ਸਮਰਾਲਾ, 21 ਫਰਵਰੀ (ਇੰਦਰਜੀਤ ਸਿੰਘ ਕੰਗ) – ਸਥਾਨਕ ਭਗਵਾਨਪੁਰਾ ਰੋਡ ਸਥਿਤ ਵਾਰਡ ਨੰਬਰ 14 ਵਿਖੇ ਸ੍ਰੀ ਭੀਮ ਰਾਓ ਅੰਬੇਦਕਰ ਮਿਸ਼ਨ ਸੁਸਾਇਟੀ ਦੀ
ਸਥਾਪਨਾ ਕਰਕੇੇ ਧਰਮਜੀਤ ਸਿੰਘ ਨੂੰ ਸੁਸਾਇਟੀ ਦਾ ਨਵਾਂ ਪ੍ਰਧਾਨ ਥਾਪਿਆ ਗਿਆ। ਸੁਸਾਇਟੀ ਦੇ ਅਹੁੱਦੇਦਾਰਾਂ ਦੀ ਕੀਤੀ ਗਈ ਚੋਣ ਵਿੱਚ ਰਘਵੀਰ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਭੰਗੜਾ ਕੋਚ ਜਨਰਲ ਸਕੱਤਰ, ਸਤਵਿੰਦਰ ਸਿੰਘ ਖਜ਼ਾਨਚੀ, ਸਤਵਿੰਦਰ ਸਿੰਘ ਉਪਲ ਪ੍ਰੈਸ ਸਕੱਤਰ, ਕਰਮ ਸਿੰਘ ਮੁੱਖ ਸਲਾਹਕਾਰ, ਚਰਨਜੀਤ ਸਿੰਘ ਸਰਪ੍ਰਸਤ ਨਿਯੁੱਕਤ ਕੀਤੇ ਗਏ।ਨਵੇਂ ਚੁਣੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਕਿ ਉਹ ਆਪਣੇ ਘਰੇਲੂ ਕੰਮਾਂ ਵਿਚੋਂ ਸਮਾਂ ਕੱਢ ਕੇ ਨਵੀਂ ਬਣਾਈ ਸੁਸਾਂਿੲਟੀ ਲਈ ਕਾਰਜ਼ ਕਰਨਗੇ ਅਤੇ ਆਮ ਲੋਕਾਂ ਦੀ ਸਹਾਇਤਾ ਕਰਨ ਦਾ ਸਾਂਝੇ ਤੌਰ ‘ਤੇ ਉਦਮ ਕਰਦਿਆਂ ਲੋੜਵੰਦਾਂ ਦੀ ਖੁਦ ਉਸ ਦੇ ਕੋਲ ਜਾ ਕੇ ਮਦਦ ਕੀਤੀ ਜਾਵੇਗੀ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media