ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਮੂਹ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੇ ਅੰਤਰ ਕਾਲਜ ਖੇਡ
ਮੁਕਾਬਲੇ ਖਾਲਸਾ ਕਾਲਜ ਵਿਖੇ ਕਰਵਾਏ ਗਏ।ਜਿਸ ਵਿੱਚ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਮਹਿਕਪ੍ਰੀਤ ਕੌਰ (ਗਿਆਰਵੀਂ ਸਾਇੰਸ) ਨੇ ਮਾਰਬਲ ਰੇਸ `ਚ ਗੋਲਡ ਮੈਡਲ ਅਤੇ ਥ੍ਰੀ ਲੈਗ ਰੇਸ `ਚੋਂ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ
ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਕਾਲਜ ਦੇ ਹੋਰਨਾਂ ਵਿਦਿਆਰਥੀਆਂ `ਚੋਂ ਆਸ਼ਮੀਨ ਕੌਰ (ਬਾਰਵੀਂ ਕਾਮਰਸ) ਨੇ ਥ੍ਰੀ ਲੈੱਗ ਰੇਸ `ਚੋਂ ਕਾਂਸੀ ਦਾ ਤਗਮਾ, ਬਲਰਾਜ ਸਿੰਘ (ਬਾਰਵੀਂ ਕਾਮਰਸ) ਨੇ 400 ਮੀਟਰ `ਚੋਂ ਕਾਂਸੀ ਦਾ ਤਗਮਾ, ਵੰਸਪ੍ਰੀਤ ਸਿੰਘ (ਬਾਰਵੀਂ ਕਾਮਰਸ) ਨੇ ਸ਼ਾਟਪੁੱਟ `ਚੋਂ ਚਾਂਦੀ ਦਾ ਤਗਮਾ ਅਤੇ ਗੁਰਲਾਲ ਸਿੰਘ (ਬਾਰਵੀਂ ਕਾਮਰਸ) ਨੇ ਸ਼ਾਟਪੁੱਟ `ਚੋਂ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।
ਇਸ ਮੌਕੇ ਪ੍ਰਿੰ: ਗੁਰਦੇਵ ਸਿੰਘ ਨੇ ਉਕਤ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕਰਦਿਆਂ ਭਵਿੱਖ `ਚ ਵੀ ਪੜਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਦਿਲਚਸਪੀ ਲੈਣ ਦਾ ਸੁਨੇਹਾ ਵੀ ਦਿੱਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media