ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਮਿਲਕ ਕੋਆਪਰੇਟਿਵ ਸੁਸਾਇਟੀ ਵਲੋਂ ਸਲਾਨਾ ਮੁਨਾਫਾ ਵੰਡ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ
ਸਰਵਰਪੁਰ ਸਕੂਲ ਨੂੰ ਇੱਕ ਵੱਡੀ ਦਫਤਰੀ ਕੁਰਸੀ ਦਾਨ ਕੀਤੀ ਗਈ।ਇਸ ਸਮੇਂ ਕਰਵਾਏ ਗਏ ਇੱਕ ਸਾਦੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਮਿਲਕ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ, ਸੈਕਟਰੀ ਜਸਪਾਲ ਸਿੰਘ ਨੰਬਰਦਾਰ, ਕਮੇਟੀ ਮੈਂਬਰ ਹਰਨਾਮ ਸਿੰਘ ਸੋਨੀ, ਅਜੈ ਸਿੰਘ ਭੱਟੀ, ਹਰਭਗਤ ਸਿੰਘ ਅਤੇ ਪ੍ਰਿਤਪਾਲ ਸਿੰਘ ਪ੍ਰਧਾਨ ਖੇਤੀਬਾੜੀ ਸੁਸਾਇਟੀ ਸਰਵਰਪੁਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਦੇ ਦਫਤਰ ਲਈ ਅਜਿਹੀ ਕੁਰਸੀ ਦੀ ਬਹੁਤ ਜਰੂਰਤ ਸੀ।ਉਨ੍ਹਾਂ ਅੱਗੇ ਕਿਹਾ ਕਿ ਸਮੁੱਚੇ ਪਿੰਡ ਨਿਵਾਸੀ ਵੱਖ-ਵੱਖ ਸਮੇਂ ਸਕੂਲ ਦੀ ਜਰੂਰਤ ਮੁਤਾਬਿਕ ਦਾਨ ਕਰਦੇ ਰਹਿੰਦੇ ਹਨ, ਜਿਸ ਨਾਲ ਸਕੂਲ ਦੀ ਨੁਹਾਰ ਬਦਲਣ ਵਿੱਚ ਕਾਫੀ ਮਦਦ ਮਿਲੀ ਹੈ।ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਸਕੂਲ ਦੀ ਹੋਰ ਸਹਾਇਤਾ ਲਈ ਅੱਗੇ ਤੋਂ ਮਨਾਫੇ ਵਿੱਚੋਂ ਕੁੱਝ ਦਾਨ ਕਰਦੇ ਰਹਿਣਗੇ।ਅਖੀਰ ਸਕੂਲ ਅਧਿਆਪਕ ਟਹਿਲ ਸਿੰਘ ਨੇ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।
ਇਸ ਮੌਕੇ ਸਕੂਲ ਸਟਾਫ ਟਹਿਲ ਸਿੰਘ, ਹਰਜੀਤ ਕੌਰ ਪੰਧੇਰ, ਜਸਵੀਰ ਕੌਰ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media