ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਸਥਾਨਕ ਛੇਹਰਟਾ ਪੁਲੀਸ ਚੌਕੀ ਤੋਂ ਕੁੱਝ ਦੂਰੀ ’ਤੇ ਬਣੇ ਸ੍ਰੀ ਹਨੂੰਮਾਨ ਮੰਦਰ ਨੂੰ ਚੋਰਾਂ ਵਲੋਂ ਤੜਕੇ 2:30 ਵਜੇ
ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ ਹੈ।ਸਾਬਕਾ ਕੌਂਸਲਰ ਦੇ ਪਤੀ ਰਮਨ ਕੁਮਾਰ ਰੰਮੀ ਅਤੇ ਸਤੀਸ਼ ਕੁਮਾਰ ਬੱਲੂ ਨੇ ਦੱਸਿਆ ਕਿ ਸ੍ਰੀ ਹਨੂੰਮਾਨ ਮੰਦਰ ਬਹੁਤ ਪੁਰਾਣਾ ਮੰਦਰ ਹੈ, ਜਿਥੇ ਲੋਕ ਭਗਵਾਨ ਦੀ ਪੂਜਾ ਕਰਨ ਲਈ ਆਉਂਦੇ ਹਨ।ਚੋਰ ਮੰਦਰ `ਚ ਪਿਆ ਚਾਂਦੀ ਦਾ ਤ੍ਰਿਸ਼ੂਲ ਅਤੇ ਚਾਂਦੀ ਦੀ ਬੰਸਰੀ, ਤਾਜ ਅਤੇ ਦਾਨ ਬਕਸਾ ਚੋਰੀ ਕਰਕੇ ਲੈ ਗਏ, ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ।ਪ੍ਰਧਾਨ ਮੰਦਰ ਕਮੇਟੀ ਪਵਨ ਕੁਮਾਰ ਨੇ ਦੱਸਿਆ ਕਿ ਮੰਦਰ `ਚੋਂ 14-15 ਲੱਖ ਦੀ ਚੋਰੀ ਹੋਈ ਹੈ।ਜਿਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਗਈ ਹੈ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਮੰਦਰ ਵਿੱਚ ਚੋਰੀ ਹੋ ਚੁੱਕੀ ਹੈ।
ਉਧਰ ਥਾਣਾ ਛੇਹਰਟਾ ਦੇ ਐਸ.ਐਚ.ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੰਦਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ੍ਹ ਕੇ ਸਲਾਖਾਂ ਪਿੱਛੇ ਦਿੱਤਾ ਜਾਵੇਗਾ। ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media