ਸੰਗਰੂਰ, 12 ਫਰਵਰੀ (ਜਗਸੀਰ ਲੌਂਗੋਵਾਲ) – ਬਾਬੂ ਆਨੰਦ ਸਰੂਪ ਚੈਰੀਟੇਬਲ ਫਾਊਂਡੇਸ਼ਨ ਵਲੋਂ ਲਗਾਏ ਗਏ ਮੈਡੀਕਲ ਚੈਕਅਪ ਕੈਂਪ ਨੂੰ ਜਨਤਾ ਦਾ ਭਾਰੀ
ਸਮਰਥਨ ਮਿਲਿਆ ਹੈ।ਇਹ ਪ੍ਰਗਟਾਵਾ ਫਾਊਂਡੇਸ਼ਨ ਚੇਅਰਮੈਨ ਵਿਨੋਦ ਗੁਪਤਾ ਨੇ ਦੱਸਿਆ ਕਿ ਇਸ ਮੈਗਾ ਮੈਡੀਕਲ ਚੈਕਅਪ ਕੈਂਪ ਵਿੱਚ ਲਗਭਗ 400 ਦੇ ਕਰੀਬ ਮਰੀਜ਼ ਪੁੱਜੇ।ਕੈਂਪ ਦੌਰਾਨ ਦੰਦਾਂ ਅੱਖਾਂ, ਚਮੜੀ ਅਤੇ ਹਾਰਟ ਦੇ ਮਰੀਜ਼ਾਂ ਨੂੰ ਚੈਕ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਵਿਸ਼ੇਸ਼ ਤੌਰ ‘ਤੇ 70 ਦੇ ਕਰੀਬ ਅੱਖਾਂ ਵਿੱਚ ਮੁਫ਼ਤ ਲੈਂਜ ਪਟਿਆਲੇ ਤੋਂ ਪਵਾੳਣ ਦਾ ਪ੍ਰਬੰਧ ਕੀਤਾ ਗਿਆ ਹੈ।ਮਿਸ਼ਨ ਸਮਾਇਲ ਸੋਸ਼ਲ ਵੈਲਫੇਅਰ ਕਲੱਬ ਅਤੇ ਸਮਾਜ ਕਲਿਆਣ ਸਮਿਤੀ ਵਲੋਂ ਵੀ ਇਸ ਕੈਂਪ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਕੀਤਾ ਗਿਅ।ਚੇਅਰਮੈਨ ਵਿਨੋਦ ਗੁਪਤਾ ਨੇ ਕਿਹਾ ਬਾਬੂ ਆਨੰਦ ਸਰੂਪ ਚੈਰੀਟੇਬਲ ਫਾਊਂਡੇਸ਼ਨ ਵਲੋਂ ਪਹਿਲਾਂ ਵੀ ਖੂਨਦਾਨ ਕੈਂਪ ਅਤੇ ਕਰੋਨਾ ਕਾਲ ਸਮੇਂ ਵੈਕਸੀਨ ਕੈਂਪ ਤੋਂ ਇਲਾਵਾ ਹੋਰ ਸਮਾਜ ਭਲਾਈ ਦੇ ਕੰਮ ਜਾਰੀ ਹਨ।
ਇਸ ਮੌਕੇ ਭਾਜਪਾ ਦੇ ਸੂਬਾ ਕੋਆਰਡੀਨੇਟਰ ਜਤਿੰਦਰ ਕਾਲੜਾ, ਡਾ. ਜਰਨੈਲ ਸਿੰਘ ਜਵੰਦਾ, ਸਤੀਸ਼ ਬਾਂਸਲ ਖਨੌਰੀ, ਅਸ਼ੋਕ ਚੱਠਾ, ਗੁਰਸੇਵਕ ਸਿੰਘ ਕਮਾਲਪੁਰ, ਯੋਗੇਸ਼ ਗਰਗ, ਧੀਰਜ਼ ਗੋਇਲ, ਪਿਆਰੇ ਲਾਲ ਸ਼ਰਮਾ, ਰਾਜ ਗਰਗ, ਅਨੀਲ ਗਰਗ, ਡਾ. ਜਗਮਿੰਦਰ ਸੈਣੀ, ਸਤੀਸ਼ ਸਿੰਗਲਾ, ਜਗਸੀਰ ਸਿੰਘ ਛਾਜਲੀ ਅਤੇ ਪਰਿਵਾਰ ਦੇ ਮੈਂਬਰ ਸ਼ਿਵ ਜ਼ਿੰਦਲ, ਦਿਨੇਸ਼ ਜ਼ਿੰਦਲ, ਤਨੁਜ ਜਿੰਦਲ ਹਾਜ਼ਰ ਹੋਏ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media