ਸੰਗਰੂਰ, 11 ਫਰਵਰੀ (ਜਗਸੀਰ ਲੌਂਗੋਵਾਲ) – ਗਾਇਕ ਦੀਪ ਗਰੋ ਦਾ ਨਵਾਂ ਗੀਤ ‘ਸੁਰੱਖਿਆ’ ਅੱਜ ਜੇ.ਕੇ ਆਡਿਓ ਵਲੋਂ ਰਲੀਜ਼ ਹੋਇਆ ਕੀਤਾ ਗਿਆ।ਇਸ ਨੂੰ
ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਗੀਤ ਦੇ ਗੀਤਕਾਰ ਜੁਗਰਾਜ ਕੁਲਾਰਾਂ ਨੇ ਦੱਸਿਆ ਕਿ ‘ਸੁਰੱਖਿਆ’ ਗੀਤ ਸਰੋਤਿਆਂ ਦੇ ਦਿਲਾਂ ਨੂੰ ਮੋਹ ਲੈਣ ਵਾਲਾ ਪਰਿਵਾਰਕ ਗੀਤ ਹੈ।ਇਸ ਗੀਤ ਨੂੰ ਗਾਇਕ ਦੀਪ ਗਰੋ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਗਾਇਆ ਹੈ।ਉਹਨਾਂ ਕਿਹਾ ਕਿ ਇਸ ਗੀਤ ਨੂੰ ਮਿਊਜ਼ਿਕ ਡਾਇਰੈਕਟਰ ਅਮਨ ਜਵੰਦਾ ਨੇ ਸੁਰਾਂ ਦੀਆਂ ਧੁੰਨਾਂ ਵਿੱਚ ਮੋਤੀਆਂ ਵਾਂਗ ਪਰੋਇਆ ਹੈ। ਗੀਤ ਨੂੰ ਕੈਮਰੇ ਦੀ ਨਜ਼ਰ ਨਾਲ ਵੱਖ-ਵੱਖ ਲੁਕੇਸ਼ਨਾਂ ‘ਤੇ ਫਿਲਮਾ ਕੇ ਡੀ.ਓ.ਪੀ ਗੁਰਸਿਮਰਨ ਨੇ ਚਾਰ ਚੰਨ ਲਾਏ ਹਨ।ਪ੍ਰਿੰਸ ਤੇ ਪੂਨਮ ਸਿੱਧੂ ਨੇ ਮਾਡਲ ਵਜੋਂ ਕੰਮ ਕੀਤਾ ਹੈ।
ਜੁਗਰਾਜ ਕੁਲਾਰਾਂ ਨੇ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਸਰੋਤਿਆਂ ਨੇ ਪਹਿਲਾਂ ਸਾਰੇ ਗੀਤਾਂ ਨੂੰ ਸਰਾਹਿਆ ਹੈ, ਉਸੇ ਤਰ੍ਹਾਂ ਉਹ ਇਸ ਗੀਤ ‘ਸੁਰੱਖਿਆ’ ਨੂੰ ਵੀ ਬਹੁਤ ਮਾਣ ਦੇਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media