ਸੰਗਰੂਰ, 13 ਜਨਵਰੀ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਸਾਹੋਕੇ ਵਿਖੇ ਇਲਾਕੇ ਦੀਆਂ ਸੰਗਤਾਂ ਵਲੋਂ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ
ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵਲੋਂ ਪਾਰਟੀ ਦੇ ਯੂਥ ਆਗੂ ਸਤਿਨਾਮ ਸਿੰਘ ਰੱਤੋਕੇ ਨੇ ਹਾਜ਼ਰੀ ਲਵਾਈ।ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਰੱਤੋਕੇ ਨੇ ਕਿਹਾ ਕਿ ਸ਼਼੍ਰੋਮਣੀ ਭਗਤ ਰਵੀਦਾਸ ਜੀ ਬੁਰਾਈ ਦੇ ਹਨ੍ਹੇਰੇ ਨੂੰ ਦੂਰ ਕਰਨ ਵਾਲੇ ਚਾਨਣ ਮੁਨਾਰੇ ਹਨ, ਜਿਨ੍ਹਾਂ ਬਾਣੀ ਦੀ ਰੋਸ਼ਨੀ ਨਾਲ ਭੇਦਭਾਵ ਦੇ ਅੰਧਕਾਰ ਨੂੰ ਖਤਮ ਕੀਤਾ।ਉਨ੍ਹਾਂ ਦੇ ਸਮਾਜ ਸੁਧਾਰ ਦੇ ਯਤਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਸਾਨੂੰ ਆਪਣੇ ਜੀਵਨ ਦੇ ਸੁਧਾਰ ਲਈ ਭਗਤ ਰਵੀਦਾਸ ਜੀ ਵਲੋਂ ਦਿੱਤੇ ਗਏ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ।
ਇਸ ਮੌਕੇ ਸਰਪੰਚ ਸਰਜਾ ਸਿੰਘ, ਜਥੇਦਾਰ ਅਨੂਪ ਸਿੰਘ ਤੇ ਕਾਫੀ ਗਿਣਤੀ ‘ਚ ਸੰਗਤਾਂ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media