Saturday, April 25, 2026

ਪੰਜਾਬੀ ਸਾਹਿਤ ਸਭਾ ਦੇ ਅਹੁੱਦੇਦਾਰਾਂ ਦੀ ਦੋ ਸਾਲਾਂ ਲਈ ਹੋਈ ਚੋਣ

ਸਰਵਸੰਮਤੀ ਨਾਲ ਧਰਵਿੰਦਰ ਔਲਖ ਪ੍ਰਧਾਨ ਤੇ ਕੁਲਦੀਪ ਦਰਾਜ਼ਕੇ ਬਣੇ ਜਨਰਲ ਸਕੱਤਰ

ਅੰਮ੍ਰਿਤਸਰ, 14 (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਚੋਣ ਵਿੱਚ ਅੱਜ ਸਰਬਸੰਮਤੀ ਨਾਲ ਧਰਵਿੰਦਰ ਸਿੰਘ ਔਲਖ ਨੂੰ 14ਵੀਂ ਵਾਰ ਮੁੜ ਸਾਹਿਤ ਸਭਾ ਚੋਗਾਵਾਂ ਦਾ ਪ੍ਰਧਾਨ ਚੁਣ ਲਿਆ ਗਿਆ।ਇਸ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਸਾਥੀਆਂ ਜਥੇਦਾਰ ਅਮਰੀਕ ਸਿੰਘ ਸ਼ੇਰਗਿੱਲ, ਚੰਨਾ ਰਾਣੀਵਾਲੀਆ, ਗੁਰਬਿੰਦਰ ਸਿੰਘ ਬਾਗੀ, ਸਤਨਾਮ ਸਿੰਘ ਸਿੱਧੂ ਫਰੀਦਕੋਟੀ, ਫਤਹਿਵੀਰ ਔਲਖ ਨੂੰ ਦੋ ਮਿੰਟ ਦਾ ਮੌਨ ਧਾਰ ਕਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ।
ਚੋਣ ਦੌਰਾਨ ਕੁਲਵੰਤ ਕੰਤ ਨੇ ਧਰਵਿੰਦਰ ਸਿੰਘ ਔਲਖ ਦਾ ਨਾਮ ਪ੍ਰਧਾਨ ਲਈ ਪੇਸ਼ ਕੀਤਾ।ਜਿਸ ਦੀ ਤਾਈਦ ਸੁਰਿੰਦਰ ਚੋਹਕਾ ਅਤੇ ਸੁਖਵੰਤ ਚੇਤਨਪੁਰੀ ਨੇ ਕੀਤੀ।ਫਤਿਹ ਸਿੰਘ ਯਾਦਗਾਰੀ ਲਾਇਬਰੇਰੀ ਭਵਨ ਚੋਗਾਵਾਂ ਵਿਖੇ ਕਰਵਾਏ ਗਏ ਚੋਣ ਸਮਾਰੋਹ ਦੀ ਅਗਵਾਈ ਪ੍ਰਸਿੱਧ ਕਹਾਣੀਕਾਰ ਤੇ ਸਰਪ੍ਰਸਤ ਮੁਖਤਾਰ ਗਿੱਲ ਅਤੇ ਪੱਤਰਕਾਰ ਤੇ ਕਾਲਮ ਨਵੀਸ ਸਰਤਾਜ ਸਿੰਘ ਧੌਲ ਨੇ ਕੀਤੀ।ਸਤਨਾਮ ਸਿੰਘ ਔਲਖ ਨੂੰ ਪੰਜਾਬੀ ਸਾਹਿਤ ਸਭਾ ਚੋਗਾਵਾਂ ਦਾ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਚੋਹਕਾ ਅਤੇ ਯੁਧਬੀਰ ਸਿੰਘ ਔਲਖ ਮੀਤ ਪ੍ਰਧਾਨ, ਕੁਲਦੀਪ ਦਰਾਜ਼ਕੇ ਜਰਨਲ ਸਕੱਤਰ, ਮੁੱਖ ਸਲਾਹਕਾਰ ਬਲਦੇਵ ਸਿੰਘ ਕੰਬੋ, ਰਮੇਸ਼ ਕੁਮਾਰ ਜਾਨੂ ਜਥੇਬੰਦਕ ਸਕੱਤਰ, ਸੁਖਵੰਤ ਚੇਤਨਪੁਰੀ ਪ੍ਰੈਸ ਸਕੱਤਰ, ਨਰਿੰਦਰ ਯਾਤਰੀ ਵਿੱਤ ਸਕੱਤਰ, ਪਰਗਟ ਸਿੰਘ ਔਲਖ ਅਤੇ ਸਤਨਾਮ ਸਿੰਘ ਜੱਸੜ ਸਕੱਤਰ ਨਿਯੁੱਕਤ ਕੀਤੇ ਗਏ।ਕਾਰਜ਼ਕਾਰਨੀ ਕਮੇਟੀ ਵਿੱਚ ਰਾਜ ਚੋਗਾਵਾਂ, ਕੁਲਵੰਤ ਸਿੰਘ ਕੰਤ, ਰਾਜ ਕੁਮਾਰ ਅੰਗਰੂਲਾ, ਹਰਮੀਤ ਆਰਟਿਸਟ ਸ਼ਾਮਿਲ ਕੀਤੇ ਗਏ।
ਇਸ ਮੌਕੇ ਗੁਰਦੀਪ ਸਿੰਘ ਦਿਓਲ ਆਸਟਰੇਲੀਆ ਅਤੇ ਪੱਤਰਕਾਰ ਹਰਜੀਤ ਸਿੰਘ ਭੰਗੂ ਨੇ ਨਵੀਂ ਚੁਣੀ ਟੀਮ ਨੂੰ ਮੁਬਾਰਕਵਾਦ ਦਿੰਦਿਆਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …