਦ ਆਪਣੇ ਕੈਰੀਅਰ ਦੀ ਚੋਣ ਲਈ ਵੱਖ-ਵੱਖ ਕੋਰਸਾਂ ਨੂੰ ਅਪਣਾ ਸਕਦੇ ਹਨ, ਉਹਨਾਂ ਵਿਦਿਆਰਥੀਆਂ ਨੂੰ ਤਕਨੀਕੀ ਸੰਸਥਾ ਵਿੱਚ ਹੋਣ ਵਾਲੇ ਪ੍ਰੋਗਰਾਮ ਅਤੇ ਵਿਦਿਅਕ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਸਮੂਹ ਸਟਾਫ ਨੇ ਡਾ. ਸਾਹਿਬ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਕਾਰਜ਼ਾਂ ਅਤੇ ਵਿਦਿਆਰਥੀਆਂ ਲਈ ਭੋਜਨ ਵਿਵਸਥਾ ਦੀ ਸ਼ਲਾਘਾ ਕੀਤੀ।
ਅੰਤ ‘ਚ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਖਾਣ-ਪੀਣ ਦੀ ਸਮੱਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਜਿਲ੍ਹਾ ਬਰਨਾਲਾ ਦੇ ਕਰੀਬ 12 ਸਕੂਲਾਂ ਦੇ ਵਿਦਿਆਰਥੀ ਅਤੇ ਉਨਾਂ ਦਾ ਸਟਾਫ ਹਾਜ਼ਰ ਰਿਹਾ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …